ਜੇਐੱਨਐੱਨ, ਲੰਡਨ : ਯੂਰੋਪੀਅਨ ਮੈਡੀਸਨ ਏਜੰਸੀ ਨੇ 12-17 ਦੀ ਉਮਰ ਦੇ ਬੱਚਿਆਂ ਲਈ ਮੌਡਰਨਾ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਮਈ ’ਚ ਫਾਈਜ਼ਰ ਨੂੰ ਇਸ ਏਜ਼ ਗਰੁੱਪ ਲਈ ਮਨਜ਼ੂਰੀ ਦਿੱਤੀ ਸੀ। ਅਜਿਹੇ ’ਚ ਬੱਚਿਆਂ ’ਤੇ ਅਜੇ ਵੀ ਵਾਇਰਸ ਦਾ ਖ਼ਤਰਾ ਮੰਡਰਾ ਰਿਹਾ ਹੈ। ਦੱਸ ਦਈਏ ਕਿ ਦੁਨੀਆ ’ਚ ਕੋਰੋਨਾ ਮਹਾਮਾਰੀ ਦੇ ਮਾਮਲੇ ’ਚ ਇਕ ਵਾਰ ਫਿਰ ਵੱਡੀ ਤੇਜ਼ੀ ਆਈ ਹੈ। ਦੁਨੀਆ ਦੇ ਜ਼ਿਆਦਾਤਰ ਮੁਲਕ ਆਪਣੇ ਦੇਸ਼ ’ਚ ਯੁੱਧ ਪੱਧਰ ’ਤੇ ਵੈਕਸੀਨੇਸ਼ਨ ’ਚ ਜੁਟੇ ਹਨ। ਫਿਲਹਾਲ 18 ਸਾਲ ਤੋਂ ਉਪਰ ਦੇ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਰਹੀ ਹੈ।

12 ਤੋਂ 17 ਸਾਲ ਦੇ ਉਮਰ ਦੇ ਬੱਚਿਆਂ ਲਈ ਸਪਾਈਕਵੈਕਸ ਵੈਕਸੀਨ

ਯੂਰੋਪੀਅਨ ਮੈਡੀਸਨ ਏਜੰਸੀ ਨੇ ਦੱਸਿਆ ਕਿ 12 ਤੋਂ 17 ਸਾਲ ਦੇ ਉਮਰ ਦੇ ਬੱਚਿਆਂ ਲਈ ਸਪਾਈਕਵੈਕਸ ਵੈਕਸੀਨ ਦਾ ਇਸਤੇਮਾਲ 18 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਤਰ੍ਹਾਂ ਹੀ ਕੀਤਾ ਜਾਵੇਗਾ। ਏਜੰਸੀ ਨੇ ਦੱਸਿਆ ਕਿ ਵੈਕਸੀਨ ਦੀ ਦੋ ਡੋਜ਼ ਦਿੱਤੀ ਜਾਵੇਗੀ। ਵੈਕਸੀਨ ਦੇ ਵਿਚ ਚਾਰ ਹਫ਼ਤੇ ਦਾ ਹੀ ਅੰਤਰ ਰੱਖਿਆ ਜਾਵੇਗਾ। ਏਜੰਸੀ ਮੁਤਾਬਕ 3,732 ਬੱਚਿਆਂ ’ਤੇ ਸਪਾਈਕਵੈਕਸ ਦਾ ਟ੍ਰਾਇਲ ਕੀਤਾ ਗਿਆ ਸੀ। ਏਜੰਸੀ ਨੇ ਕਿਹਾ ਕਿ ਇਸ ਦੇ ਨਤੀਜੇ ਸਕਾਰਾਤਮਕ ਮਿਲੇ ਹਨ। ਜਾਂਚ ਦੌਰਾਨ ਪਾਇਆ ਗਿਆ ਹੈ ਕਿ ਸਾਰੇ ਸਰੀਰ ’ਚ ਚੰਗੀ ਮਾਤਰਾ ’ਚ ਐਂਟੀਬਾਡੀ ਬਣੀ। ਓਨੀ ਹੀ ਐਂਟੀਬਾਡੀ 18 ਤੋਂ 25 ਸਾਲ ਦੇ ਲੋਕਾਂ ’ਚ ਵੀ ਦੇਖੀ ਗਈ ਸੀ।

Posted By: Sunil Thapa