ਲੰਡਨ : ਪੀਟੀਸੀ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਦਾ ਲੰਡਨ ਵਿਚ ਗਲੋਬਲ ਇੰਸਪੀਰੇਸ਼ਨਲ ਲੀਡਰ 2022 ਵਜੋਂ ਸਨਮਾਨ ਕੀਤਾ ਗਿਆ ਹੈ। ਪੀਟੀਸੀ ਨੈੱਵਰਕ ਨੂੰ ਵਾਈਟ ਪੇਜ ਇੰਟਰਨੈਸ਼ਨਲ ਅਤੇ ਡਬਲਿਊਸੀਆਰਸੀ ਆਈਐੱਨਟੀ ਵੱਲੋਂ ਲੰਡਨ ਵਿੱਚ ਕਰਵਾਏ ਗਏ ਗਲੋਬਲ ਬਿਜ਼ਨਸ ਸਮਿਟ 2022 ਵਿਚ ਗਲੋਬਲ ਪਾਵਰ ਬ੍ਰਾਂਡ 2022 ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਸਮਾਗਮ ਹਾਊਸ ਆਫ਼ ਲਾਰਡਜ਼ ਵਿਚ ਹੋਇਆ। ਪੀਟੀਸੀ ਨੈਟਵਰਕ ਨੂੰ ਦੋ ਲਾਰਡ (ਲਾਰਡ ਮੇਘਨਾਦ ਦੇਸਾਈ, ਲਾਰਡ ਸਵਰਾਜ ਪਾਲ) ਅਤੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਇਹ ਵੱਕਾਰੀ ਇਨਾਮ ਦਿੱਤਾ ਹੈ।

ਇਸ ਮੌਕੇ ਐੱਮਡੀ ਰਬਿੰਦਰ ਨਾਰਾਇਣ ਨੇ ਕਿਹਾ, ‘‘ਪੰਜਾਬੀ ਸੰਸਾਰ ਵਿਚ ਜਿੱਥੇ ਵੀ ਜਾਂਦੇ ਹਨ ਉਹ ਆਪਣੀ ਅਣਥਕ ਮਿਹਨਤ ਨਾਲ ਵੱਖਰਾ ਰੁਤਬਾ ਹਾਸਿਲ ਕਰ ਲੈਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਮਾਣ ਹਾਸਿਲ ਹੋ ਰਿਹਾ ਹੈ ਕਿ ਵਿਸਵ ਦੀ ਸੰਸਥਾ ਵੱਲੋਂ ਮੈਨੂੰ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਲੰਡਨ ਵਿਚ ਪੀਟੀਸੀ ਦਾ ਸਟੂਡੀਓ ਸਥਾਪਤ ਕਰਾਂਗੇ ਜਿਸ ਵਿੱਚ ਲੋਕਾਂ ਦੀ ਰੁਚੀ ਅਤੇ ਲੋਡ਼ ਨੂੰ ਵੇਖਦੇ ਹੋਏ ਪ੍ਰੋਗਰਾਮ ਤਿਆਰ ਕੀਤੇ ਜਾਣਗੇ’’।

ਵਿਲੱਖਣ ਸ਼ਖ਼ਸੀਅਤ ਹਨ ਰਾਬਿੰਦਰ ਨਾਰਾਇਣ

ਕਾਬਿਲੇ ਗ਼ੌਰ ਹੈ ਕਿ ਰਬਿੰਦਰ ਨਾਰਾਇਣ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਹਨ। ਉਹ ਉੱਘੇ ਸਾਹਿਤਕਾਰ, ਪੱਤਰਕਾਰ, ਥੀਏਟਰ ਦੀ ਦੁਨੀਆਂ ਵਿਚ ਵੱਖਰਾ ਸਥਾਨ ਸਥਾਪਤ ਕਰਨ ਵਾਲੇ ਅਤੇ ਮੀਡੀਆ ਨੂੰ ਨਵੀਆਂ ਲੀਹਾਂ ਉਤੇ ਤੋਰਨ ਵਾਲੇ ਦਾਨਸ਼ਵਰਾਂ ਵਜੋਂ ਜਾਣੇ ਜਾਂਦੇ ਹਨ। ਪਹਿਲੀ ਵਾਰ ਪੰਜਾਬੀ ਟੈਲੀਵਿਜ਼ਨ ਦੀ ਸਥਾਪਨਾ ਕਰਨ ਅਤੇ ਅੰਤਰਰਾਸ਼ਟਰੀ ਟੈਲੀਵਿਜ਼ਨ ’ਤੇ ਗੁਰਬਾਣੀ ਦਾ ਪ੍ਰਸਾਰਨ ਕਰਨ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ।

Posted By: Sandip Kaur