ਨਈ ਦੁਨੀਆ, ਲੰਡਨ : ਕੋਰੋਨਾ ਮਹਾਮਾਰੀ ਤੋਂ ਬਚਾਅ 'ਚ ਮਾਸਕ (Mask) ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤ ਸਮੇਤ ਵੱਖ-ਵੱਖ ਦੇਸ਼ਾਂ 'ਚ ਜਨਤਕ ਥਾਵਾਂ 'ਤੇ ਮਾਸਕ ਲਾਜ਼ਮੀ ਕੀਤਾ ਗਿਆ ਹੈ। ਇਸ ਨਿਯਮ ਦੀ ਉਲੰਘਣਾ ਕਰਨ 'ਤੇ ਫਾਈਨ ਵੀ ਵਸੂਲਿਆ ਜਾ ਰਿਹਾ ਹੈ। ਹੁਣ ਬ੍ਰਿਟੇਨ ਤੋਂ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਘਰੋਂ ਬਾਹਰ ਨਿਕਲਦੇ ਸਮੇਂ Mask ਲਗਾਉਣਾ ਭੁੱਲ ਗਈ। ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚਣ ਲਈ ਉਸ ਨੇ Sanitary Pad (ਸੈਨੇਟਰੀ ਪੈਡ) ਦਾ ਸਹਾਰਾ ਲਿਆ। ਮਾਸਕ ਦੀ ਜਗ੍ਹਾ ਸੈਨੇਟਰੀ ਪੈਡ ਪਾਈ ਔਰਤ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਇਹ ਪਹਿਲਾ ਅਜਿਹਾ ਮੌਕਾ ਨਹੀਂ ਹੈ, ਪਹਿਲਾਂ ਵੀ ਲੋਕਾਂ ਨੇ ਮਾਸਕ ਦੀ ਜਗ੍ਹਾ Sanitary Pad ਦਾ ਇਸਤੇਮਾਲ ਕੀਤਾ। ਹੇਠਾਂ ਦੇਖੋ ਤਸਵੀਰਾਂ...

ਬ੍ਰਿਟੇਨ ਦੀ ਔਰਤ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਦਾ ਨਾਂ ਰਿਚੇਲ ਟੇਲਰ ਹੈ। 30 ਸਾਲ ਦੀ ਟੇਲਰ ਘਰੋਂ ਸ਼ੌਪਿੰਗ ਕਰਨ ਨਿਕਲੀ ਸੀ। ਸ਼ੌਪਿੰਗ ਕੰਪਲੈਕਸ ਪਹੁੰਚ ਕੇ ਪਤਾ ਚੱਲਿਆ ਕਿ ਮਾਸਕ ਭੁੱਲ ਗਈ ਹੈ। ਸ਼ੌਪਿੰਗ ਜ਼ਰੂਰੀ ਸੀ, ਸੋ Snitary Pad ਤੋਂ ਕੰਮ ਚਲਾਇਆ। ਘਟਨਾਕ੍ਰਮ ਗੇਟ ਮੈਨਚੈਸਟਰ ਕੀਤੀ ਹੈ। ਬਕੌਲ ਟੇਲਰ, ਕਾਰ 'ਚ ਉਸ ਨਾਲ ਦੋਸਤ ਵੀ ਸੀ। ਕਾਰ 'ਚ ਮਾਸਕ ਲੱਭਿਆ, ਇਕ ਮਿਲਿਆ ਜਿਹੜਾ ਦੋਸਤ ਨੂੰ ਦਿੱਤਾ ਤੇ ਆਪਣੇ ਚਿਹਰੇ 'ਤੇ Sanitary Pad ਲਗਾਇਆ। ਇਹ ਮਾਸਕ ਦੀ ਤਰ੍ਹਾਂ ਚਿਹਰੇ 'ਤੇ ਬੱਝ ਤਾਂ ਨਹੀਂ ਸਕਿਆ, ਪਰ ਉਸ ਦੀ ਮਦਦ ਨਾਲ ਸ਼ੌਪਿੰਗ ਜ਼ਰੂਰ ਕਰ ਸਕੀ। ਕੁਝ ਲੋਕਾਂ ਨੇ ਮਜ਼ਾਕ ਉਡਾਇਆ ਪਰ ਬਿਮਾਰੀ ਤੋਂ ਬਚਾਅ ਜ਼ਿਆਦਾ ਜ਼ਰੂਰੀ ਹੈ।

Posted By: Seema Anand