ਲੰਡਨ (ਪੀਟੀਆਈ) : ਆਇਰਲੈਂਡ 'ਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਨੂੰ ਚੋਣਾਂ 'ਚ ਵੱਡਾ ਝਟਕਾ ਲੱਗਾ ਹੈ। ਉਨ੍ਹਆਂ ਦੀ ਫਾਈਨ ਜੇਇਲ ਪਾਰਟੀ ਮੁੱਖ ਮੁਕਾਬਲੇ 'ਚ ਪੱਛੜ ਕੇ ਤੀਸਰੇ ਨੰਬਰ 'ਤੇ ਆ ਗਈ ਹੈ। ਰਾਸ਼ਟਰਵਾਦੀ ਸਿਨ ਫਿਨ ਪਾਰਟੀ ਨੇ ਸਭ ਤੋਂ ਵੱਧ ਵੋਟਾਂ ਹਾਸਲ ਕਰ ਕੇ ਸਭ ਤੋਂ ਜ਼ਿਆਦਾ ਸੀਟਾਂ ਜਿੱਤੀਆਂ ਹਨ।

ਵਰਾਡਕਰ ਦੀ ਪਾਰਟੀ ਦੇ ਚੋਣ ਹਾਰਨ ਦਾ ਅੰਦਾਜ਼ਾ ਐਗਜਿਟ ਪੋਲ 'ਚ ਲਗਾਇਆ ਸੀ ਪਰ ਸੱਤਾਧਾਰੀ ਪਾਰਟੀ ਦੀ ਹਾਲਤ ਖ਼ਰਾਬ ਹੋ ਜਾਵੇਗੀ ਇਹ ਅੰਦਾਜ਼ਾ ਕਿਸੇ ਨੂੰ ਨਹੀਂ ਸੀ। ਸਿਨ ਫਿਨ ਪਾਰਟੀ ਦੀ ਬਿਹਤਰ ਸਥਿਤੀ ਦੀ ਉਮੀਦ ਸਾਰਿਆਂ ਨੂੰ ਸੀ ਪਰ ਉਹ ਸਭ ਤੋਂ ਜ਼ਿਆਦਾ ਵੋਟ ਹਾਸਲ ਕਰੇਗੀ, ਇਹ ਅੰਦਾਜ਼ਾ ਕਿਸੇ ਨੂੰ ਨਹੀਂ ਸੀ।

ਸਿਨ ਫਿਨ ਪਾਰਟੀ ਨੇ 159 ਸੀਟਾਂ ਵਿਚੋਂ ਸਿਰਫ 42 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ। ਉਸ ਨੂੰ 24.5 ਫ਼ੀਸਦੀ ਵੋਟਾਂ ਪਈਆਂ ਜਦੋਂ ਕਿ ਕਿਏਨਾ ਫੇਲ ਪਾਰਟੀ ਨੂੰ 22.2 ਫ਼ੀਸਦੀ ਤੇ ਫਾਈਨ ਜੇਇਲ ਪਾਰਟੀ ਨੂੰ 20.9 ਫ਼ੀਸਦੀ ਵੋਟਾਂ ਮਿਲੀਆਂ ਹਨ। ਸਿਨ ਫਿਨ ਪਾਰਟੀ ਦਾ ਸਬੰਧ ਆਇਰਿਸ਼ ਰਿਪਬਲਿਕਨ ਆਰਮੀ ਨਾਲ ਹੈ ਜਿਸ ਨੇ ਇਕ ਸਮਝੌਤੇ ਤਹਿਤ 1979 'ਚ ਹਥਿਆਰ ਸੁੱਟੇ ਸਨ। ਚੋਣਾਂ ਦੇ ਨਤੀਜੇ ਤੋਂ ਬਾਅਦ ਵਰਾਡਕਰ (41) ਨੇ ਕਿਹਾ ਕਿ ਫਿਲਹਾਲ ਗਠਜੋੜ ਲਈ ਕਿਸੇ ਵੱਲੋਂ ਕੋਈ ਦਬਾਅ ਨਹੀਂ ਹੈ। ਭਵਿੱਖ ਦੱਸੇਗਾ ਕਿ ਸੱਤਾ ਦੀ ਸੂਰਤ ਕੀ ਹੋਵੇਗੀ ਤੇ ਦੇਸ਼ ਅਗਲੇ ਪੰਜ ਸਾਲ ਕਿਸੇ ਤਰ੍ਹਾਂ ਚੱਲੇਗਾ।

ਉਨ੍ਹਾਂ ਸਿਨ ਫਿਨ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ ਹੈ। ਵਰਾਡਕਰ 2017 ਤੋਂ ਆਇਰਲੈਂਡ ਦੇ ਪ੍ਰਧਾਨ ਮੰਤਰੀ ਹਨ। ਉਹ ਭਾਰਤੀ ਡਾਕਟਰ ਪਿਤਾ ਤੇ ਆਇਰਸ਼ ਮਾਂ ਦੀ ਸੰਤਾਨ ਹਨ। ਲਿਓ ਵਾਰਾਡਕਰ ਨੇ ਆਪਣੀ ਭਾਰਤੀ ਪਛਾਣ ਕਾਇਮ ਰੱਖੀ ਹੈ ਤੇ ਮੁੰਬਈ ਦੇ ਕਿੰਗ ਐਡਵਰਡ ਮੈਮੋਰੀਅਲ ਹਸਪਤਾਲ ਤੋਂ ਉਨ੍ਹਾਂ ਮੈਡੀਕਲ ਪ੍ਰਰੈਕਟੀਸ਼ਨਰ ਵਜੋਂ ਇੰਟਰਸ਼ਿਪ ਵੀ ਕੀਤੀ ਹੈ। ਵਰਾਡਕਰ ਬੀਤੇ ਦਸੰਬਰ 'ਚ ਭਾਰਤ ਆਏ ਸਨ ਤੇ ਮਹਾਰਾਸ਼ਟਰ ਦੇ ਸਿੱਧੂਦੁਰਗਾ ਜ਼ਿਲ੍ਹੇ 'ਚ ਸਥਿਤ ਆਪਣੇ ਪੁਰਖਾਂ ਦੇ ਪਿੰਡ ਵਰਾਡ ਗਏ ਹਨ।

ਇਸ ਦੌਰਾਨ ਦੂਸਰੇ ਨੰਬਰ 'ਤੇ ਫਿਏਨਾ ਫੇਲ ਪਾਰਟੀ ਦੇ ਨੇਤਾ ਮਾਈਕਲ ਮਾਰਟਿਨ ਨੇ ਕਿਹਾ ਕਿ ਉਹ ਲੋਕਤੰਤਰਿਕ ਢਾਂਚੇ ਤੇ ਸੱਤਾ 'ਚ ਸ਼ਾਮਲ ਹੋਣ ਜਾਂ ਨਾ ਹੋਣ ਦੇ ਬਾਰੇ ਲੋਕਾਂ ਦੀ ਰਾਏ ਸੁਣਨਗੇ। ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਸਭ ਤੋਂ ਅੱਗੇ ਰਹੀ ਸਿਨ ਫਿਨ ਪਾਰਟੀ ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਨੀਤੀ ਦੀ ਕੱਟੜ ਵਿਰੋਧੀ ਹੈ। ਜੇ ਉਹ ਸੱਤਾ 'ਚ ਆਉਂਦੀ ਹੈ ਤਾਂ ਪੱਕੇ ਤੌਰ 'ਤੇ ਬਿ੍ਟੇ ਤੇ ਆਇਰਲੈਂਡ 'ਚ ਤਨਾਤਨੀ ਵਧੇਗੀ। ਯੂਨਾਈਟਡ ਕਿੰਗਡਮ 'ਚ ਆਇਰਲੈਂਡ ਬਿ੍ਟੇਨ ਦਾ ਸਹਿਯੋਗੀ ਹੈ।