ਲੰਡਨ, ਏਪੀ : 17 ਅਪ੍ਰੈਲ ਭਾਵ ਸ਼ਨੀਵਾਰ ਨੂੰ ਪਿ੍ਰੰਸ ਫਿਲਿਪ ਦੀ ਹੋਣ ਵਾਲੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਵਾਲਾ ਸ਼ਾਹੀ ਪਰਿਵਾਰ ਸੀਨੀਅਰ ਮੈਂਬਰ ਦੀ Uniform ’ਚ ਨਹੀਂ ਬਲਕਿ ਆਮ ਕੱਪੜਿਆਂ ’ਚ ਦਿਖਣਗੇ। ਮਹਾਰਾਣੀ Elizabeth II ਦੇ ਇਸ ਫੈਸਲੇ ਦਾ ਮਤਲਬ ਹੈ ਕਿ ਸ਼ਾਹੀ ਪਰਿਵਾਰ ਦੇ ਮੈਂਬਰ ਪਿ੍ਰੰਸ ਹੈਰੀ ’ਤੇ ਕਿਸੇ ਤਰ੍ਹਾਂ ਦਾ ਸਵਾਲ ਨਾ ਚੁੱਕਣ ਜੋ Uniform ਤੋਂ ਬਗੈਰ ਆਪਣੇ ਦਾਦਾ ਜੀ ਦੀ ਅੰਤਿਮ ਯਾਤਰਾ ’ਚ ਸ਼ਾਮਲ ਹੋਣਗੇ।


ਦੱਸਣਯੋਗ ਹੈ ਕਿ ਪਿਛਲੇ ਹਫ਼ਤੇ 99 ਸਾਲਾ ਪਿ੍ਰੰਸ ਫਿਲਿਪ ਦਾ ਦੇਹਾਂਤ ਹੋ ਗਿਆ ਸੀ। ਸ਼ਾਹੀ ਪਰਿਵਾਰ ਦੇ ਮੈਂਬਰ ਜਨਤਕ ਪ੍ਰੋਗਰਾਮਾਂ ’ਚ ਹਮੇਸ਼ਾ Uniform ’ਚ ਦਿਖਦੇ ਹਨ ਜੋ ਬਿ੍ਰਟਿਸ਼ ਆਰਮੀ, ਰਾਇਲ ਨੇਵੀ ਤੇ ਰਾਇਲ ਏਅਰਫੋਰਸ ਦੇ ਨਾਲ ਆਪਣੀ ਆਨਰੇਰੀ ਫ਼ੌਜੀ ਭੂਮਿਕਾ ’ਚ ਹੁੰਦੀ ਹੈ ਪਰ ਹੈਰੀ ਨੇ ਆਪਣੇ ਇਸ ਆਨਰੇਰੀ ਖਿਤਾਬ ਨੂੰ ਗੁਆ ਦਿੱਤਾ ਤੇ ਪਿਛਲੇ ਸਾਲ ਹੀ ਫਰੰਟ ਲਾਈਨ ਸ਼ਾਹੀ ਡਿਊਟੀ ਨੂੰ ਵੀ ਤਿਆਗ ਦਿੱਤਾ ਸੀ।

Posted By: Rajnish Kaur