ਲੰਡਨ, ਏਜੰਸੀਆਂ : ਬਰਤਾਨੀਆਂ ਨੇ ਐਲਾਨ ਕੀਤਾ ਹੈ ਕਿ ਗਰੁੱਪ ਆਫ ਸੇਵਨ (ਜੀ7) ਸਾਲ 2022 ਦੇ ਅੰਤ ਤਕ ਦੁਨੀਆ ਨੂੰ ਕੋਰੋਨਾ ਵੈਕਸੀਨ ਦੀਆਂ 100 ਕਰੋੜ ਡੋਜ਼ ਪ੍ਰਦਾਨ ਕਰੇਗਾ। ਬਰਤਾਨੀਆ ਇਸ ਸਿਖ਼ਰ ਸੰਮੇਲਨ ਦੀ ਦੱਖਣੀ-ਪੱਛਮੀ ਇੰਗਲੈਂਡ ’ਚ ਮੇਜਬਾਨੀ ਕਰ ਰਿਹਾ ਹੈ।

ਦੇਸ਼ ਨੇ ਕਿਹਾ ਕਿ ਉਹ ਅਗਲੇ ਸਾਲ ਦੇ ਅੰਦਰ-ਅੰਦਰ ਘੱਟ ਤੋਂ ਘੱਟ ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਦਾਨ ਕਰੇਗਾ। ਇਸ ’ਚੋਂ ਵੈਕਸੀਨ ਦੀਆਂ 50 ਲੱਖ ਖੁਰਾਕਾਂ ਉਹ ਆਉਣ ਵਾਲੇ ਹਫ਼ਤਿਆਂ ’ਚ ਦਾਨ ਕਰੇਗਾ। ਜੀ-7 ਦੁਨੀਆ ਦੇ ਸਭ ਤੋਂ ਅਮੀਰ ਸੱਤ ਦੇਸ਼ਾਂ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਤੇ ਬਿ੍ਰਟੇਨ (ਬਰਤਾਨੀਆ) ਦਾ ਸੰਗਠਨ ਹੈ।

ਦੱਸਣਯੋਗ ਹੈ ਕਿ ਇਹ ਐਲਾਨ ਅਜਿਹੇ ਸਮੇਂ ’ਤੇ ਹੋਇਆ ਹੈ ਜਦੋਂ ਅਮੀਰ ਦੇਸ਼ਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕੰਮ ਵਿਕਸਿਤ ਦੇਸ਼ਾਂ ਨੂੰ ਕੋਰੋਨਾ ਟੀਕਾਕਰਨ ’ਚ ਮਦਦ ਕਰਨ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 100 ਗਰੀਬ ਦੇਸ਼ਾਂ ਨੂੰ ਫਾਇਜ਼ਰ ਕੋਰੋਨਾ ਵੈਕਸੀਨ ਦੀਆਂ 50 ਕਰੋੜ ਖੁਰਾਕਾਂ ਮੁਫਤ ਦੇਣ ਦਾ ਐਲਾਨ ਕੀਤਾ ਸੀ। ਨਾਲ ਹੀ ਕਿਹਾ ਸੀ ਕਿ ਹੋਰ ਅਮੀਰ ਦੇਸ਼ ਇਸ ਐਲਾਨ ਦਾ ਪਲਾਨ ਕਰਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ (Emmanuel Macron) ਨੇ ਅਮਰੀਕੀ ਬਚਨਵੱਧਦਾ (commitment) ਦਾ ਸਵਾਗਤ ਕੀਤਾ ਤੇ ਕਿਹਾ ਕਿ ਯੂਰੋਪ ਨੂੰ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਫਰਾਂਸ ਸਾਲ ਦੇ ਅੰਤ ਤਕ ਵਿਸ਼ਵ ਪੱਧਰ ’ਤੇ ਘੱਟ ਤੋਂ ਘੱਟ ਤਿੰਨ ਕਰੋੜ ਖੁਰਾਕ ਸਾਂਝੀ ਕਰੇਗਾ।

Posted By: Rajnish Kaur