ਲੰਡਨ, ਏਐੱਨਆਈ : ਬਿ੍ਰਟੇਨ ’ਚ ਕੋਰੋਨਾ ਮਹਾਮਾਰੀ ਦੌਰਾਨ ਸੋਮਵਾਰ ਤੋਂ ਵੱਡੇ ਬਦਲਾਅ ਹੋਣ ਵਾਲੇ ਹਨ। ਇਨ੍ਹਾਂ ਬਦਲਾਵਾਂ ਦੇ ਤਹਿਤ ਜ਼ਿਆਦਾਤਰ ਕੋਵਿਡ-19 ਪ੍ਰਬੰਧਾਂ ਨੂੰ ਹਟਾ ਦਿੱਤਾ ਜਾਵੇਗਾ। ਸਰਕਾਰ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਹੁਣ ਲਾਕਡਾਊਨ ਤੋਂ ਬਾਹਰ ਆ ਰਹੀ ਹੈ ਤੇ ਅੰਤਿਮ ਪੜਾਅ ਦੇ ਦੌਰ ’ਚ ਲੋਕਾਂ ਨੂੰ ਕਈ ਪ੍ਰਬੰਧਾਂ ਤੋਂ ਛੁਟਕਾਰਾ ਮਿਲ ਜਾਵੇਗਾ। ਨਵੇਂ ਬਦਲਾਵਾਂ ਤਹਿਤ ਬਿ੍ਰਟੇਨ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਕਈ ਤਰ੍ਹਾਂ ਦੀ ਛੂਟ ਦੇਣ ਦਾ ਐਲਾਨ ਕਰ ਚੁੱਕਾ ਹੈ। ਹਾਲਾਂਕਿ ਫਰਾਂਸ ਲਈ ਬਿ੍ਰਟੇਨ ਨੇ ਨਰਮੀ ਨਹੀਂ ਦਿਖਾਈ ਹੈ।

ਬਿ੍ਰਟੇਨ ਨੇ ਕਿਹਾ ਹੈ ਕਿ ਫਰਾਂਸ ਤੋਂ ਆਉਣ ਵਾਲਿਆਂ ਨੂੰ ਲਾਜ਼ਮੀ ਤੌਰ ਦਸ ਦਿਨ quarantine ਹੋਣਾ ਪਵੇਗਾ। ਇਸ ਲਈ ਉਹ ਆਪਣੇ ਘਰ ਨੂੰ ਜਾਂ ਫਿਰ ਦੂਜੇ ਸਥਾਨ ਨੂੰ ਚੁਣ ਸਕਦੇ ਹਨ। ਇਹ ਨਿਯਮ ਫਰਾਂਸ ਤੋਂ ਆਉਣ ਵਾਲੇ ਉਨ੍ਹਾਂ ਵਿਦੇਸ਼ੀਆਂ ’ਤੇ ਵੀ ਲਾਗੂ ਹੋਵੇਗਾ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਦੋਜੀ ਖੁਰਾਕ ਲੈ ਲਈ ਹੈ।

ਬਿ੍ਰਟੇਨ ਮੁਤਾਬਕ ਇਹ ਫ਼ੈਸਲਾ ਫਰਾਂਸ ’ਚ ਵਧਦੇ ਡੈਲਟ ਵੇਰੀਐਂਟ ਦੇ ਮਾਮਲਿਆਂ ਦੀ ਵਜ੍ਹਾ ਨਾਲ ਲਿਆ ਗਿਆ ਹੈ। ਬੀਟਾ ਵੇਰੀਐਂਟ ਪਹਿਲੀ ਵਾਰ ਦੱਖਣੀ ਅਫਰੀਕਾ ’ਚ ਸਾਹਮਣੇ ਆਇਆ ਸੀ। ਹਾਲਾਂਕਿ ਹੋਰ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਤੋਂ ਵੀ ਇਹ ਪਾਬੰਦੀ ਵੀ ਸੋਮਵਾਰ ਨੂੰ ਹਟਾ ਦਿੱਤੀ ਜਾਵੇਗੀ। ਬਿ੍ਰਟੇਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਇੱਥੇ ਕੋਰੋਨਾ ਦੇ ਖ਼ਤਰੇ ਨੂੰ ਘੱਟ ਕਰਨ ਲਈ ਇਸ ਤਰ੍ਹਾ ਦੇ ਫ਼ੈਸਲੇ ਲੈ ਰਿਹਾ ਹੈ।

ਦੱਸਣਯੋਗ ਹੈ ਕਿ ਬਿ੍ਰਟੇਨ ’ਚ ਦੋ-ਤਿਹਾਈ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਖੁਰਾਕ ਲੱਗ ਚੁੱਕੀ ਹੈ। ਸੋਮਵਾਰ ਤੋਂ ਬਿ੍ਰਟੇਨ ’ਚ ਲੋਕਾਂ ਨੂੰ ਮਾਸਕ ਲਗਾਉਣ ਤੋਂ ਵੀ ਮੁਕਤੀ ਮਿਲ ਜਾਵੇਗੀ। ਬਿ੍ਰਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਦਾ ਕਹਿਣਾ ਹੈ ਕਿ ਸੋਮਵਾਰ ਤੋਂ ਜ਼ਿਆਦਾਤਰ ਪ੍ਰਬੰਧਾ ਦਾ ਅੰਤ ਹੋ ਜਾਵੇਗਾ। ਬਿ੍ਰਟੇਨ ਇੰਟਰਨੈਸ਼ਨਲ ਯਾਤਰਾ (international travel) ਨੂੰ ਸੁਰੱਖਿਅਤ ਬਣਾਉਣ ਤੇ ਕੋਰੋਨਾ ਮਹਾਮਾਰੀ ਤੋਂ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਬਿ੍ਰਟੇਨ ਇਸ ਲਈ ਸਭ ਕੁਝ ਕਰੇਗਾ।

Posted By: Rajnish Kaur