ਲੰਡਨ (ਪੀਟੀਆਈ) : ਬਰਤਾਨੀਆ ਦੀ ਇਕ ਅਦਾਲਤ ਨੇ ਘਰੇਲੂ ਹਿੰਸਾ ਦੇ ਮਾਮਲੇ 'ਚ ਦੋਸ਼ੀ ਭਾਰਤਵੰਸ਼ੀ ਤਰੰਗ ਕਟਿਰਾ (34) ਨੂੰ 22 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਲੰਡਨ ਸਥਿਤ ਐਸਲੇਵਰਥ ਕ੍ਰਾਊਨ ਕੋਰਟ ਨੇ ਵੀਰਵਾਰ ਨੂੰ ਆਪਣੇ ਫ਼ੈਸਲੇ 'ਚ ਤਰੰਗ 'ਤੇ 1500 ਪੌਂਡ ਦਾ ਜੁਰਮਾਨਾ ਲਾਉਂਦੇ ਹੋਏ ਪੀੜਤ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਾ ਰੱਖਣ ਦਾ ਆਦੇਸ਼ ਦਿੱਤਾ। ਫਾਈਨਾਂਸ ਖੇਤਰ ਨਾਲ ਜੁੜੇ ਤਰੰਗ ਨੇ ਖ਼ੁਦ ਆਪਣਾ ਜੁਰਮ ਕਬੂਲ ਕੀਤਾ ਸੀ। ਪੀੜਤਾ ਲੰਬੇ ਸਮੇਂ ਤੋਂ ਉਸ ਨਾਲ ਰਹਿ ਰਹੀ ਸੀ। ਪੀੜਤਾ ਮੁਤਾਬਕ ਤਰੰਗ 2015 ਤੋਂ ਹੀ ਉਸ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰ ਰਿਹਾ ਸੀ।