ਜੇਐੱਨਐੱਨ, ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬ੍ਰਿਟੇਨ ਤੋਂ ਕੋਵੀਸ਼ੀਲਡ ਨੂੰ ਮਾਨਤਾ ਨਾ ਦੇਣ ਦਾ ਮੁੱਦਾ ਉਠਾਇਆ ਹੈ, ਵਿਦੇਸ਼ ਮੰਤਰੀ ਨੇ ਕਿਹਾ ਕਿ ਕੋਵੀਸ਼ੀਲਡ ਨੈਕਸੀਨ ਦੀ ਗੈਰ-ਮਾਨਤਾ ਇਕ ਭੇਦਭਾਵੀ ਨੀਤੀ ਹੈ। ਬ੍ਰਿਟੇਨ ਨੇ ਇਸ ਨੂੰ ਜਲਦ ਸੁਲਝਾਉਣ ਦਾ ਵਾਅਦਾ ਕੀਤਾ ਹੈ। ਵਿਦੇਸ਼ ਸਕੱਤਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ, ਉਨ੍ਹਾਂ ਨੇ ਦੱਸਿਆ ਕਿ ਕੋਵੀਸ਼ੀਲਡ ਦੀ ਗੈਰ-ਮਾਨਤਾ ਇਕ ਵਿਤਕਰੇ ਵਾਲੀ ਨੀਤੀ ਹੈ ਤੇ ਯੂਕੇ ਦੀ ਯਾਤਰਾ ਕਰਨ ਵਾਲੇ ਸਾਡੇ ਨਾਗਰਿਕਾਂ ਨੂੰ ਪ੍ਰਭਾਵਿਤ ਕਰਦੀ ਹੈ। ਵਿਦੇਸ਼ ਮੰਤਰੀ ਨੇ ਬ੍ਰਿਟੇਨ ਦੇ ਨਵੇਂ ਵਿਦੇਸ਼ ਸਕੱਤਰ ਦੇ ਸਾਹਮਣੇ ਮੁੱਦੇ ਨੂੰ ਮਜ਼ਬੂਤੀ ਨਾਲ ਉਠਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਕੁਝ ਭਰੋਸੇ ਦਿੱਤੇ ਗਏ ਹਨ ਕਿ ਇਸ ਮੁੱਦੇ ਨੂੰ ਸੁਲਝਾਅ ਲਿਆ ਜਾਵੇ।

ਦੱਸ ਦਈਏ ਕਿ ਸਰਕਾਰ ’ਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਆਪਣੇ ਕੋਵਿਡ 19 ਟੀਕੇ ਨੂੰ ਲੈ ਕੇ ਤੈਅ ਨਿਯਮਾਂ ਦੀ ਸਮੀਖਿਆ ਕਰਨਾ ਦਾ ਦਬਾਅ ਵੱਧ ਰਿਹਾ ਹੈ। ਅਗਲੇ ਮਹੀਨੇ ਤੋਂ ਪ੍ਰਭਾਵੀ ਹੋਣ ਵਾਲੇ ਨਵੇਂ ਨਿਯਮਾਂ ਅਨੁਸਾਰ ਵੱਖ-ਵੱਖ ਦੇਸ਼ਾਂ ਦੇ ਟੀਕਿਆਂ ਨੂੰ ਲੈ ਕੇ ਜਾਰੀ ਸੂਚੀ ’ਚ ਭਾਰਤੀ ਟੀਕਿਆਂ ਨੂੰ ਮਾਨਤਾ ਨਹੀਂ ਦਿੱਤੀ ਗਈ।

ਬ੍ਰਿਟੇਨ ’ਚ ਪ੍ਰਮਾਣਿਤ ਟੀਕਿਆਂ ਦੀ ਸੂਚੀ ਤੋਂ ਬਾਹਰ ਹੋ ਜਾਵੇਗਾ ਭਾਰਤ

ਦਰਅਸਲ, ਬ੍ਰਿਟੇਨ ਦੀ ਯਾਤਰਾ ਦੇ ਸਬੰਧ ’ਚ ਫਿਲਹਾਲ ਲਾਲ, ਐਮਬਰ ਤੇ ਹਰੇ ਰੰਗ ਦੀਆਂ ਤਿੰਨ ਵੱਖ-ਵੱਖ ਸੂਚੀਆਂ ਬਣਾਈਆਂ ਗਈਆਂ ਹਨ। ਖ਼ਤਰੇ ਅਨੁਸਾਰ ਵੱਖ-ਵੱਖ ਦੇਸ਼ਾਂ ਨੂੰ ਵੱਖ-ਵੱਖ ਸੂਚੀ ’ਚ ਰੱਖਿਆ ਗਿਆ ਹੈ। ਚਾਰ ਅਕਤੂਬਰ ਤੋਂ ਸਾਰੀਆਂ ਸੂਚੀਆਂ ਨੂੰ ਮਿਲਾ ਕੇ ਦਿੱਤਾ ਜਾਵੇਗਾ ਤੇ ਸਿਰਫ਼ ਲਾਲ ਸੂਚੀ ਬਾਕੀ ਰਹੇਗੀ। ਲਾਲ ਸੂਚੀ ’ਚ ਸ਼ਾਮਲ ਦੇਸ਼ਾਂ ਦੇ ਯਾਤਰੀਆਂ ਨੂੰ ਬ੍ਰਿਟੇਨ ਦੀ ਯਾਤਰਾ ’ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਹੁਣ ਵੀ ਐਮਬਰ ਸੂਚੀ ’ਚ ਹੈ।

Posted By: Sarabjeet Kaur