ਲੰਡਨ (ਪੀਟੀਆਈ) : ਬ੍ਰਿਟੇਨ ’ਚ ਖ਼ਾਲਸਾ ਟੈਲੀਵਿਜ਼ਨ ਲਿਮਟਿਡ ਨੇ ਆਪਣਾ ਪ੍ਰਸਾਰਣ ਲਾਇਸੈਂਸ ਸਰੰਡਰ ਕਰ ਦਿੱਤਾ ਹੈ। ਖ਼ਾਲਸਾ ਟੈਲੀਵਿਜ਼ਨ ਲਿਮਟਿਡ ਦੇ ਚੈਨਲ ਕੇਟੀਵੀ ’ਤੇ ਖ਼ਾਲਿਸਤਾਨੀ ਪ੍ਰਚਾਰ ਕਰ ਕੇ ਪ੍ਰਸਾਰਣ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਮੀਡੀਆ ’ਤੇ ਨਜ਼ਰ ਰੱਖਣ ਵਾਲੇ ਵਿਭਾਗ ਨੇ ਇਸ ਦਾ ਪਰਦਾਫ਼ਾਸ਼ ਕੀਤਾ ਸੀ। ਵਿਭਾਗ ਨੇ ਪਿਛਲੇ ਮਹੀਨੇ ਖ਼ਾਲਸਾ ਟੀਵੀ ਦਾ ਲਾਇਸੈਂਸ ਰੱਦ ਕਰਨ ਲਈ ਇਕ ਨੋਟਿਸ ਵੀ ਜਾਰੀ ਕੀਤਾ ਸੀ। ਸੰਚਾਰ ਦਫ਼ਤਰ ਨੇ ਮੰਗਲਵਾਰ ਨੂੰ ਕਿਹਾ ਕਿ 26 ਮਈ ਨੂੰ ਭੇਜੇ ਗਏ ਨੋਟਿਸ ਦੇ ਜਵਾਬ ’ਚ ਖ਼ਾਲਸਾ ਟੈਲੀਵਿਜ਼ਨ ਲਿਮਟਿਡ ਨੇ ਆਪਣਾ ਲਾਇਸੈਂਸ ਸਰੰਡਰ ਕਰ ਦਿੱਤਾ ਹੈ।

Posted By: Sandip Kaur