ਲੰਡਨ (ਏਜੰਸੀ) : ਹਾਲੀਵੁੱਡ ਸਟਾਰ ਜੌਨੀ ਡੇਪ ਨੇ ਆਪਣੀ ਸਾਬਕਾ ਪਤਨੀ ਐਂਬਰ ਹਰਡ ਤੋਂ ਮਾਣਹਾਨੀ ਦਾ ਕੇਸ ਜਿੱਤਣ ਦੀ ਖ਼ੁਸ਼ੀ 'ਚ ਜਸ਼ਨ ਮਨਾਇਆ ਹੈ। ਉਨ੍ਹਾਂ ਲਈ ਇਹ ਕਾਨੂੰਨੀ ਲੜਾਈ ਕਾਫੀ ਤਕਲੀਫਦੇਹ ਸਾਬਿਤ ਹੋਈ ਸੀ ਤੇ ਬੀਤੇ ਬੁੱਧਵਾਰ ਨੂੰ ਉਹ ਇਸ ਦੀ ਭਰਪਾਈ 'ਚ ਆਪਣੀ ਪਤਨੀ ਤੋਂ 103.5 ਲੱਖ ਡਾਲਰ ਜਿੱਤ ਗਏ ਹਨ। ਲਿਹਾਜ਼ਾ, ਅਮਰੀਕੀ ਫਿਲਮ ਸਟਾਰ ਨੇ ਬਰਮਿੰਘਮ ਦੇ ਇਕ ਭਾਰਤੀ ਰੈਸਟੋਰੈਂਟ 'ਵਾਰਾਨਸੀ' 'ਚ ਆਪਣੇ ਦੋਸਤਾਂ ਨਾਲ ਜੰਮ ਕੇ ਪਾਰਟੀ ਕੀਤੀ ਤੇ ਇਸ ਭਾਰਤੀ ਦਾਅਵਤ 'ਤੇ 62 ਹਜ਼ਾਰ ਡਾਲਰ (48.22 ਲੱਖ ਰੁਪਏ) ਤੋਂ ਵੱਧ ਦੀ ਰਕਮ ਖ਼ਰਚ ਕੀਤੀ। ਇਸ ਡਿਨਰ ਪਾਰਟੀ 'ਚ ਡੇਪ ਤੇ ਉਨ੍ਹਾਂ ਦੇ ਵੀਹ ਮਹਿਮਾਨਾਂ ਲਈ ਸੁਆਦਲਾ ਭਾਰਤੀ ਭੋਜਨ ਪਰੋਸਿਆ ਗਿਆ।

ਨਾਇਓਪੋਸਟਡਾਟਕਾਮ ਮੁਤਾਬਕ ਰਾਤ ਦੇ ਭੋਜ 'ਚ 58 ਸਾਲਾ ਡੇਪ ਤੇ ਉਨ੍ਹਾਂ ਦੇ ਮਸ਼ਹੂਰ ਦੋਸਤਾਂ ਨੂੰ ਸਭ ਤੋਂ ਪਹਿਲਾਂ ਕਾਕਟੇਲ ਤੇ ਰੋਜ਼ ਸ਼ੈਂਪੇਨ ਪਰੋਸੀ ਗਈ। ਫਿਰ ਸੀਖ ਕਬਾਬ, ਚਿਕਨ ਟਿੱਕਾ, ਪਨੀਰ ਟਿੱਕਾ ਮਸਾਲਾ, ਲੈਂਬ ਕੜਾਹੀ ਤੇ ਤੰਦੂਰੀ ਕਿੰਗਸ ਪ੍ਰਰਾਨਸ ਖਿਲਾਇਆ ਗਿਆ। ਲੰਡਨ 'ਚ ਪਾਇਰੇਟਸ ਆਫ ਕੈਰੇਬੀਅਨ ਦੇ ਸਟਾਰ ਡੇਪ ਆਪਣੀ ਦੂਜੀ ਪਤਨੀ ਐਂਬਰ ਹਰਡ (36) ਤੋਂ ਕੇਸ ਜਿੱਤਣ ਤੋਂ ਬਾਅਦ ਆਪਣੀ ਸੰਗੀਤਕਾਰ ਮਿੱਤਰ ਜੈਫ ਬੇਕ (77) ਦੇ ਮਿਊਜ਼ੀਕਲ ਟੂਰ 'ਚ ਸ਼ਾਮਿਲ ਹੋਣ ਲਈ ਬਰਤਾਨੀਆ 'ਚ ਹੀ ਰੁਕ ਗਏ ਹਨ। ਉਹ ਲੰਡਨ ਰਾਇਲ ਅਲਬਰਟ ਹਾਲ 'ਚ ਪਿਛਲੇ ਮਹੀਨੇ ਹੋਏ ਗਿਟਾਰ ਸ਼ੋਅ ਸਮੇਤ ਕਈ ਪ੍ਰਰੋਗਰਾਮਾਂ 'ਚ ਸ਼ਾਮਿਲ ਵੀ ਹੋ ਚੁੱਕੇ ਹਨ। ਪਰ ਮਾਣਹਾਨੀ ਦਾ ਮਾਮਲਾ ਜਿੱਤਣ ਤੋਂ ਬਾਅਦ ਜੌਨੀ ਡੇਪ ਆਪਣੇ ਦੋਸਤਾਂ ਨਾਲ ਬਰਮਿੰਘਮ ਦੇ ਸਭ ਤੋਂ ਵੱਡੇ ਭਾਰਤੀ ਰੈਸਟੋਰੈਂਟ 'ਚ ਸ਼ਾਮ ਸੱਤ ਵਜੇ ਪੁੱਜੇ। ਇੱਥੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਪਹਿਲਾਂ ਤਸਵੀਰਾਂ ਖਿਚਵਾਈਆਂ ਤੇ ਫਿਰ ਵੀਹ ਹਜ਼ਾਰ ਵਰਗ ਫੁੱਟ ਦਾ ਰੈਸਟੋਰੈਂਟ ਖਾਲ੍ਹੀ ਕਰਵਾਇਆ ਗਿਆ ਤਾਂ ਤੋਂ ਉਨ੍ਹਾਂ ਦੇ ਨਿੱਜੀ ਭੋਜ 'ਚ ਕੋਈ ਵਿਘਨ ਨਾ ਪਵੇ। ਡੇਲੀ ਮੇਲ ਮੁਤਾਬਕ ਰੈਸਟੋਰੈਂਟ ਦੇ ਡਾਇਰੈਕਟਰ ਮੁਹੰਮਦ ਹੁਸੈਨ ਨੇ ਦੱਸਿਆ ਕਿ ਐਤਵਾਰ ਦੀ ਦੁਪਹਿਰ ਨੂੰ ਹੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਜੌਨੀ ਡੇਪ ਕੁਝ ਲੋਕਾਂ ਨਾਲ ਇੱਥੇ ਖਾਣੇ ਲਈ ਆਉਣਾ ਚਾਹੁੰਦੇ ਹਨ। ਮੈਂ ਹੈਰਾਨ ਸੀ ਤੇ ਮੈਨੂੰ ਲੱਗਿਆ ਕਿਸੇ ਨੇ ਮਜ਼ਾਕ ਕੀਤਾ ਹੈ। ਪਰ ਫਿਰ ਉਨ੍ਹਾਂ ਦੀ ਸਕਿਓਰਿਟੀ ਟੀਮ ਆ ਗਈ ਤੇ ਫਿਰ ਪੂਰਾ ਰੈਸਟੋਰੈਂਟ ਚੈੱਕ ਕੀਤਾ ਗਿਆ।