ਲੰਡਨ : ਸੋਸ਼ਲ ਮੀਡੀਆ ਦੇ ਵਧਦੇ ਇਸਤੇਮਾਲ ਨਾਲ ਇਸ ਨਾਲ ਜੁੜੇ ਖ਼ਤਰੇ ਵੀ ਸਾਹਮਣੇ ਆਉਂਦੇ ਜਾ ਰਹੇ ਹਨ। ਇਕ ਤਾਜ਼ਾ ਅਧਿਐਨ 'ਚ ਇਸ ਨੂੰ ਡਿਪੈ੫ਸ਼ਨ ਯਾਨੀ ਤਣਾਅ ਦਾ ਕਾਰਨ ਪਾਇਆ ਗਿਆ ਹੈ। ਅਧਿਐਨ ਮੁਤਾਬਕ, ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਤੀਤ ਕਰਨ ਨਾਲ ਕੁੜੀਆਂ 'ਚ ਮੁੰਡਿਆਂ ਦੀ ਤੁਲਨਾ 'ਚ ਤਣਾਅ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਅਮਰੀਕਾ ਦੇ ਯੂਨੀਵਰਸਿਟੀ ਕਾਲਜ ਲੰਡਨ ਦੇ ਸ਼ੋਧਕਰਤਾ ਵੋਨੇ ਕੇਲੀ ਦੀ ਅਗਵਾਈ 'ਚ ਅਧਿਐਨ ਨੂੰ ਅੰਜਾਮ ਦਿੱਤਾ ਗਿਆ।

ਅਧਿਐਨ ਮੁਤਾਬਕ ਸੋਸ਼ਲ ਮੀਡੀਆ 'ਤੇ ਰੋਜ਼ਾਨਾ ਪੰਜ ਘੰਟੇ ਜਾਂ ਇਸ ਤੋਂ ਜ਼ਿਆਦਾ ਸਮਾਂ ਬਤੀਤ ਕਰਨ ਵਾਲੀਆਂ ਕਰੀਬ 40 ਫ਼ੀਸਦੀ ਕੁੜੀਆਂ 'ਚ ਤਣਾਅ ਦੇ ਲੱਛਣ ਪਾਏ ਗਏ। ਉੱਥੇ ਮੁੰਡਿਆਂ 'ਚ ਇਹ ਗਿਣਤੀ 15 ਫ਼ੀਸਦੀ ਤੋਂ ਘੱਟ ਪਾਈ ਗਈ। ਰਾਇਲ ਕਾਲਜ ਆਫ ਸਾਇਕੈਟਿ੫ਸਟ ਦੇ ਸਾਬਕਾ ਮੁਖੀ ਸਿਮੋਨ ਵੇਸਲੀ ਨੇ ਕਿਹਾ ਕਿ ਸੋਸ਼ਲ ਮੀਡੀਆ ਨਾਲ ਪੈਣ ਵਾਲੇ ਇਸ ਪ੫ਭਾਵ ਪਿੱਛੇ ਵਜ੍ਹਾ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ। ਹਾਲੇ ਇਹ ਸਪਸ਼ਟ ਰੂਪ ਨਾਲ ਨਹੀਂ ਕਿਹਾ ਜਾ ਸਕਦਾ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਦਿਮਾਗ਼ੀ ਸਿਹਤ 'ਤੇ ਅਸਰ ਪਾਉਂਦਾ ਹੈ, ਪਰ ਸ਼ੁਰੂਆਤੀ ਸੰਕੇਤ ਇਸੇ ਵੱਲ ਇਸ਼ਾਰਾ ਕਰ ਰਹੇ ਹਨ। ਅਧਿਐਨ ਨੂੰ ਈ-ਕਲੀਨਿਕਲ ਮੈਡੀਸਿਨ ਜਰਨਲ 'ਚ ਪ੫ਕਾਸ਼ਤ ਕੀਤਾ ਗਿਆ ਹੈ। ਅਧਿਐਨ ਲਈ 14 ਸਾਲ ਦੀ ਉਮਰ ਦੇ ਕਰੀਬ 11 ਹਜ਼ਾਰ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ।

ਹੋਰ ਵੀ ਹੈਰਾਨ ਕਰਨ ਵਾਲੇ ਨਤੀਜੇ

ਅਧਿਐਨ ਦੌਰਾਨ ਸੋਸ਼ਲ ਮੀਡੀਆ ਨਾਲ ਜੁੜੇ ਹੋਰ ਵੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਇਸ 'ਚ ਪਾਇਆ ਗਿਆ ਕਿ ਕਰੀਬ 40 ਫ਼ੀਸਦੀ ਕੁੜੀਆਂ ਆਨਲਾਈਨ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਉਨ੍ਹਾਂ ਨੂੰ ਕਈ ਵਾਰ ਧਮਕੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਕਰੀਬ 25 ਫ਼ੀਸਦੀ ਮੁੰਡਿਆਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋਸ਼ਲ ਮੀਡੀਆ ਕਾਰਨ ਨੀਂਦ 'ਤੇ ਵੀ ਬੁਰਾ ਅਸਰ ਪੈਂਦਾ ਹੈ। 40 ਫ਼ੀਸਦੀ ਲੜਕੀਆਂ ਤੇ 28 ਫ਼ੀਸਦੀ ਲੜਕਿਆਂ ਨੇ ਇਹ ਮੰਨਿਆ ਕਿ ਸੋਸ਼ਲ ਮੀਡੀਆ ਦੀ ਵਰਤੋਂ ਦੀ ਆਦਤ ਕਾਰਨ ਉਨ੍ਹਾਂ ਨੂੰ ਨੀਂਦ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਅਧਿਐਨ 'ਚ ਇਹ ਵੀ ਸਾਹਮਣੇ ਆਇਆ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ 'ਚ ਆਪਣੇ ਵਜ਼ਨ ਜਾਂ ਰੰਗ ਰੂਪ ਨੂੰ ਲੈ ਕੇ ਅਸੰਤੋਸ਼ ਜਾਂ ਹੀਣ ਭਾਵਨਾ ਜ਼ਿਆਦਾ ਹੁੰਦੀ ਹੈ।