ਲੰਡਨ,ਆਈਏਐੱਨਐੱਸ : ਬਰਤਾਨੀਆ ’ਚ ਹੋਏ ਇਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਪੀਸੀਆਰ ਜਾਂਚ ’ਚ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਲੋਕਾਂ ’ਚ ਮਾਨਸਿਕ ਬਿਮਾਰੀ, ਥਕਾਨ ਤੇ ਉਨੀਂਦਰੇ ਦਾ ਖ਼ਤਰਾ ਵੱਧ ਜਾਂਦਾ ਹੈ। ਯੂਨੀਵਰਸਿਟੀ ਆਫ ਮਾਨਚੈਸਟਰ ਦੇ ਖੋਜੋਕਾਰਾਂ ਨੇ ਦੇਸ਼ ’ਚ ਫਰਵਰੀ ਤੋਂ ਦਸੰਬਰ 2020 ਵਿਚਾਲੇ 226521 ਕੋਰੋਨਾ ਮਰੀਜ਼ਾਂ ਲੋਕਾਂ ਦੀ ਸਿਹਤ ਸਬੰਧੀ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ।

ਜਾਮਾ ਨੈੱਟਵਰਕ ਓਪਨ ’ਚ ਪ੍ਰਕਾਸ਼ਤ ਇਸ ਅਧਿਐਨ ਦਾ ਸਿੱਟਾ ਦੱਸਦਾ ਹੈ ਕਿ ਡਾਕਟਰਾਂ ਨੇੜੇ ਥਕਾਨ ਦੀ ਸਮੱਸਿਆ ਬਾਰੇ ਆਉਣ ਵਾਲੇ ਅਜਿਹੇ ਲੋਕਾਂ ਦੀ ਗਿਣਤੀ ’ਚ ਛੇ ਗੁਣਾ ਵਾਧਾ ਹੋਇਆ, ਜੋ ਪਾਲੀਮਰੇਜ ਚੇਨ ਰੀਐਕਸ਼ਨ (ਪੀਸੀਆਰ) ਜਾਂਚ ’ਚ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਗ਼ੈਰ-ਇਨਫੈਕਟਿਡ ਲੋਕਾਂ ਦੇ ਮੁਕਾਬਲੇ ’ਚ ਕੋਰੋਨਾ ਪਾਜ਼ੇਟਿਵ ਪਾਏ ਗਏ ਲੋਕਾਂ ’ਚ ਉਨੀਂਦਰੇ ਦੀ ਸਮੱਸਿਆ ’ਚ ਤਿੰਨ ਗੁਣਾ ਵਾਧਾ ਹੋਇਆ।

ਅਜਿਹੇ ਲੋਕ ਵੀ ਡਾਕਟਰਾਂ ਕੋਲ ਪੁੱਜੇ, ਜਿਨ੍ਹਾਂ ਨੂੰ ਪਹਿਲਾਂ ਕਦੇ ਅਜਿਹੀ ਸ਼ਿਕਾਇਤ ਨਹੀਂ ਰਹੀ। ਪੀਸੀਆਰ ਜਾਂਚ ’ਚ ਕੋਰੋਨਾ ਪਾਜ਼ੇਟਿਵ ਪਾਏ ਜਾਣ ’ਤੇ 83 ਫ਼ੀਸਦੀ ਲੋਕਾਂ ਦੀ ਮਾਨਸਿਕ ਬਿਮਾਰੀ ਦੀਆਂ ਮੁਸ਼ਕਲਾਂ ’ਚ ਵਾਧਾ ਹੋਇਆ। ਇਸ ਤੋਂ ਇਲਾਵਾ ਪੀਸੀਆਰ ਜਾਂਚ ਨੈਗਟਿਵ ਆਉਣ ’ਤੇ ਵੀ 71 ਫ਼ੀਸਦੀ ਲੋਕਾਂ ’ਚ ਮਾਨਸਿਕ ਬਿਮਾਰੀ ਦਾ ਖ਼ਤਰਾ ਵੱਧ ਗਿਆ।

ਖੋਜ ਕਰਨ ਵਾਲਿਆਂ ਦੀ ਦੁਵਿਧਾ ਹੈ ਕਿ ਕੀ ਕੋਵਿਡ-19 ਸਿੱਧੇ ਤੌਰ ’ਤੇ ਮਾਨਸਿਕ ਬਿਮਾਰੀ ਵੀ ਪੈਦਾ ਕਰ ਰਹੀ ਹੈ।

ਅਜਿਹਾ ਮੁਮਕਿਨ ਹੋ ਸਕਦਾ ਹੈ ਕਿਉਂਕਿ ਮਹਾਮਾਰੀ ਕਾਰਨ ਮਾਨਸਿਕ ਤਣਾਅ ਵਧਿਆ ਹੈ। ਯੂਨੀਵਰਸਿਟੀ ਆਫ ਮਾਨਚੈਸਟਰ ਦੇ ਡਾ. ਮੈਥਿਆਸ ਪਿਅਰਸ ਕਹਿੰਦੇ ਹਨ ਕਿ ਥਕਾਨ ਤਾਂ ਸਿੱਧੇ ਤੌਰ ’ਤੇ ਕੋਵਿਡ-19 ਦਾ ਨਤੀਜਾ ਹੈ ਤੇ ਇਸ ਬਿਮਾਰੀ ’ਚ ਉਨੀਂਦਰੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

Posted By: Susheel Khanna