ਜੇਐੱਨਐੱਨ, ਲੰਡਨ : Coronavirus ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਮਹਾਮਾਰੀ ਐਲਾਨ ਦਿੱਤਾ ਹੈ। ਇਸ ਤੋਂ ਬਚਣ ਲਈ ਲੋਕ ਫੇਸ ਮਾਸਕ ਤੇ ਹੈਂਡ ਸੈਨੇਟਾਈਜ਼ਰ ਇਸਤੇਮਾਲ ਕਰ ਰਹੇ ਹਨ। ਕੋਰੋਨਾ ਵਾਇਰਸ (Coronavirus) ਕਾਰਨ ਦੁਨੀਆ ਭਰ ਦੇ 109 ਦੇਸ਼ਾਂ 'ਚ ਇਕ ਲੱਖ 26 ਹਜ਼ਾਰ 380 ਤੋਂ ਜ਼ਿਆਦਾ ਲੋਕ ਇਸ ਬਿਮਾਰੀ ਨਾਲ ਸੰਕ੍ਰਮਿਤ ਹੋ ਚੁੱਕੇ ਹਨ ਤੇ ਮ੍ਰਿਤਕਾਂ ਦਾ ਅੰਕੜਾ ਵਧ ਕੇ 4,635 'ਤੇ ਪਹੁੰਚ ਚੁੱਕਾ ਹੈ। ਇਸ ਦੌਰਾਨ ਬ੍ਰਿਟੇਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਇੱਥੇ ਸਵੈ-ਇੱਛਾ ਨਾਲ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਵਾਲੇ ਵਿਅਕਤੀ ਨੂੰ 4500 ਡਾਲਰ ਯਾਨੀ ਕਰੀਬ 3.34 ਲੱਖ ਰੁਪਏ ਨਕਦ ਲੈਣ ਦਾ ਆਫਰ ਦਿੱਤਾ ਜਾ ਰਿਹਾ ਹੈ।

ਤੁਸੀਂ ਵੀ ਹੈਰਾਨ ਹੋ ਗਏ ਨਾ ਕਿ ਇੱਥੇ ਉਲਟੀ ਗੰਗਾ ਕਿਵੇਂ ਵਹਿ ਰਹੀ ਹੈ। ਇਹ ਆਫਰ ਕੌਣ ਦੇ ਰਿਹਾ ਹੈ ਤੇ ਕਿਉਂ ਦੇ ਰਿਹਾ ਹੈ। ਅਸਲ ਵਿਚ ਕੋਰੋਨਾ ਵਾਇਰਸ ਦੀ ਕੋਈ ਵੀ ਦਵਾਈ ਹਾਲੇ ਤਕ ਬਾਜ਼ਾਰ 'ਚ ਮੌਜੂਦ ਨਹੀਂ ਹੈ ਤੇ ਫਾਰਮਾਸਿਊਟੀਕਲ ਕੰਪਨੀਆਂ ਇਸ ਦਾ ਵੈਕਸੀਨ ਜਲਦ ਤੋਂ ਜਲਦ ਬਾਜ਼ਾਰ 'ਚ ਮੁਹੱਈਆ ਕਰਵਾਉਣਾ ਚਾਹੁੰਦੀਆਂ ਹਨ। ਲਿਹਾਜ਼ਾ, ਦਵਾਈ ਕੰਪਨੀਆਂ ਉਨ੍ਹਾਂ ਲੋਕਾਂ ਨੂੰ ਹਜ਼ਾਰਾਂ ਡਾਲਰ ਦੀ ਪੇਸ਼ਕਸ਼ ਕਰ ਰਹੀਆਂ ਹਨ ਜੋ ਸਵੈ-ਇੱਛਾ ਨਾਲ ਵਾਇਰਸ ਨਾਲ ਸੰਕ੍ਰਮਿਤ ਹੋਣਾ ਚਾਹੁੰਦੇ ਹਨ ਤੇ ਇਕੱਲੇ ਰਹਿ ਕੇ ਦੋ ਹਫ਼ਤਿਆਂ ਦਾ ਸਮਾਂ ਬਿਤਾਉਣਗੇ।

ਇਸ ਵਾਇਰਸ ਦੇ ਇਲਾਜ ਲਈ ਇਕ ਅਸਰਦਾਰ ਵੈਕਸੀਨ ਸਭ ਤੋਂ ਪਹਿਲਾਂ ਬਣਾਉਣਾ ਨਿਰਸੰਦੇਹ ਕਿਸੇ ਵੀ ਦਵਾਈ ਕੰਪਨੀ ਲਈ ਕਾਫ਼ੀ ਲਾਭਦਾਇਕ ਸਾਬਿਤ ਹੋਵੇਗਾ। ਲਿਹਾਜ਼ਾ, ਕਈ ਕੰਪਨੀਆਂ ਆਪਣੀ ਸਫ਼ਲਤਾ ਦੀ ਸੰਭਾਵਨਾ ਵਧਾਉਣ ਲਈ ਸਵੈਸੇਵਕਾਂ ਨੂੰ 4,500 ਡਾਲਰ ਤਕ ਦੀ ਰਾਸ਼ੀ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਆਕਰਸ਼ਕ ਪੇਸ਼ਕਸ਼ ਹੈ, ਖਾਸ ਤੌਰ 'ਤੇ ਨੌਜਵਾਨ, ਸਿਹਤ ਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਪੈਸਿਆਂ ਦੀ ਸਖ਼ਤ ਜ਼ਰੂਰਤ ਹੋਵੇ। ਹਾਲਾਂਕਿ, ਇਸ ਦਾ ਸਿਰਫ਼ ਇੱਕ ਹੀ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਵੇਗਾ ਕਿ ਉਨ੍ਹਾਂ ਨੂੰ ਘੱਟੋ-ਘੱਟ ਦੋ ਹਫ਼ਤੇ ਤਕ ਬਾਹਰੀ ਦੁਨੀਆ ਦੇ ਸੰਪਰਕ ਨਾਲ ਪਾਬੰਦੀਸ਼ੁਦਾ ਹੋਣਾ ਪਵੇਗਾ। ਮੀਡੀਆ ਰਿਪੋਰਟ ਅਨੁਸਾਰ, ਇਕ ਸਮੇਂ 'ਚ 24 ਲੋਕਾਂ ਤਕ ਨੂੰ ਕੋਰੋਨਾਵਾਇਰਸ (0C43 ਤੇ 229E) ਦੇ ਦੋ ਉਪਭੇਦਾਂ ਨਾਲ ਸੰਕ੍ਰਮਿਤ ਹੋਣ ਲਈ ਭੁਗਤਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਦੋਵੇਂ ਵਾਇਰਸ ਗੰਭੀਰ ਸਾਹ ਸਬੰਧੀ ਲੱਛਣ ਪੈਦਾ ਕਰ ਸਕਦੇ ਹਨ।

14 ਦਿਨਾਂ ਲਈ ਸਵੈਸੇਵਕਾਂ ਨੂੰ ਡਾਕਟਰਾਂ ਤੇ ਨਰਸਾਂ ਦੀ ਪੂਰੀ ਨਿਗਰਾਨੀ ਹੇਠ ਦੋ ਹਫ਼ਤਿਆਂ ਲਈ ਰੱਖਿਆ ਜਾਵੇਗਾ ਜੋ ਉਸ ਮਿਆਦ ਦੌਰਾਨ ਉਨ੍ਹਾਂ ਦਾ ਇਕਮਾਤਰ ਮਨੁੱਖੀ ਸੰਪਰਕ ਹੋਵੇਗਾ। ਵਾਇਰਲ ਲੋਡ ਨੂੰ ਮਾਪਣ ਲਈ ਗੰਦੇ ਸੈੱਲਾਂ ਨੂੰ ਵੀ ਇਕੱਤਰ ਕੀਤਾ ਜਾਵੇਗਾ। ਲੰਡਨ ਦੀ ਕੁਈਨ ਮੈਰੀ ਯੂਨੀਵਰਸਿਟੀ 'ਚ ਵਾਇਰੋਲੌਜੀ ਦੇ ਮਾਹਿਰ ਪ੍ਰੋਫੈਸਰ ਜੌਨ ਆਕਸਫੋਰਡ ਅਨੁਸਾਰ, ਸੰਕ੍ਰਮਿਤ ਸਵੈਸੇਵਕਾਂ ਨੂੰ ਖੰਘ ਜਾਂ ਠੰਢ ਦੇ ਹਲਕੇ ਲੱਛਣਾਂ ਦਾ ਤਜਰਬਾ ਹੋਵੇਗਾ।

ਦੱਸਦੇ ਚੱਲੀਏ ਕਿ ਅਜਿਹਾ ਅਭਿਆਸ ਨਵਾਂ ਨਹੀਂ ਹੈ। ਅਸਲ ਵਿਚ ਸੰਯੁਕਤ ਰਾਜ ਅਮਰੀਕਾ 'ਚ ਪਿਛਲੇ ਸਾਲ ਦੀਆਂ ਵਰਕਸ਼ਾਪਾਂ ਲੋਕਾਂ ਨੂੰ ਇੰਫਲੂਏਂਜ਼ਾ ਵਾਇਰਸ ਨਾਲ ਸੰਕ੍ਰਮਿਤ ਹੋਣ ਲਈ ਸਵੈਸੇਵਕ ਨੂੰ 3,300 ਡਾਲਰ ਦਾ ਭੁਗਤਾਨ ਕਰ ਰਹੀਆਂ ਸਨ। ਹਾਲਾਂਕਿ ਕੋਵਿਡ-19 ਇਕ ਪੂਰੀ ਤਰ੍ਹਾਂ ਨਾਲ ਨਵਾਂ ਵਾਇਰਸ ਹੈ ਤੇ ਸੰਕ੍ਰਮਿਤ ਲੋਕਾਂ ਲਈ ਜੋਖ਼ਮ ਕਾਫ਼ੀ ਜ਼ਿਆਦਾ ਹੈ।

Posted By: Seema Anand