style="text-align: justify;"> ਲੰਡਨ : ਜਬਰ ਜਨਾਹ ਦੇ ਦੋਸ਼ 'ਚ ਸ਼ਨਿਚਰਵਾਰ ਨੂੰ ਬਰਤਾਨੀਆ ਦੇ ਇਕ ਸਾਬਕਾ ਮੰਤਰੀ ਅਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਐੱਮਪੀ ਨੂੰ ਲੰਡਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਸਥਾਨਕ ਮੀਡੀਆ ਅਨੁਸਾਰ ਇਹ ਗਿ੍ਫ਼ਤਾਰੀ ਇਕ ਕੁੜੀ ਵੱਲੋਂ ਇਕ ਦਿਨ ਪਹਿਲੇ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਹੋਈ। ਕੁੜੀ ਨੇ ਕਿਹਾ ਹੈ ਕਿ ਐੱਮਪੀ ਨੇ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ। ਲੰਡਨ ਪੁਲਿਸ ਨੇ ਸਿਰਫ਼ ਏਨਾ ਦੱਸਿਆ ਕਿ ਇਕ ਵੱਡੀ ਉਮਰ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ ਦਿਨ ਉਸ ਨੂੰ ਜ਼ਮਾਨਤ ਮਿਲ ਗਈ। ਕੁੜੀ ਸੰਸਦ ਦੀ ਮੁਲਾਜ਼ਮ ਰਹਿ ਚੁੱਕੀ ਹੈ। ਕੰਜ਼ਰਵੇਟਿਵ ਪਾਰਟੀ ਨੇ ਇਸ ਨੂੰ ਇਕ ਗੰਭੀਰ ਮਾਮਲਾ ਦੱਸਿਆ ਹੈ।

Posted By: Sunil Thapa