ਲੰਡਨ : ਯੂਨਾਈਟਿਡ ਕਿੰਗਡਮ ਦੇ ਸਾਊਂਥੈਪਟਨ 'ਚ ਪਹਿਲੀ ਸੰਸਾਰ ਜੰਗ ਦੇ ਸਿੱਖ ਫਾਈਟਰ ਪਾਇਲਟ ਹਰਦਿੱਤ ਸਿੰਘ ਮਲਿਕ ਦੀ ਯਾਦਗਾਰ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਹ ਆਕਸਫੋਰਡ ਯੂਨੀਵਰਸਿਟੀ ਦਾ ਗੋਲਫਰ ਤੇ ਕ੍ਰਿਕਟਰ ਵੀ ਸੀ। 1908 ਵਿਚ ਉਹ 14 ਸਾਲ ਦੀ ਉਮਰ ਵਿਚ ਇੰਗਲੈਂਡ ਆਇਆ ਸੀ ਤੇ ਆਕਸਫੋਰਡ ਯੂਨੀਵਰਸਿਟੀ ਦੇ ਬਾਲੀਓਲ ਕਾਲਜ ’ਚ ਉਸ ਨੇ ਪਡ਼੍ਹਾਈ ਕੀਤੀ। ਬਾਅਦ ਵਿਚ ਉਹ ਰਾਇਲ ਫਲਾਇੰਗ ਕਾਰਪਸ ਦਾ ਮੈਂਬਰ ਬਣ ਗਿਆ। ਪਹਿਲੀ ਸੰਸਾਰ ਜੰਗ ਵਿਚ ਉਸ ਨੇ ਵਿਸ਼ੇਸ਼ ਕਿਸਮ ਦਾ ਹੈਲਮਟ ਪਾ ਕੇ ਜੰਗ ਵਿਚ ਹਿੱਸਾ ਲਿਆ ਤੇ ਉਹ ‘ਫਲਾਇੰਗ ਸਿੱਖ’ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਮਲਿਕ ਨੇ ਸਸੈਕਸ ਕਲੱਬ ਵੱਲੋਂ ਕ੍ਰਿਕਟ ਵੀ ਖੇਡੀ ਸੀ। 1917 ਤੋਂ 1919 ਤਕ ਉਹ ਸਰਗਰਮ ਫਾਈਟਰ ਪਾਇਲਟ ਰਿਹਾ।

ਯਾਦਗਾਰ ਲਈ ਮੁਹਿੰ ਚਲਾਉਣ ਪਿੱਛੇ ਵਨ ਕਮਿਊਨਿਟੀ ਹੈਂਪਸ਼ਾਇਰ ਐਂਡ ਡੋਰਸੈੱਟ (OCHD) ਹੈ। ਪਿਛਲੇ ਸਾਲ ਸਾਊਥੈਂਪਟਨ ਸਿਟੀ ਕੌਂਸਲ ਵੱਲੋਂ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਓਸੀਐੱਚਡੀ ਨੇ ਕਿਹਾ, 'ਪਹਿਲੀ ਸੰਸਾਰ ਜੰਗ ਦੇ ਨਾਇਕ, ਹਰਦਿਤ ਸਿੰਘ ਮਲਿਕ ਦਾ ਬੁੱਤ, ਪਹਿਲੀ ਤੇ ਦੂਸਰੀ ਸੰਸਾਰ ਜੰਗ 'ਚ ਸਸ਼ਤਰ ਬਲਾਂ 'ਚ ਪੂਰੇ ਸਿੱਖ ਭਾਈਚਾਰੇ ਦੇ ਯੋਗਦਾਨ ਦਾ ਪਤੀਕ ਹੋਵੇਗੀ'

Posted By: Seema Anand