ਨੈਸ਼ਨਲ ਕਰੀਅਰ ਏਅਰ ਇੰਡੀਆ (Air India) 1 ਮਈ ਤੋਂ ਯੂਨਾਈਟਿਡ ਕਿੰਗਡਮ (United Kingdom) ਲਈ ਫਲਾਈਟਸ ਨੂੰ ਇਕ ਵਾਰ ਫਿਰ ਸ਼ੁਰੂ ਕਰਨ ਜਾ ਰਹੀ ਹੈ। ਅਸਲ ਵਿਚ ਯੂਕੇ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਏਅਰਲਾਈਨ ਨੇ 24 ਅਪ੍ਰੈਲ ਤੋਂ 30 ਅਪ੍ਰੈਲ ਦੇ ਵਿਚਕਾਰ ਯੂਕੇ ਜਾਣ ਵਾਲੀ ਹੁਣ ਫਲਾਈਟਸ ਨੂੰ ਮੁਅੱਤਲ ਕਰ ਦਿੱਤਾ ਸੀ। ਬ੍ਰਿਟੇਨ ਸਰਕਾਰ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਨੂੰ ਰੈੱਡ ਲਿਸਟ 'ਚ ਸ਼ਾਮਲ ਕਰ ਦਿੱਤਾ ਸੀ।

ਏਅਰ ਇੰਡੀਆ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਉਹ ਮੁੰਬਈ ਤੋਂ ਲੰਡਨ ਦੇ ਹੀਥਰੋ ਏਅਰਪੋਰਟ (Heathrow Airport) ਲਈ 1 ਮਈ ਤੋਂ ਯਾਨੀ ਅੱਜ ਤੋਂ ਸ਼ੁਰੂ ਹੋਣ ਵਾਲੀਆਂ ਉਡਾਣਾਂ ਦਾ ਸੰਚਾਲਨ ਕਰੇਗੀ। ਏਅਰ ਇੰਡੀਆ ਨੇ ਦੱਸਿਆ ਕਿ ਲੰਡਨ ਤੋਂ ਵਾਪਸੀ ਲਈ ਉਡਾਣ ਵੀ ਅੱਜ ਦੀ ਹੀ ਹੈ।

ਉੱਥੇ ਹੀ ਦਿੱਲੀ ਤੋਂ ਹੀਥਰੋ ਲਈ ਪਹਿਲੀ ਫਲਾਈਟ 2 ਮਈ ਨੂੰ ਹੈ ਤੇ ਬੈਂਗਲੁਰੂ ਤੋਂ ਹੀਥਰੋ ਏਅਰਪੋਰਟ ਲਈ ਫਲਾਈਟ 5 ਮਈ ਨੂੰ ਸੰਚਾਲਿਤ ਕੀਤੀ ਜਾਵੇਗੀ। ਏਅਰ ਇੰਡੀਆ ਨੇ ਦੱਸਿਆ ਕਿ ਅਧਿਕਾਰਤ ਵੈੱਬਸਾਈਟ, ਮੋਬਾਈਲ ਐਪ, ਬੁਕਿੰਗ ਆਫਿਸ, ਕਾਲ ਸੈਂਟਰ ਤੇ ਆਥੋਰਾਈਜ਼ਡ ਟ੍ਰੈਵਲ ਏਜੰਟਾਂ ਜ਼ਰੀਏ ਫਲਾਈਟ ਲਈ ਬੁਕਿੰਗ ਕੀਤੀ ਜਾ ਸਕੇਗੀ।

ਏਅਰ ਇੰਡੀਆ ਨੇ ਟਵੀਟ ਦੀ ਇਕ ਸੀਰੀਜ਼ 'ਚ ਕਿਹਾ, 'ਜਿਨ੍ਹਾਂ ਯਾਤਰੀਆਂ ਨੇ ਇਨ੍ਹਾਂ ਦਿਨਾਂ ਲਈ ਪਹਿਲਾਂ ਤੋਂ ਹੀ ਬੁਕਿੰਗ ਕਰਵਾ ਰੱਖੀ ਹੈ ਤੇ ਉਹ ਯਾਤਰਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੇ ਲਈ ਮੁੜ ਬੁਕਿੰਗ ਕਰਨੀ ਪਵੇਗੀ ਤੇ ਇਸ ਨੂੰ ਰਿਵੈਲੀਡੇਟ ਕਰਨਾ ਪਵੇਗਾ।

ਏਅਰ ਇੰਡੀਆ ਨੇ ਟਵੀਟ ਰਾਹੀਂ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਯਾਤਰੀ ਯੂਕੇ ਸਰਕਾਰ ਵੱਲੋਂ ਤੈਅ ਕੀਤੀ ਗਈ ਗਾਈਡਲਾਈਨ ਨੂੰ ਧਿਆਨ ਨਾਲ ਪੜ੍ਹਨ ਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਏਅਰ ਇੰਡੀਆ ਨੇ ਕਿਹਾ ਕਿ ਇਹ ਯਾਤਰੀਆਂ ਦੀ ਇਕਮਾਤਰ ਜ਼ਿੰਮੇਵਾਰੀ ਹੋਵੇਗੀ ਕਿ ਉਹ ਗਾਈਡਲਾਈਨਜ਼ ਦੀ ਪਾਲਣਾ ਕਰਨ ਤੇ ਡੈਸਟੀਨੇਸ਼ਨ ਕੰਟਰੀ 'ਚ ਪ੍ਰਵੇਸ਼ ਕਰਨ ਲਈ ਆਪਣੀ ਯੋਗਤਾ ਯਕੀਨੀ ਬਣਾਉਣ।

Posted By: Seema Anand