ਏਜੰਸੀ, ਲੰਡਨ : ਬ੍ਰਟੇਨ ਵਚਿ ਇਕ ਅਜੀਬੋ ਗਰੀਬ ਘਟਨਾ ਵਾਪਰੀ। ਇਥੇ ਇਕ ਪਾਲਤੂ ਕੁੱਤੇ ਨੇ ਗਲਤੀ ਨਾਲ ਮਾਇਕਰੋਵੇਵ ਚਲਾ ਦਿੱਤਾ ਜਿਸ ਨਾਲ ਜ਼ਿਆਦਾ ਗਰਮ ਹੋਣ ਕਾਰਨ ਘਰ ਵਚਿ ਅੱਗ ਲੱਗ ਗਈ। ਮੀਡੀਆ ਰਪੋਰਟਾਂ ਮੁਤਾਬਕ ਕੁੱਤੇ ਨੂੰ ਉਸ ਦੇ ਮਾਲਕ ਨੇ ਘਰ ਵਚਿ ਇਕੱਲੇ ਛੱਡਆਿ ਹੋਇਆ ਸੀ। ਇਸ ਦੌਰਾਨ ਉਹ ਰਸੋਈ 'ਚ ਰੱਖੇ ਮਾਇਕਰੋਵੇਵ ਨੂੰ ਕਿਸੇ ਤਰ੍ਹਾਂ ਚਾਲੂ ਕਰਨ 'ਚ ਕਾਮਯਾਬ ਰਿਹਾ। ਇਸ ਅੰਦਰ ਬ੍ਰੇਡ ਰੋਲ ਦਾ ਇਕ ਪੈਕੇਟ ਰੱਖਿਆ ਸੀ ਜੋ ਮਾਇਕਰੋਵੇਵ ਚਾਲੂ ਹੋਣ ਦੀ ਵਜ੍ਹਾ ਨਾਲ ਜਲਣ ਲਗਾ ਤੇ ਦੇਖਦੇ ਹੀ ਦੇਖਦੇ ਘਰ 'ਚ ਅੱਗ ਲੱਗ ਗਈ।

ਕੁੱਤੇ ਦੇ ਮਾਲਿਕ ਨੂੰ ਘਰ 'ਚ ਅੱਗ ਲਗਣ ਦਾ ਪਤਾ ਉਦੋ ਲੱਗਾ ਜਦੋਂ ਉਸ ਨੇ ਆਪਣੇ ਫੋਨ 'ਤੇ ਘਰ ਦੀ ਕੈਮਰਾ ਫੀਡ ਚੈੱਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਰਸੋਈ 'ਚ ਧੂੰਆ ਭਰ ਰਿਹਾ ਹੈ। Corningham Fire Station ਦੇ ਵੌਚ ਮੈਨੇਜ਼ਰ ਜੇਫ ਵਹੀਲ ਨੇ ਕਿਹਾ ਕਿ ਸਪਸ਼ਟ ਰੂਪ ਨਾਲ ਇਹ ਇਕ ਬਹੁਤ ਹੀ ਅਜੀਬ ਘਟਨਾ ਹੈ ਜਿਸ 'ਚ ਇਕ ਆਦਮੀ ਦਾ ਕੁੱਤਾ ਸ਼ਾਮਿਲ ਹੈ ਪਰ ਇਹ ਜ਼ਿਆਦਾ ਗੰਭੀਰ ਹੋ ਸਕਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਅਗ੍ਰਿਸ਼ਾਮਕ ਵਿਭਾਗ ਦੇ ਅਧਿਕਾਰੀਆਂ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਦੋ ਮੰਜ਼ਿਲਾ ਘਰ ਦੀ ਰਸੋਈ ਤੇ ਘਰ ਧੂੰਏ ਨਾਲ ਭਰ ਗਏ ਸਨ। ਅਗ੍ਰਿਸ਼ਾਮਨ ਕਰਨ ਵਾਲੇ ਕਰਮਚਾਰੀਆਂ ਨੇ ਇਹ ਸਪੱਸ਼ਟ ਕੀਤਾ ਕਿ ਨੁਕਸਾਨ ਸਿਰਫ਼ ਰਸੋਈ ਦਾ ਹੀ ਹੋਇਆ ਹੈ ਪਰ ਇਹ ਦਰਸਾਉਂਦਾ ਹੈ ਕਿ ਮਾਇਕਰੋਵੇਵ ਦਾ ਉਪਯੋਗ ਭੋਜਨ ਨੂੰ ਸਟੋਰ ਕਰਨ ਲਈ ਨਹੀਂ ਕੀਤਾ ਜਾਣਾ ਚਾਹੀਦਾ। ਹਮੇਸ਼ਾ ਆਪਣੇ ਮਾਇਕਰੋਵੇਵ ਨੂੰ ਸਾਫ ਰੱਖੋ। ਇਸ ਅੰਦਰ ਕਿਸੇ ਵੀ ਤਰ੍ਹਾਂ ਦਾ ਖਾਣਾ ਜਾਂ ਕਿਸੇ ਵੀ ਪੈਕੇਜਿੰਗ ਨਾ ਰੱਖੋ।

ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਇਸ ਘਟਨਾ 'ਚ ਕੁੱਤੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਹ ਪਹਿਲੀ ਬਾਰ ਨਹੀਂ ਹੈ, ਜਦੋਂ ਇਕ ਕੁੱਤੇ ਦੀ ਵਜ੍ਹਾ ਨਾਲ ਅਜਿਹੀ ਸਥਿਤੀ ਪੈਦਾ ਹੋਈ ਹੈ। ਕੁਝ ਹਫ਼ਤੇ ਪਹਿਲਾ ਫਲੋਰਿਡਾ 'ਚ ਇਕ ਕੁੱਤੇ ਨੇ ਇਕ ਕਾਰ ਨੂੰ ਰਿਵਰਸ 'ਚ ਪਾ ਦਿੱਤਾ ਤੇ ਲਗਪਗ ਇਕ ਘੰਟੇ ਇਕ ਕਾਰ Circle 'ਚ ਚੱਕਰ ਲਾਉਂਦੀ ਰਹੀ।

Posted By: Rajnish Kaur