ਰਾਈਟਰ, ਲੰਡਨ : ਇੰਗਲੈਂਡ ’ਚ ਕੋਰੋਨਾ ਵਾਇਰਸ ਦਾ ਨਵੇਂ ਤਰੀਕੇ ਨਾਲ ਸਾਹਮਣੇ ਆਉਣ ’ਤੇ ਦੁਨੀਆ ’ਚ ਇਕ ਵਾਰ ਫਿਰ ਤਣਾਅ ਵੱਧ ਗਿਆ ਹੈ। ਬਿ੍ਰਟੇਨ ’ਚ ਕੋਰੋਨਾ ਦੇ New Strain ਨੇ ਵਾਇਰਸ ਖ਼ਿਲਾਫ਼ ਲੜਾਈ ’ਚ ਇਕ ਨਵਾਂ ਮੌੜ ਲਿਆ ਦਿੱਤਾ ਹੈ। ਜਿਸ ਕਾਰਨ ਬਿ੍ਰਟੇਨ (Britain Lockdown) ’ਚ ਇਕ ਵਾਰ ਫਿਰ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ’ਚ ਤੇਜ਼ੀ ਆ ਗਈ ਹੈ। ਇਸਨੂੰ ਦੇਖਦੇ ਹੋਏ ਦੁਨੀਆ ਦੇ ਕਈ ਦੇਸ਼ਾਂ ਨੇ ਬਿ੍ਰਟੇਨ ਤੋਂ ਆਉਣ ਤੇ ਜਾਣ ’ਤੇ ਰੋਕ ਲਗਾ ਦਿੱਤੀ ਹੈ। ਇਹੀ ਨਹੀਂ ਬਿ੍ਰਟੇਨ ਦੇ ਯੂਰਪੀ ਗੁਆਂਢੀਆਂ ਨੇ ਵੀ ਖ਼ਤਰੇ ਨੂੰ ਦੇਖਦੇ ਹੋਏ ਯੂਕੇ ਦੇ ਯਾਤਰੀਆਂ ਲਈ ਆਪਣੇ ਦਰਵਾਜ਼ਿਆਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ, ਭਾਰਤ ਵੀ ਇਸਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਅਲਰਟ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਤੋਂ ਬਿ੍ਰਟੇਨ ਤੋਂ ਆਉਣ ਵਾਲੀਆਂ ਹਰ ਤਰ੍ਹਾਂ ਦੀਆਂ ਉਡਾਣਾਂ ਨੂੰ ਬੈਨ ਕਰਨ ਦੀ ਬੇਨਤੀ ਕੀਤੀ ਹੈ।

ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਹੈ ਕਿ ਨਵੇਂ ਸਟ੍ਰੇਨ ਤੋਂ ਸੰ¬ਕ੍ਰਮਣ ਦੇ ਮਾਮਲੇ ਅਚਾਨਕ ਵੱਧ ਗਏ ਹਨ। ਉਨ੍ਹਾਂ ਦੀ ਸਰਕਾਰ ਨੇ ਲੰਡਨ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਕੋਰੋਨਾ ਪਾਬੰਦੀਆਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਇਸਦੇ ਨਾਲ ਹੀ ਕ੍ਰਿਸਮਸ ’ਤੇ ਪ੍ਰਸਤਾਵਿਤ ਪੰਜ ਦਿਨ ਦੀ ਵਿਸ਼ੇਸ਼ ਛੋਟ ਦਾ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਪ੍ਰਕਾਰ ’ਤੇ ਵੈਕਸੀਨ ਕਿੰਨੀ ਕਾਰਗਰ ਹੋਵੇਗੀ ਪਰ ਇਸਨੂੰ ਮਿਲ ਕੇ ਕੰਟਰੋਲ ਕਰਨਾ ਹੋਵੇਗਾ।

ਫ੍ਰਾਂਸ ਨੇ ਲਗਾਈ 48 ਘੰਟਿਆਂ ਦੀ ਪਾਬੰਦੀ

ਫ੍ਰਾਂਸ ਨੇ ਵੀ ਯੂਨਾਈਟਿਡ ਕਿੰਗਡਮ ਤੋਂ ਆਉਣ ਵਾਲੇ ਹਰ ਤਰ੍ਹਾਂ ਦੇ ਲੋਕਾਂ ’ਤੇ ਐਤਵਾਰ ਰਾਤ ਤੋਂ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਸ ’ਚ ਸੜਕ, ਹਵਾ, ਸਮੁੰਦਰ ਜਾਂ ਰੇਲ ਤੋਂ ਯਾਤਰਾ ਕਰਨ ਵਾਲੇ ਲੋਕ ਸ਼ਾਮਿਲ ਹਨ। ਉਥੇ ਹੀ ਜਰਮਨੀ, ਇਟਲੀ ਅਤੇ ਨੀਦਰਲੈਂਡ ਨੇ ਬਿ੍ਰਟੇਨ ਤੋਂ ਉਡਾਣਾਂ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ, ਜਦਕਿ ਆਇਰਲੈਂਡ ਨੇ ਕਿਹਾ ਹੈ ਕਿ ਉਹ ਆਪਣੇ ਗੁਆਂਢੀ ਦੇਸ਼ ਤੋਂ ਉਡਾਣਾਂ ’ਤੇ ਜਲਦ ਰੋਕ ਲਗਾਏਗਾ।

ਇਟਲੀ ਤੇ ਜਰਮਨੀ ਨੇ ਵੀ ਲਗਾਇਆ ਬੈਨ

ਜਰਮਨ ਸਰਕਾਰ ਨੇ ਯੂਨਾਈਟਿਡ ਕਿੰਗਡਮ ਤੋਂ ਸਾਰੀਆਂ ਉਡਾਨਾਂ ਨੂੰ ਅੱਧੀ ਰਾਤ ਤੋਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਸਿਹਤ ਮੰਤਰੀ ਜੇਂਸ ਸਪੈਨ ਨੇ ਕਿਹਾ ਕਿ ਵਾਇਰਸ ਦਾ ਨਵਾਂ ਸਟੇ੍ਰਨ ਜਰਮਨੀ ’ਚ ਹਾਲੇ ਤਕ ਪਛਾਣਿਆ ਨਹੀਂ ਗਿਆ ਹੈ, ਪਰ ਨਿਸ਼ਚਿਤ ਰੂਪ ਨਾਲ ਅਸੀਂ ਬਿ੍ਰਟੇਨ ਤੋਂ ਆ ਰਹੀਆਂ ਰਿਪੋਰਟਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਇਟਲੀ ਨੇ ਵੀ ਬਿ੍ਰਟੇਨ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਹੈ।

ਬੈਨ ਲਗਾਉਣ ’ਤੇ ਕਈ ਦੇਸ਼ ਕਰ ਰਹੇ ਵਿਚਾਰ

ਨੀਦਰਲੈਂਡ ਸਰਕਾਰ ਨੇ ਐਤਵਾਰ ਤੋਂ ਯੂਨਾਈਟਿਡ ਕਿੰਗਡਮ ਤੋਂ ਯਾਤਰੀਆਂ ਨੂੰ ਲੈ ਜਾਣ ਵਾਲੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਹੈ ਅਤੇ ਇਹ ਪਾਬੰਦੀ 1 ਜਨਵਰੀ ਤਕ ਲਾਗੂ ਰਹੇਗੀ। ਆਸਟਰਿਆ ਵੀ ਬਿ੍ਰਟੇਨ ਤੋਂ ਉਡਾਣਾਂ ’ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਸਵੀਡਨ ਨੇ ਕਿਹਾ ਕਿ ਉਹ ਯੂਨਾਈਟਿਡ ਕਿੰਗਡਮ ਤੋਂ ਐਂਟਰੀ ’ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ’ਤੇ ਕੰਮ ਕਰ ਰਿਹਾ ਹੈ। ਰੋਮਾਨਿਆ, ਲਿਥੁਆਨਿਆ, ਲਾਤਵਿਆ, ਐਸਟੋਨਿਆ, ਬੁਲਗਾਰਿਆ ਅਤੇ ਚੈੱਕ ਗਣਰਾਜ ਨੇ ਵੀ ਯੂਨਾਈਟਿਡ ਕਿੰਗਡਮ ਤੋਂ ਉਡਾਣ ’ਤੇ ਰੋਕ ਦਾ ਐਲਾਨ ਕੀਤਾ ਹੈ।

Posted By: Ramanjit Kaur