ਖੋਜ ਖ਼ਬਰ.....

ਡਿਮੈਂਸ਼ੀਆ ਬਿਮਾਰੀ ਬਾਰੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸਦਾ ਦਾਅਵਾ ਹੈ ਕਿ ਇਸ ਬਿਮਾਰੀ ਦਾ ਅੱਖ ਦੀ ਬਿਮਾਰੀ ਨਾਲ ਡੂੰਘਾ ਸਬੰਧ ਹੋ ਸਕਦਾ ਹੈ। ਇਹ ਬਿਮਾਰੀ ਡਿਮੈਂਸ਼ੀਆ ਦੀ ਪਹਿਲੀ ਨਿਸ਼ਾਨੀ ਹੋ ਸਕਦੀ ਹੈ। ਅਧਿਐਨ ਮੁਤਾਬਕ, ਡਿਮੈਂਸ਼ੀਆ ਦੇ ਉੱਚ ਖ਼ਤਰੇ ਦਾ ਸਬੰਧ ਉਮਰ ਸਬੰਧੀ ਮੈਕਿਊਲਰ ਡੀਜੈਨਰੇਸ਼ਨ, ਮੋਤੀਆਬਿੰਦ ਤੇ ਡਾਇਬਟੀਜ਼ ਨਾਲ ਜੁੜੀ ਅੱਖ ਦੀ ਬਿਮਾਰੀ ਨਾਲ ਹੋ ਸਕਦਾ ਹੈ। ਉਮਰ ਵਧਣ ਦੇ ਨਾਲ ਅੱਖ ਸਬੰਧੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ।

ਉਮਰ ਸਬੰਧੀ ਮੈਕਿਊਲਰ ਡੀਜੈਨਰੇਸ਼ਨ ਬਿਮਾਰੀ ਕਾਰਨ ਅੱਖਾਂ 'ਚ ਰੈਟਿਨਾ ਦਾ ਕੇਂਦਰ ਕਮਜ਼ੋਰ ਹੋ ਜਾਂਦਾ ਹੈ। ਕਮਜ਼ੋਰ ਨਜ਼ਰਾਂ ਇਸਦਾ ਮੁੱਖ ਲੱਛਣ ਹੈ। ਜਦਕਿ ਡਿਮੈਂਸ਼ੀਆ 'ਚ ਕਿਸੇ ਵਿਅਕਤੀ ਦੀ ਯਾਦ ਰੱਖਣ, ਸੋਚਣ ਜਾਂ ਫ਼ੈਸਲਾ ਲੈਣ ਦੀ ਸਮਰੱਥਾ ਕਮਜ਼ੋਰ ਹੋਣ ਲੱਗਦੀ ਹੈ। ਇਸ ਨਾਲ ਪੀੜਤ ਵਿਅਕਤੀ ਦੇ ਰੋਜ਼ਾਨਾਂ ਦੇ ਜੀਵਨ 'ਚ ਦਿੱਕਤਾਂ ਆਉਣ ਲੱਗਦੀਆਂ ਹਨ। ਆਮ ਤੌਰ 'ਤੇ ਡਿਮੈਂਸ਼ੀਆ 65 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ 'ਚ ਹੁੰਦਾ ਹੈ।

ਬਰਤਾਨਵੀ ਜਰਨਲ ਆਫ ਆਪਥੈਲਮੋਲਾਜੀ 'ਚ ਅਧਿਐਨ ਦੇ ਨਤੀਜਿਆਂ ਨੂੰ ਛਾਪਿਆ ਗਿਆ। ਖੋਜਕਰਤਾਵਾਂ ਨੇ ਇਹ ਸਿੱਟਾ 55 ਤੋਂ 73 ਸਾਲਾਂ ਦੇ 12 ਹਜ਼ਾਰ 364 ਲੋਕਾਂ ਦੇ ਡਾਟਾ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕੱਿਢਆ ਹੈ। ਯੂਕੇ ਬਾਇਓਬੈਂਕ ਦੇ ਅਧਿਐਨ 'ਚ ਸ਼ਾਮਲ ਕੀਤੇ ਗਏ ਇਨ੍ਹਾਂ ਉਮੀਦਵਾਰਾਂ 'ਤੇ ਸਾਲ 2006 ਤੋਂ ਲੈ ਕੇ 2021 ਦੇ ਸ਼ੁਰੂ ਤਕ ਨਜ਼ਰ ਰੱਖੀ ਗਈ। ਇਸ ਸਮੇਂ 'ਚ ਡਿਮੈਂਸ਼ੀਆ ਦੇ 2,304 ਮਾਮਲੇ ਪਾਏ ਗਏ। ਡਾਟਾ ਦੇ ਵਿਸ਼ਲੇਸ਼ਣ 'ਚ ਮੈਕਿਊਲਰ ਡੀਜੈਨਰੇਸ਼ਨ, ਮੋਤੀਆਬਿੰਦ ਤੇ ਡਾਇਬਟੀਜ਼ ਸਬੰਧੀ ਅੱਖਾਂ ਦੇ ਬਿਮਾਰੀ ਦਾ ਸਬੰਧ ਡਿਮੈਂਸ਼ੀਆ ਦੇ ਉੱਚ ਖਤਰੇ ਤੋਂ ਪਾਇਆ ਗਿਆ। ਹਾਲਾਂਕਿ ਗਲੂਕੋਮਾ ਨਾਲ ਇਸਦਾ ਕੋਈ ਸਬੰਧ ਨਹੀਂ ਪਾਇਆ ਗਿਆ।

ਏਐੱਨਆਈ

-----

ਕੋਰੋਨਾ ਕਾਰਨ ਲੰਬੇ ਸਮੇਂ ਤਕ ਬਿਮਾਰ ਰਹਿਣ ਵਾਲਿਆਂ 'ਚ ਡਿਮੈਂਸ਼ੀਆ ਦਾ ਖ਼ਤਰਾ

ਖੋਜ ਖ਼ਬਰ

ਕੋਰੋਨਾ ਦੇ ਮਰੀਜ਼ਾਂ 'ਚ ਇਸ ਘਾਤਕ ਵਾਇਰਸ ਦੇ ਪ੍ਰਭਾਵਾਂ ਨੂੰ ਲੈ ਕੇ ਸ਼ੋਧ ਕੀਤੇ ਜਾ ਰਹੇ ਹਨ। ਹੁਣ ਇਕ ਨਵੇਂ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਲੰਬੇ ਸਮੇਂ ਤਕ ਕੋਰੋਨਾ ਪੀੜਤ ਰਹਿਣ ਤੋਂ ਬਾਅਦ ਜਿਨ੍ਹਾਂ ਲੋਕਾਂ 'ਚ ਇਕਾਗਰਤਾ ਤੇ ਯਾਦਸ਼ਕਤੀ 'ਚ ਕਮੀ ਦੀਆਂ ਦਿੱਕਤਾਂ ਹੁੰਦੀਆਂ ਹਨ, ਉਨ੍ਹਾਂ 'ਚ ਡਿਮੈਂਸ਼ੀਆ ਦਾ ਖ਼ਤਰਾ ਵਧ ਜਾਂਦਾ ਹੈ। ਅਧਿਐਨ 'ਚ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਡਿਮੈਂਸ਼ੀਆ ਨੂੰ ਲੈ ਕੇ ਸ਼ੁਰੂਆਤੀ ਬਦਲਾਅ ਸਮੇਂ ਤੋਂ ਪਹਿਲਾਂ ਵੀ ਹੋ ਸਕਦੇ ਹਨ। ਅਧਿਐਨ ਕਰਨ ਵਾਲੇ ਦਲ ਦੀ ਅਗਵਾਈ ਕਰਨ ਵਾਲੇ ਤੇ ਬੈਨਰ ਸਨ ਹੈਲਥ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਅਲੀਰੇਜਾ ਨੇ ਦੱਸਿਆ ਕਿ ਡਿਮੈਂਸ਼ੀਆ ਅਜਿਹੀ ਸਥਿਤੀ ਹੈ, ਜਿਸ 'ਚ ਕਿਸੇ ਵਿਅਕਤੀ ਦੀ ਯਾਦ ਰੱਖਣ, ਸੋਚਣ ਜਾਂ ਫ਼ੈਸਲਾ ਲੈਣ ਦੀ ਸਮਰੱਥਾ ਘੱਟ ਹੋਣ ਲਗਦੀ ਹੈ। ਇਸ ਤੋਂ ਪੀੜਤ ਵਿਅਕਤੀ ਦੇ ਰੋਜ਼ਾਨਾ ਦੇ ਜੀਵਨ 'ਚ ਦਿੱਕਤਾਂ ਆਉਣ ਲਗਦੀਆਂ ਹਨ। ਆਮ ਤੌਰ 'ਤੇ ਡਿਮੈਂਸ਼ੀਆ 65 ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ 'ਚ ਹੁੰਦਾ ਹੈ। ਕੋਰੋਨਾ ਇਸ ਬਿਮਾਰੀ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ। ਅਧਿਐਨ 'ਚ ਕੋਵਿਡ ਨਾਲ ਲੋਕਾਂ 'ਚ ਸਵਾਦ ਤੇ ਗੰਧ ਜਾਣ ਦੇ ਨਾਲ ਹੀ ਐਂਗਜ਼ਾਇਟੀ ਤੇ ਸੌਣ ਦੀ ਸਮੱਸਿਆ ਵੀ ਦੇਖਣ ਨੂੰ ਮਿਲੀ ਹੈ। ਇਹੀ ਕਾਰਨ ਹੈ ਕਿ ਵਿਗਿਆਨੀਆਂ ਨੇ ਟੀਕਾਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਜਰਨਲ ਸਾਇੰਟੀਫਿਕ ਰਿਪੋਰਟਰ 'ਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਕੋਰੋਨਾ ਦੇ 50 ਤੋਂ ਵੱਧ ਪ੍ਰਭਾਵ ਦੇਖੇ ਗਏ ਹਨ। ਇਨ੍ਹਾਂ 'ਚ ਵਾਲ਼ ਝੜਨਾ, ਸਾਹ 'ਚ ਕਮੀ, ਸਿਰਦਰਦ, ਖਾਂਸੀ ਦੇ ਨਾਲ ਹੀ ਡਿਮੈਂਸ਼ੀਆ, ਡਿਪ੍ਰਰੈਸ਼ਨ ਤੇ ਐਂਗਜ਼ਾਇਟੀ ਜਿਹੀਆਂ ਦਿੱਕਤਾਂ ਵੀ ਪਛਾਣੀਆਂ ਗਈਆਂ ਹਨ। ਇਹ ਸਾਰੀਆਂ ਕੋਰੋਨਾ ਦੀ ਲਪੇਟ 'ਚ ਆਉਣ ਦੇ ਅਗਲੇ ਛੇ ਮਹੀਨਿਆਂ 'ਚ ਦੇਖੀਆਂ ਗਈਆਂ।