ਲੰਡਨ, ਰਾਇਟਰ : ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ’ਚ ਤਮਾਮ ਚਿੰਤਾਵਾਂ ਦੇ ਵਿਚ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਐਸਟ੍ਰਾਜੇਨੇਕਾ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਦੀ ਵੈਕਸੀਨ ਕੋਰੋਨਾ ਵਾਇਰਸ ਖ਼ਿਲਾਫ਼ ਕਾਫੀ ਅਸਰਦਾਰ ਹੈ। ਐਸਟ੍ਰਾਜੇਨੇਕਾ ਨੇ ਦੱਸਿਆ ਕਿ ਉਸ ਦੀ ਵੈਕਸੀਨ ਕੋਰੋਨਾ ਬਿਮਾਰੀ ਨੂੰ ਰੋਕਣ ਲਈ 76 ਫ਼ੀਸਦ ਤਕ ਪ੍ਰਭਾਵੀ ਪਾਈ ਗਈ ਹੈ।

ਇਸ ਤੋਂ ਪਹਿਲਾਂ ਅਮਰੀਕਾ ਤੇ ਦੋ ਦੱਖਣ ਅਮਰੀਕੀ ਦੇਸ਼ਾਂ ’ਚ ਵੱਡੇ ਸਕੇਲ ’ਤੇ ਕੀਤੇ ਗਏ ਇਕ ਪ੍ਰੀਖਣ ’ਚ ਇਹ ਵੈਕਸੀਨ ਕੋਰੋਨਾ ਖ਼ਿਲਾਫ਼ 79 ਫ਼ੀਸਦ ਪ੍ਰਭਾਵੀ ਪਾਈ ਗਈ ਸੀ। ਜਦੋਂਕਿ ਗੰਭੀਰ ਵਾਇਰਸ ਦੀ ਰੋਕਥਾਮ ’ਚ 100 ਫ਼ੀਸਦ ਖਰੀ ਸਾਬਿਤ ਹੋਈ ਹੈ। ਬਰਤਾਨੀਆ ਦੀ ਓਕਸਫੋਰਡ ਯੂਨੀਵਰਸਿਟੀ ਤੇ ਐਸਟ੍ਰਾਜੇਨੇਕਾ ਕੰਪਨੀ ਵੱਲੋਂ ਵਿਕਸਿਤ ਇਸ ਟੀਕੇ ਦਾ ਉਤਪਾਦਨ ਭਾਰਤ ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਵੀ ਕੀਤਾ ਜਾ ਰਿਹਾ ਹੈ।

ਅਮਰੀਕੀ ਪ੍ਰੀਖਣ ’ਚ ਵੈਕਸੀਨ ਸਾਰੀ ਉਮਰ ਤੇ ਸਮੁਦਾਏ ਦੇ ਲੋਕਾਂ ’ਚ ਬਰਾਬਰ ਰੂਪ ਨਾਲ ਪ੍ਰਭਾਵੀ ਸਾਬਿਤ ਹੋਈ ਹੈ। 65 ਸਾਲ ਤੇ ਇਸ ਤੋਂ ਜ਼ਿਆਦਾ ਉਮਰ ਦੇ ਪ੍ਰਤੀਭਾਗੀਆਂ ’ਚ ਵੈਕਸੀਨ 80 ਫ਼ੀਸਦ ਅਸਰਦਾਰ ਮਿਲੀ ਹੈ।

ਇਸ ਤੋਂ ਪਹਿਲਾਂ ਐਸਟ੍ਰਾਜੇਨੇਕਾ ਵੱਲੋਂ ਅਮਰੀਕੀ, ਚਿੱਲੀ ਤੇ ਪੇਰੂ ’ਚ ਵੀ ਕਰਵਾਏ ਗਏ ਤੀਸਰੇ ਸਟੇਜ ਦੇ ਟ੍ਰਾਇਲ ’ਚ ਇਹ ਵੈਕਸੀਨ ਸੁਰੱਖਿਅਤ ਤੇ ਉੱਚ ਪੱਧਰ ’ਤੇ ਪ੍ਰਭਾਵੀ ਪਾਈ ਗਈ ਹੈ। ਇਸ ਤੋਂ ਪਹਿਲਾਂ ਬਰਤਾਨੀਆ, ਬ੍ਰਾਜ਼ੀਲ ਤੇ ਦੱਖਣ ਅਫਰੀਕਾ ’ਚ ਵੀ ਇਸ ਟੀਕੇ ਦਾ ਪ੍ਰੀਖਣ ਕੀਤਾ ਗਿਆ ਸੀ। ਇਸ ’ਚ ਵੀ ਵੈਕਸੀਨ ਕੋਰੋਨਾ ਖ਼ਿਲਾਫ਼ ਅਸਰਦਾਰ ਪਾਈ ਗਈ ਸੀ।

Posted By: Sunil Thapa