ਏਐਨਆਈ, ਲੰਡਨ : ਖੋਜੀਆਂ ਨੇ ਇਕ ਹਾਲੀਆ ਅਧਿਐਨ ’ਚ ਪਾਇਆ ਕਿ ਬੱਚਿਆਂ ’ਚ ਸਪਾਈਨਲ ਮਸਕੁਲਰ ਏਟ੍ਰੋਫੀ (ਐੱਸਐੱਮਏ) ਦਾ ਛੇਤੀ ਪਤਾ ਲਗਾ ਕੇ ਉਸ ਦਾ ਇਲਾਜ ਸ਼ੁਰੂ ਕਰਨਾ ਕਾਫ਼ੀ ਕਿਫ਼ਾਇਤੀ ਹੋ ਸਕਦਾ ਹੈ। ਇਹ ਇਕ ਜੈਨੇਟਿਕ ਬਿਮਾਰੀ ਹੈ ਜਿਸ ਵਿਚ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਹੌਲੀ-ਹੌਲੀ ਖ਼ਰਾਬ ਹੋਣ ਲੱਗਦੀਆਂ ਹਨ। ਸ਼ੋਧ ‘ਡਿਵੈਲਪਮੈਂਟਰ ਮੈਡੀਸਨ ਐਂਡ ਚਾਈਲਡ ਨਿਊਰੋਲੋਜੀ’ ਨਾਂ ਦੀ ਪੱਤ੍ਰਿਕਾ ’ਚ ਪ੍ਰਕਾਸ਼ਿਤ ਹੋਈ ਹੈ। ਅਧਿਐਨ ਦੌਰਾਨ ਖੋਜੀਆਂ ਨੇ ਐੱਸਐੱਮਏ ਦੇ 149 ਮਰੀਜ਼ਾਂ ਦੇ ਅੰਕਡ਼ਿਆਂ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ’ਚ 93 ਅਜਿਹੇ ਸਨ, ਜਿਨ੍ਹਾਂ ਦਾ ਇਲਾਜ ਨਹੀਂ ਹੋਇਆ ਸੀ ਅਤੇ 42 ਦਾ ਲੱਛਣ ਸਾਹਮਣੇ ਆਉਣ ਤੋਂ ਬਾਅਦ ਇਲਾਜ ਕੀਤਾ ਗਿਆ। 14 ਅਜਿਹੇ ਸਨ ਜਿਨ੍ਹਾਂ ਦੀ ਸ਼ੁਰੂਆਤ ’ਚ ਹੀ ਜਾਂਚ ਤੋਂ ਬਾਅਦ ਇਲਾਜ ਕੀਤਾ ਗਿਆ। ਇਸ ਬਿਮਾਰੀ ਦੇ ਇਲਾਜ ’ਚ ਦਵਾਈ ’ਤੇ ਜ਼ਿਆਦਾ ਲਾਗਤ ਆਉਂਦੀ ਹੈ। ਅਜਿਹੇ ’ਚ ਜਿਨ੍ਹਾਂ ਮਰੀਜ਼ਾਂ ਦਾ ਸਹੀ ਇਲਾਜ ਨਹੀਂ ਹੋਇਆ ਸੀ, ਉਨ੍ਹਾਂ ’ਤੇ ਵੀ ਖ਼ਰਚ ਵੀ ਘੱਟ ਸੀ, ਪਰ ਲੱਛਣਾਂ ਦੇ ਵਿਕਾਸ ਤੋਂ ਬਾਅਦ ਜਿਨ੍ਹਾਂ ਲੋਕਾਂ ਦੀ ਬਿਮਾਰੀ ਦਾ ਇਲਾਜ ਸ਼ੁਰੂ ਹੋਇਆ, ਉਨ੍ਹਾਂ ਦੇ ਮੁਕਾਬਲੇ ਬਾਲ ਉਮਰ ’ਚ ਜਾਂਚ ਜ਼ਰੀਏ ਬਿਮਾਰੀ ਦਾ ਪਤਾ ਲਗਾ ਕੇ ਇਲਾਜ ਸ਼ੁਰੂ ਕਰਨਾ ਜ਼ਿਆਦਾ ਕਿਫ਼ਾਇਤੀ ਰਿਹਾ। ਯੂਨੀਵਰਸਿਟੀ ਆਫ ਲੀਜ਼ (ਬੈਲਜੀਅਮ) ਅਤੇ ਯੂਨੀਵਰਸਿਟੀ ਆਫ ਆਕਸਫੋਰਡ (ਬ੍ਰਿਟੇਨ) ਨਾਲ ਜੁਡ਼ੇ ਅਧਿਐਨ ਦੇ ਸੀਨੀਅਰ ਲੇਖਕ ਲਾਰੈਂਸ ਸਰਵੇਈਸ ਮੁਤਾਬਕ, ‘ ਇਹ ਅੰਕਡ਼ੇ ਮਹੱਤਵਪੂਰਨ ਹਨ, ਕਿਉਂਕਿ ਇਨ੍ਹਾਂ ਦਾ ਵਾਸਤਾ ਵਿਵਹਾਰਕ ਜੀਵਨ ਨਾਲ ਹੈ। ਨਵਜੰਮੇ ਦੀ ਐੱਸਐੱਮਏ ਜਾਂਚ ਤੋਂ ਨਾ ਸਿਰਫ਼ ਉਸ ਦਾ ਭਵਿੱਖ ਬਿਹਤਰ ਹੋ ਸਕਦਾ ਹੈ, ਬਲਕਿ ਉਸ ਦੇ ਮਾਪਿਆਂ ਦੀ ਜੇਬ ’ਤੇ ਵੀ ਬੋਝ ਘੱਟ ਪੈਂਦਾ ਹੈ। ਇਹ ਆਮ ਲੋਕਾਂ ਲਈ ਇਕ ਵੱਡੀ ਰਾਹਤ ਹੋਵੇਗੀ।’

Posted By: Tejinder Thind