ਲੰਡਨ : ਇੰਗਲੈਂਡ ਦੇ ਪ੍ਰਸਿੱਧ ਹਫ਼ਤਾਵਾਰੀ ਅਖ਼ਬਾਰ 'ਦੇਸ ਪ੍ਰਦੇਸ਼' ਦੇ ਮੁੱਖ ਸੰਪਾਦਕ ਗੁਰਬਖ਼ਸ਼ ਸਿੰਘ ਵਿਰਕ ਦਾ ਸੁਰਗਵਾਸ ਹੋ ਗਿਆ ਹੈ। ਉਹ 86 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਪੱਤਰਕਾਰੀ 'ਚ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਆਪਣੀ ਅਗਵਾਈ ਹੇਠ ਬਹੁਤ ਸਾਰੇ ਲੇਖਕਾਂ ਨੂੰ ਮੰਚ ਮੁਹੱਈਆ ਕਰਵਾਇਆ। ਉਨ੍ਹਾਂ ਆਪਣੇ ਜੀਵਨ ਵਿਚ ਵੱਖ-ਵੱਖ ਅਖ਼ਬਾਰਾਂ ਨਾਲ ਕੰਮ ਕਰਦਿਆਂ ਮੋਹਰੀ ਰੋਲ ਅਦਾ ਕੀਤਾ।

Posted By: Tejinder Thind