ਲੰਡਨ, ਆਈ.ਏ.ਐਸ : Covid-19 Vaccine for Children, ਫਾਈਜ਼ਰ ਕੋਰੋਨਾ ਵਾਇਰਸ ਟੀਕੇ ਦੀਆਂ ਦੋ ਖੁਰਾਕਾਂ ਬੱਚਿਆਂ ਨੂੰ ਲੰਮੇ ਸਮੇਂ ਤੱਕ ਕੋਵਿਡ ਦੇ ਜੋਖ਼ਮ ਤੋਂ ਬਚਾ ਸਕਦੀਆਂ ਹਨ। ਇਹ ਗੱਲ ਇਕ ਨਵੇਂ ਅਧਿਐਨ ਤੋਂ ਸਾਹਮਣੇ ਆਈ ਹੈ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਨੇ ਫਾਈਜ਼ਰ-ਬਾਇਓਨਟੇਕ ਕੋਵਿਡ-19 ਟੀਕੇ ਦੀਆਂ ਦੋ ਖੁਰਾਕਾਂ 12 ਤੋਂ 15 ਸਾਲ ਦੇ ਉਮਰ ਦੇ ਬੱਚਿਆਂ ਨੂੰ 21 ਦਿਨਾਂ ਅੰਦਰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਹਾਲਾਂਕਿ, ਯੂਕੇ ਵਿੱਚ ਮੁੱਖ ਮੈਡੀਕਲ ਅਥਾਰਟੀਆਂ ਨੇ ਮਾਇਓਕਾਰਡੀਟਿਸ ਦੇ ਜ਼ੋਖ਼ਮ, ਦਿਲ ਦੀ ਮਾਸਪੇਸ਼ੀ ਦੀ ਸੋਜਸ਼ ਦੇ ਡਰ ਨਾਲ 12 ਤੋਂ 15 ਸਾਲ ਦੀ ਉਮਰ ਦੇ ਸਿਹਤਮੰਦ ਬੱਚਿਆਂ ਨੂੰ ਕੋਵਿਡ ਟੀਕੇ ਦੀ ਸਿਰਫ਼ ਇੱਕ ਖੁਰਾਕ ਨੂੰ ਮਨਜ਼ੂਰੀ ਦਿੱਤੀ ਹੈ। ਇੱਥੇ ਬਿਮਾਰ ਬੱਚਿਆਂ ਅਤੇ ਮੈਡੀਕਲੀ ਕਮਜ਼ੋਰ ਲੋਕਾਂ ਦੇ ਨਾਲ ਰਹਿ ਰਹੇ ਬੱਚਿਆਂ ਨੂੰ ਟੀਕੇ ਦੀਆਂ ਦੋ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ।

ਜਿਵੇਂ ਕਿ ਦਿ ਟੈਲੀਗ੍ਰਾਫ ਦੀ ਰਿਪੋਰਟ ਦੇ ਅਨੁਸਾਰ, ਰਾਇਲ ਸੁਸਾਇਟੀ ਆਫ਼ ਮੈਡੀਸਨ ਦੇ ਜਰਨਲ ਵਿੱਚ ਪ੍ਰਕਾਸ਼ਤ ਨਵੇਂ ਅਦਿਐਨ ਤੋਂ ਪਤਾ ਚੱਲਦਾ ਹੈ ਕਿ ਜਦੋਂ ਤਕ ਮਾਮਲਿਆਂ ਦੀ ਦਰ ਲਗਾਤਾਰ ਘੱਟ ਨਹੀਂ ਹੁੰਦੀ ਉਦੋਂ ਤਕ ਦੂਜੀ ਡੋਜ਼ ਪ੍ਰਾਪਤ ਕਰਨ ਦੇ ਲਾਭ ਜ਼ੋਖ਼ਮ ਤੋਂ ਵੱਧ ਹੁੰਦੇ ਹਨ। ਲੰਡਨ ਦੀ ਕਵੀਨ ਮੈਰੀ ਯੂਨੀਵਰਸਿਟੀ, ਯੂਨੀਵਰਸਿਟੀ ਕਾਲਜ ਲੰਡਨ ਅਤੇ ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੌਪਿਕਲ ਮੈਡੀਸਨ ਦੇ ਖੋਜਕਰਤਾਵਾਂ ਦੀ ਇੱਕ ਟੀਮ ਨੇ 12 ਤੋਂ 17 ਸਾਲ ਦੀ ਉਮਰ ਦੇ ਕਿਸ਼ੋਰਾਂ 'ਤੇ ਟੀਕੇ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਜਿਨ੍ਹਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਹੋਈਆਂ ਸਨ।

ਦੱਸ ਦੇਈਏ ਕਿ ਫਾਈਜ਼ਰ ਜਲਦ ਹੀ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਨੂੰ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਆਪਣੀ ਐਮਆਰਐਨਏ ਕੋਵਿਡ ਟੀਕੇ ਦੀ ਸੁਰੱਖਿਆ ਦੇ ਬਾਰੇ ਵਿੱਚ ਡੇਟਾ ਜਮ੍ਹਾਂ ਕਰਵਾਏਗਾ।

Posted By: Ramandeep Kaur