ਲੰਡਨ, ਆਈਏਐੱਨਐੱਸ : ਦੁਨੀਆ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦੌਰਾਨ ਕੋਰੋਨਾ ਨੂੰ ਲੈ ਕੇ ਵੱਖ-ਵੱਖ ਖੁਲਾਸੇ ਹੋ ਰਹੇ ਹਨ। ਇਕ ਨਵੀਂ ਖ਼ਬਰ ਮੁਤਾਬਕ ਜਾਪਾਨ ਤੇ ਕੰਬੋਡੀਆ 'ਚ ਲੈਬ ਦੇ freezers 'ਚ ਰੱਖੇ ਗਏ ਚਮਗਿੱਦੜਾਂ 'ਚ ਕੋਰੋਨਾ ਦੇ ਜ਼ਿੰਮੇਵਾਰ ਸਾਰਸ-ਕੋਵ (SARS Cov-2) ਵਾਇਰਸ ਪਾਇਆ ਹੈ। ਇਕ ਖੋਜ ਜਨਰਲ ਨੇਚਰ (Nature) 'ਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ ਕੰਬੋਡੀਆ ਤੇ ਜਾਪਾਨ 'ਚ ਲੈਬ freezers 'ਚ ਰੱਖੇ ਗਏ ਚਮਗਿੱਦੜ 'ਚ ਖੋਜ ਕਰਤਾਵਾਂ ਨੇ ਸਾਰਸ-ਕੋਵ-2 ਵਾਇਰਸ ਪਾਇਆ ਹੈ। ਇੱਥੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਕੰਬੋਡੀਆ 'ਚ ਵਾਇਰਸ ਇਕ freezers 'ਚ ਰੱਖੇ ਗਏ ਦੋ ਚਮਗਿੱਦੜਾਂ 'ਚ ਪਾਇਆ ਗਿਆ, ਜਿਨ੍ਹਾਂ ਨੂੰ 2010 'ਚ ਦੇਸ਼ ਦੇ ਉੱਤਰ ਤੋਂ ਫੜਿਆ ਗਿਆ ਹੈ। ਇਸ ਦੌਰਾਨ ਜਾਪਾਨ 'ਚ ਇਕ ਟੀਮ ਨੇ ਚਮਗਿੱਦੜ ਦੇ ਜਮ੍ਹੇ ਹੋਏ ਮਲ ਤੋਂ ਵੀ ਕੋਰੋਨਾ ਵਾਇਰਸ ਪਾਇਆ ਗਿਆ। ਇਹ ਦੋਵੇਂ ਵਾਇਰਸ ਸਾਰਸ-ਕੋਵ-2 ਨਾਲ ਸਬੰਧਿਤ ਗਿਆਤ ਵਾਇਰਸ ਹੈ ਜੋ ਚੀਨ ਦੇ ਬਾਹਰ ਮਿਲੇ ਹਨ। ਅਧਿਐਨ 'ਚ ਕਿਹਾ ਗਿਆ ਹੈ ਕਿ Conclusion World Health Organization ਦੇ ਉਸ ਵਿਚਾਰ ਦਾ ਸਮਰਥਨ ਕਰਦਾ ਹੈ ਕਿ ਇਸ ਮਹਾਮਾਰੀ ਦੀ ਛਾਣਬੀਨ ਲਈ ਪਸ਼ੂਆਂ ਦੀ ਜਾਂਚ ਬੇਹੱਦ ਜ਼ਰੂਰੀ ਹੈ।


ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ, ਕੀ ਕੋਰੋਨਾ ਵਾਇਰਸ SARS CoV- 2 ਚਮਗਿੱਦੜਾਂ ਤੋਂ ਲੋਕਾਂ ਤਕ ਪਹੁੰਚਾਇਆ ਜਾਂ ਕਿਸੇ ਮਾਧਿਅਮ ਨਾਲ ਇਹ ਲੋਕਾਂ 'ਚ ਫੈਲਿਆ ਇਸ ਲੈ ਕੇ ਕੋਈ ਵੀ ਜਾਣਕਾਰੀ ਹੁਣ ਤਕ ਸਾਹਮਣੇ ਨਹੀਂ ਆਈ ਹੈ। ਹਨੋਈ ਦੇ ਵਿਅਤਨਾਮ 'ਚ ਜੰਗਲੀ ਜੀਵਨ ਸੰਭਾਲ ਸੋਸਾਇਟੀ (Wildlife Conservation Society) ਦੀ ਇਕ ਵਿਕਾਸਵਾਦੀ ਜੀਵ ਵਿਗਿਆਨੀ ਐਲਿਸ ਲਾਟਨੀ ਨੇ ਇਸ 'ਤੇ ਕਿਹਾ ਕਿ ਇਹ ਦੋਵੇਂ ਖੋਜਾਂ ਰੋਮਾਂਚਕ ਹਨ ਕਿਉਂਕਿ ਉਹ ਪੁਸ਼ਟੀ ਕਰਦੇ ਹਨ ਕਿ ਕੋਰੋਨਾ ਲਈ ਜ਼ਿੰਮੇਵਾਰ ਵਾਇਰਸ SARS-CoV-2 ਚਮਗਿੱਦੜਾਂ 'ਚ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੀ ਦਰਸਾਇਆ ਹੈ ਕਿ ਇਹ ਵਾਇਰਸ ਚੀਨ ਦੇ ਬਾਹਰ ਪਾਏ ਜਾਣ ਵਾਲੇ ਚਮਗਾਦੜਾਂ 'ਚ ਵੀ ਹੈ।

Posted By: Rajnish Kaur