ਲੰਡਨ, ਰਾਇਟਰ : ਆਕਸਫੋਰਡ ਯੂਨੀਵਰਸਿਟੀ ਤੇ ਦਵਾ ਕੰਪਨੀ AstraZeneca ਦੀ ਵੈਕਸੀਨ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਇਸ ਦੌਰਾਨ ਕੰਪਨੀ ਦੇ ਸੀਈਓ ਪਾਸਕਲ ਸੋਰੀਓਟ (CEO Pascal Soriot) ਨੇ ਐਲਾਨ ਕੀਤਾ ਹੈ ਕਿ ਉਹ ਦੁਨੀਆਭਰ ਦੇ ਵੈਕਸੀਨ ਦਾ ਟ੍ਰਾਇਲ ਕਰਨ 'ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਦਿੱਤਾ ਕਿ ਇਹ ਟ੍ਰਾਇਲ ਫਿਲਹਾਲ ਚੱਲ ਰਹੇ ਟ੍ਰਾਇਲ ਤੋਂ ਵੱਖ ਤੇ ਘੱਟ ਲੋਕਾਂ 'ਤੇ ਹੋਵੇਗਾ, ਤਾਂ ਕਿ ਨਤੀਜਾ ਜਲਦ ਤੋਂ ਜਲਦ ਸਾਹਮਣੇ ਆ ਸਕੇ। ਕੋਰੋਨਾ ਸੰਕ੍ਰਮਣ ਨਾਲ ਜੂਝ ਰਹੇ ਪੂਰੇ ਵਿਸ਼ਵ ਨੂੰ ਇਸ ਸਮੇਂ AstraZeneca ਦੀ ਵੈਕਸੀਨ ਤੋਂ ਕਾਫੀ ਉਮੀਦਾਂ ਹਨ।


ਰਿਪੋਰਟ ਮੁਤਾਬਕ, ਆਕਸਫੋਰਡ ਦੀ ਵੈਕਸੀਨ ਦੀ ਅੱਧੀ ਖੁਰਾਕ ਨੇ ਫੁੱਲ ਡੋਜ਼ ਮੁਕਾਬਲੇ ਜ਼ਿਆਦਾ ਬਿਹਤਰ ਤਰੀਕੇ ਨਾਲ ਕੰਮ ਕੀਤਾ ਹੈ। ਇਨ੍ਹਾਂ ਵਿਵਾਦਾਂ 'ਚ ਕੰਪਨੀ ਦੇ ਸੀਈਓ ਪਾਸਕਲ ਨੇ ਕਿਹਾ, 'ਸਾਨੂੰ ਲੱਗਦਾ ਹੈ ਕਿ ਸਾਡੀ ਵੈਕਸੀਨ ਅਨੁਮਾਨ ਤੋਂ ਜ਼ਿਆਦਾ ਚੰਗੀ ਪ੍ਰਭਾਵੀ ਸਮਰੱਥਾ ਹਾਸਿਲ ਕਰ ਰਹੀ ਹੈ। ਹੁਣ ਇਸ 'ਚ ਇਸ ਦੀ ਪੁਸ਼ਟੀ ਕਰਨੀ ਹੋਵੇਗੀ। ਇਸ ਲਈ ਸਾਨੂੰ ਇਕ ਅਤਿਰਿਕਤ ਅਧਿਐਨ ਦੀ ਲੋੜ ਹੈ। ਇਹ ਇਕ ਅੰਤਰਾਸ਼ਟਰੀ ਅਧਿਐਨ ਹੋਵੇਗਾ ਪਰ ਮੌਜੂਦਾ ਟ੍ਰਾਇਲ ਤੋਂ ਇਸ ਨੂੰ ਵੱਖ ਕੀਤਾ ਜਾਵੇਗਾ।


ਇਸ Serum Institute of India ਨੇ ਲੋਕਾਂ ਨੂੰ ਨਾ ਘਬਰਾਉਣ ਤੇ AstraZeneca ਦੀ ਵੈਕਸੀਨ 'ਤੇ ਪੂਰਾ ਵਿਸ਼ਵਾਸ ਰੱਖਣ ਨੂੰ ਕਿਹਾ ਹੈ। ਸੀਆਈਆਈ ਨੇ ਕਿਹਾ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਤੇ ਅਸਰਦਾਰ ਹੈ। ਭਾਰਤ 'ਚ ਇਸ ਦੇ ਟ੍ਰਾਇਲ ਨੂੰ ਸਾਰੇ Protocols ਦਾ ਪਾਲਨ ਕਰਦੇ ਹੋਏ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੁਣੇ ਸਥਿਤ Serum Institute ਇਸ ਵੈਕਸੀਨ ਦਾ ਉਤਪਾਦਨ ਤੇ ਭਾਰਤ 'ਚ ਇਸ ਦਾ 3linical trial ਕਰ ਰਿਹਾ ਹੈ।


ਜ਼ਿਕਰਯੋਗ ਹੈ ਕਿ AstraZeneca ਤੇ Oxford university ਨੇ ਇਸ ਸਵੀਕਾਰ ਕੀਤਾ ਕਿ ਟ੍ਰਾਇਲ ਦੌਰਾਨ ਕੁਝ ਲੋਕਾਂ ਨੂੰ ਦਿੱਤੀ ਗਈ ਵੈਕਸੀਨ ਦੀ ਡੋਜ਼ 'ਚ ਗਲਤੀ ਹੋਈ ਸੀ। ਇਸ ਨਾਲ ਵੈਕਸੀਨ ਦੇ ਅਸਰ ਨਾਲ ਜੁੜੇ ਡੇਟਾ 'ਤੇ ਸਵਾਲ ਖੜ੍ਹੇ ਹੋ ਗਏ। ਹੁਣ ਐਕਸਪਰਟਜ਼ ਪੁੱਛ ਰਹੇ ਹਨ ਕਿ ਕੀ ਐਡੀਸ਼ਨਲ ਟੈਸਟਿੰਗ 'ਚ ਇਹ ਡੇਟਾ ਬਰਕਰਾਰ ਰਹੇਗਾ ਜਾਂ ਇਹ ਹੋਰ ਘੱਟ ਹੋਵੇਗਾ। ਦਰਅਸਲ ਇਨ੍ਹਾਂ ਦਿਨਾਂ 'ਚ ਕਈ ਦੇਸ਼ ਆਪਣੀ-ਆਪਣੀ ਵੈਕਸੀਨ ਦੇ ਟ੍ਰਾਇਲ ਕਰ ਰਹੇ ਹਨ ਤੇ ਸਭ ਬਿਹਤਰ ਨਤੀਜਿਆਂ ਦਾ ਐਲਾਨ ਕਰਦੇ ਹੋਏ ਦੋ ਵੱਖ-ਵੱਖ ਡੋਜ਼ ਰਾਜ਼ ਖੋਲ੍ਹਿਆ ਸੀ। ਵੈਕਸੀਨ 90 ਫ਼ੀਸਦੀ ਕਾਰਗਰ ਡੋਜ਼ ਦੀ ਬਜਾਏ 60 ਫ਼ੀਸਦੀ ਕਾਰਗਰ ਡੋਜ਼ ਨਾਲ ਕੰਮ ਚਲਾਉਣਾ ਪਾਵੇਗਾ।

Posted By: Rajnish Kaur