ਲੰਡਨ (ਏਜੰਸੀ) : ਦੁਨੀਆ ਭਰ 'ਚ ਮਹਾਮਾਰੀ ਬਣ ਚੁੱਕੇ ਕੋੋਰੋਨਾ ਵਾਇਰਸ (ਕੋਵਿਡ-19) ਕਾਰਨ ਸਿਹਤ ਸਬੰਧੀ ਦੂਜੀਆਂ ਕਈ ਗੰਭੀਰ ਸਮੱਸਿਆਵਾਂ ਦਾ ਵੀ ਖ਼ਤਰਾ ਵਧ ਗਿਆ ਹੈ। ਹੁਣ ਇਕ ਨਵੇਂ ਅਧਿਐਨ 'ਚ ਦੇਖਿਆ ਗਿਆ ਹੈ ਕਿ ਇਸ ਖ਼ਤਰਨਾਕ ਵਾਇਰਸ ਦੇ ਇਨਫੈਕਸ਼ਨ ਕਾਰਨ ਪੋਸਟ-ਟ੍ਰਾਮੈਟਿਕ ਸਟ੍ਰੈਸ ਡਿਸਾਰਡਰ (ਪੀਟੀਐੱਸਡੀ) ਤੇ ਡਿਲੀਰੀਅਮ ਵਰਗੀਆਂ ਮਾਨਸਿਕ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਡਿਪ੍ਰਰੈਸ਼ਨ ਤੋਂ ਕਾਹਲ ਦਾ ਵੀ ਖ਼ਤਰਾ ਪਾਇਆ ਗਿਆ ਹੈ। ਪੀਟੀਐੱਸਡੀ ਸਮੱਸਿਆ ਕਿਸੇ ਖ਼ਤਰਨਾਕ ਘਟਨਾ ਕਾਰਨ ਪੈਦਾ ਹੁੰਦੀ ਹੈ। ਇਸ 'ਚ ਪੀੜਤ ਵਿਅਕਤੀ ਨੂੰ ਬੁਰੇ ਸੁਪਨੇ ਆਉਂਦੇ ਹਨ। ਜਦਕਿ ਡਿਲੀਰੀਅਮ ਤੋਂ ਪੀੜਤ ਵਿਕਅਤੀ ਉਲਝਣ 'ਚ ਰਹਿੰਦਾ ਹੈ। ਉਸ ਨੂੰ ਸੋਚਣ ਤੇ ਸਮਝਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਲੈਂਸੇਟ ਮਨੋਵਿਗਿਆਨ ਪਤਿ੍ਕਾ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਹ ਨਤੀਜਾ ਕੋਰੋਨਾ ਵਾਇਰਸ ਕਾਰਨ ਹਸਪਤਾਲਾਂ 'ਚ ਦਾਖ਼ਲ ਹੋਣ ਵਾਲੇ ਲੋਕਾਂ 'ਤੇ ਘੱਟ ਤੇ ਲੰਬੇ ਸਮੇਂ ਤਕ ਕੀਤੇ ਗਏ ਅਧਿਐਨਾਂ ਦੇ ਆਧਾਰ 'ਤੇ ਕੱਢਿਆ ਗਿਆ ਹੈ। ਬਰਤਾਨੀਆ ਦੀ ਯੂਨੀਵਰਸਿਟੀ ਕਾਲਜ ਲੰਡਨ ਦੇ ਅਧਿਐਨ ਕਰਤਾਵਾਂ ਨੇ ਦੇਖਿਆ ਕਿ ਕੋਵਿਡ-19 ਦੇ ਇਨਫੈਕਸ਼ਨ ਨਾਲ ਹਸਪਤਾਲ 'ਚ ਦਾਖ਼ਲ ਹੋਣ ਵਾਲਾ ਹਰ ਚੌਥਾ ਵਿਅਕਤੀ ਬਿਮਾਰੀ ਦੌਰਾਨ ਡਿਲੀਰੀਅਸ ਦੀ ਚਪੇਟ 'ਚ ਆ ਸਕਦਾ ਹੈ। ਇਸ ਕਾਰਨ ਹਸਪਤਾਲ 'ਚ ਲੰਬੇ ਸਮਾਂ ਰਹਿਣ ਜਾਂ ਮੌਤ ਦਾ ਖ਼ਤਰਾ ਵਧ ਸਕਦਾ ਹੈ। ਹਾਲਾਂਕਿ ਕੋਰੋਨਾ ਤੋਂ ਉੱਭਰਨ ਤੋਂ ਬਾਅਦ ਦੇ ਅਸਰ ਅਜੇ ਪਤਾ ਨਹੀਂ ਹਨ। ਅਧਿਐਨ ਦੇ ਪ੍ਰਮੁੱਖ ਜੋਨਾਰਥਨ ਰੋਗਰਸ ਨੇ ਕਿਹਾ ਕਿ ਸਾਡਾ ਵਿਸ਼ਲੇਸ਼ਣ ਕੋਰੋਨਾ ਇਨਫੈਕਸ਼ਨ ਕਾਰਨ ਹਸਪਤਾਲ 'ਚ ਦਾਖ਼ਲ ਹੋਣ 'ਤੇ ਮਾਨਸਿਕ ਸਿਹਤ ਨਾਲ ਜੁੜੇ ਖ਼ਤਰਿਆਂ 'ਤੇ ਕੇਂਦਰਤ ਹੈ। ਅਸੀਂ ਇਸ 'ਤੇ ਗ਼ੌਰ ਕੀਤਾ ਕਿ ਕੀ ਮਾਨਸਿਕ ਸਮੱਸਿਆਵਾਂ ਬਿਮਾਰੀ ਨੂੰ ਗੰਭੀਰ ਕਰ ਸਕਦੀਆਂ ਹਨ ਜਾਂ ਲੋਕਾਂ ਦੇ ਉੱਭਰਨ ਦਾ ਸਮਾਂ ਲੰਬਾ ਹੋ ਸਕਦਾ ਹੈ। ਹਾਲ ਦੇ ਅਧਿਐਨਾਂ 'ਚ ਇਹ ਦੇਖਿਆ ਜਾ ਚੁੱਕਿਆ ਹੈ ਕਿ ਕੋਰੋਨਾ ਨਾਲ ਹਾਰਟ ਅਟੈਕ ਸਮੇ ਦਿਲ ਸਬੰਧੀ ਕਈ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਬਲੱਡ ਕਲਾਟਿੰਗ ਦਾ ਵੀ ਖ਼ਤਰਾ ਪਾਇਆ ਜਾ ਸਕਦਾ ਹੈ।