ਰਾਈਟਰ, ਮੁੰਬਈ : ਭਾਰਤ 'ਚ ਕੋਰੋਨਾ ਦੀ ਵੈਕਸੀਨ ਜਨਵਰੀ ਤਕ ਆ ਸਕਦੀ ਹੈ। ਬ੍ਰਿਟੇਨ ਦੀ ਐਸਟ੍ਰਾਜੇਨੇਕਾ ਪੀਐੱਲਸੀ (AstraZeneca Plc) ਕੋਰੋਨਾ ਵੈਕਸੀਨ ਭਾਰਤ ਦੀ ਇਕ ਕੰਪਨੀ ਬਣਾ ਰਹੀ ਹੈ, ਉਸਨੇ ਇਹ ਦਾਅਵਾ ਕੀਤਾ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਅਗਲੇ ਸਾਲ ਦੇ ਸ਼ੁਰੂਆਤੀ ਮਹੀਨੇ ਜਨਵਰੀ 'ਚ ਦੇਸ਼ ਨੂੰ ਕੋਰੋਨਾ ਵੈਕਸੀਨ ਮਿਲਣੀ ਸ਼ੁਰੂ ਹੋ ਜਾਵੇਗੀ। ਭਾਰਤੀ ਕੰਪਨੀ ਦੇ ਮੁਖੀ ਨੇ ਕਿਹਾ ਕਿ ਇਹ ਜਨਵਰੀ ਤਕ ਸਿਹਤ ਵਰਕਰਾਂ, ਸੰਕ੍ਰਮਿਤਾਂ ਤੇ ਬਜ਼ੁਰਗ ਭਾਰਤੀਆਂ ਤਕ ਪਹੁੰਚਾ ਸਕਦਾ ਹੈ, ਕਿਉਂਕਿ ਦੇਸ਼ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਸੰਖਿਆ ਸ਼ੁੱਕਰਵਾਰ ਨੂੰ 90 ਲੱਖ ਨੂੰ ਪਾਰ ਕਰ ਗਈ ਹੈ। ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਪਹਿਲਾਂ ਹੀ ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਵਿਕਸਿਤ ਹੋਣ ਵਾਲੀ ਵੈਕਸੀਨ ਦੀ ਲੱਖਾਂ ਖ਼ੁਰਾਕ ਦਾ ਨਿਰਮਾਣ ਕਰ ਚੁੱਕੀ ਹੈ ਜਦਕਿ ਦੇਰ-ਸਵੇਰ ਟੈਸਟਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਬ੍ਰਿਟੇਨ ਸਥਿਤ ਐਸਟ੍ਰਾਜੇਨੇਕਾ ਨੇ ਦੁਨੀਆ ਭਰ ਦੀਆਂ ਕੰਪਨੀਆਂ ਅਤੇ ਸਰਕਾਰਾਂ ਦੇ ਨਾਲ ਕਈ ਆਪੂਰਤੀ ਅਤੇ ਨਿਰਮਾਣ ਸੌਦਿਆਂ 'ਤੇ ਹਸਤਾਖ਼ਰ ਕੀਤੇ ਹਨ।

ਵੀਰਵਾਰ ਨੂੰ ਮੈਡੀਕਲ ਜਰਨਲ ਦਿ ਲਾਂਸੈਟ 'ਚ ਪ੍ਰਕਾਸ਼ਿਤ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਐਸਟ੍ਰਾਜੇਨੇਕਾ ਦੇ ਟੀਕਿਆਂ ਨੇ ਬਜ਼ੁਰਗਾਂ 'ਚ ਇਕ ਮਜ਼ਬੂਤ ਇਮਿਊਨ ਪ੍ਰਤੀਕਿਰਿਆ ਪੈਦਾ ਕੀਤੀ ਹੈ। ਸੋਧਕਰਤਾਵਾਂ ਨੇ ਕ੍ਰਿਸਮਸ ਤੋਂ ਪਹਿਲਾਂ ਅਤੇ ਚੰਗੇ ਟੈਸਟ ਦੇ ਨਤੀਜੇ ਜਾਰੀ ਕਰਨ ਦੀ ਉਮੀਦ ਪ੍ਰਗਟਾਈ ਹੈ। ਉਥੇ ਹੀ ਦੂਸਰੇ ਪਾਸੇ ਅਮਰੀਕੀ ਦਵਾ ਕੰਪਨੀ ਫਾਈਜਰ ਅਤੇ ਮਾਡਰਨ ਇੰਕ ਨੇ ਅੰਤਿਮ ਚਰਣ ਦੇ ਟੈਸਟਾਂ ਦੇ ਅੰਕੜੇ ਜਾਰੀ ਕੀਤੇ ਹਨ, ਜੋ ਕਿ ਉਨ੍ਹਾਂ ਦੇ ਟੀਕੇ 90 ਫ਼ੀਸਦ ਤੋਂ ਵੱਧ ਪ੍ਰਭਾਵੀ ਦਿਸੇ ਹਨ। ਭਾਰਤ ਵੀ ਅਮਰੀਕੀ ਦਵਾ ਕੰਪਨੀ ਫਾਈਜ਼ਰ ਤੇ ਮਾਡਰਨ ਇੰਕ ਦੀ ਵੈਕਸੀਨ ਦੀ ਪ੍ਰਗਤੀ 'ਤੇ ਨਜ਼ਰਾਂ ਬਣਾ ਕੇ ਰੱਖੀਆਂ ਹਨ। ਹਾਲਾਂਕਿ, ਦੇਸ਼ ਦੀ ਜਨਸੰਖਿਆ ਨੂੰ ਦੇਖਦੇ ਹੋਏ ਇਨ੍ਹਾਂ ਵੈਕਸੀਨ ਦੀ ਉਪਲੱਬਧਤਾ ਤੇ ਅਪੂਰਤੀ ਭਾਰਤ ਲਈ ਇਕ ਵੱਡੀ ਚੁਣੌਤੀ ਹੈ।

ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਕਿਹਾ ਕਿ ਐਸਟ੍ਰਾਜੇਨੇਕਾ ਵੈਕਸੀਨ ਨੂੰ ਜਿਵੇਂ ਹੀ ਬ੍ਰਿਟੇਨ 'ਚ ਸਿਹਤ ਅਧਿਕਾਰੀਆਂ ਨੇ ਮਨਜ਼ੂਰੀ ਦੇ ਦਿੱਤੀ ਅਤੇ ਇਸਨੂੰ ਆਮ ਜਨਤਾ ਲਈ ਉਪਲੱਬਧ ਕਰਵਾ ਦਿੱਤਾ ਤਾਂ ਉਨ੍ਹਾਂ ਦੀ ਕੰਪਨੀ ਭਾਰਤ 'ਚ ਐਮਰਜੈਂਸੀ ਮਾਮਲਿਆਂ 'ਚ ਇਸਦੇ ਪ੍ਰਯੋਗ ਲਈ ਵੈਕਸੀਨ ਦੀ ਮੰਗ ਕਰੇਗੀ।

Posted By: Ramanjit Kaur