ਲੰਡਨ (ਪੀਟੀਆਈ) : ਵਿਗਿਆਨਕਾਂ ਨੇ ਇਨਸਾਨਾਂ 'ਚ ਇਕ ਅਜਿਹੇ ਜੀਨ ਟੀਐੱਲਆਰ7 ਦੀ ਖੋਜ ਕਰ ਲਈ ਹੈ ਜੋ ਨੋਵਲ ਕੋਰੋਨਾ ਵਾਇਰਸ ਦੇ ਇਨਫੈਕਸ਼ਨ 'ਚ ਇਮਿਊਨ ਸਿਸਟਮ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਨਫੈਕਸ਼ਨ ਦੌਰਾਨ ਇਹ ਜੀਨ ਆਪਣਾ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਨਵੀਂ ਖੋਜ ਨਾਲ ਵਿਸ਼ਵ ਮਹਾਮਾਰੀ ਕੋਵਿਡ-19 ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਇਸ ਦਾ ਇਲਾਜ ਕਰਨ ਵਿਚ ਮਦਦ ਮਿਲੇਗੀ।

ਅਮਰੀਕਨ ਮੈਡੀਕਲ ਐਸੋਸੀਏਸ਼ਨ ਜਰਨਲ ਵਿਚ ਪ੍ਰਕਾਸ਼ਿਤ ਖੋਜ ਵਿਚ ਦੱਸਿਆ ਗਿਆ ਹੈ ਕਿ ਕੋਵਿਡ-19 ਨਾਲ ਗੰਭੀਰ ਰੂਪ ਤੋਂ ਪੀੜਤ ਦੋ ਪਰਿਵਾਰਾਂ ਦੇ ਚਾਰ ਨੌਜਵਾਨ ਮਰਦਾਂ ਦੇ ਅਨੁਵੰਸ਼ਿਕ ਕ੍ਰਮਾਂ ਦਾ ਡੂੰਘਾ ਅਧਿਐਨ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਕੋਵਿਡ-19 ਦੇ ਇਨ੍ਹਾਂ ਗੰਭੀਰ ਮਰੀਜ਼ਾਂ ਨੂੰ ਪਹਿਲੇ ਤੋਂ ਕੋਈ ਬਿਮਾਰੀ ਨਹੀਂ ਸੀ। ਨੀਦਰਲੈਂਡ ਰੈੱਡਬਡ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਵਿਗਿਆਨਕਾਂ ਅਨੁਸਾਰ ਇਨ੍ਹਾਂ ਮਰੀਜ਼ਾਂ 'ਚ ਜੀਨ ਟੀਐੱਲਆਰ7 ਦੀ ਇਕ ਕਿਸਮ ਪਾਈ ਗਈ। ਇਸ ਦੇ ਇਲਾਵਾ, ਇਮਿਊਨ ਸਮਰੱਥਾ ਦੇ ਅਣੂ ਟਾਈਪ-1 ਅਤੇ 2 ਇੰਟਰਫੇਰੋਨਸ ਦੇ ਨਿਰਮਾਣ 'ਚ ਕਮੀ ਪਾਈ ਗਈ। ਕੋਵਿਡ-19 ਨਾਲ ਗੰਭੀਰ ਰੂਪ ਤੋਂ ਪੀੜਤ ਇਨ੍ਹਾਂ ਮਰੀਜ਼ਾਂ ਨੂੰ ਬਿਮਾਰੀ ਤੋਂ ਪਹਿਲੇ ਕਦੇ ਵੀ ਸਾਹ ਲੈਣ 'ਚ ਦਿੱਕਤ ਨਹੀਂ ਆਈ ਸੀ ਅਤੇ ਹੁਣ ਉਨ੍ਹਾਂ ਨੂੰ ਇਸ ਤਕਲੀਫ਼ ਕਾਰਨ ਆਈਸੀਯੂ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ।

ਇਸ ਖੋਜ 'ਚ ਇਸ ਤਰ੍ਹਾਂ ਦੇ ਜੀਨ ਦੇ ਕ੍ਰਮ ਅੰਕਾਂ ਨੂੰ ਬਦਲ ਕੇ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਬਦਲ ਕੇ ਪਾਇਆ ਗਿਆ ਕਿ ਇਨ੍ਹਾਂ ਚਾਰਾਂ ਮਰੀਜ਼ਾਂ ਦੇ ਜੀਨ ਟੀਐੱਲਆਰ7 ਨੇ ਇਕ ਜ਼ਰੂਰੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਨ੍ਹਾਂ ਚਾਰਾਂ ਮਰੀਜ਼ਾਂ 'ਚ ਐਕਸ ਕ੍ਰੋਮੋਜੋਮ ਦੇ ਟੀਐੱਲਆਰ7 'ਚ ਟਾਈਪ-1 ਅਤੇ 2 ਆਈਐੱਫਐੱਨ ਦੀ ਕਮੀ ਪਾਈ ਗਈ। ਇਸ ਦਾ ਮਤਲਬ ਹੈ ਕਿ ਟੀਐੱਲਆਰ7 ਜੀਨ ਨਾਲ ਪ੍ਰੋਟੀਨ ਨੂੰ ਪ੍ਰਰਾਪਤ ਕੀਤਾ ਜਾ ਸਕਦਾ ਹੈ। ਇਹ ਮਨੁੱਖੀ ਸੈੱਲਾਂ ਦੀ ਸਤਹਿ 'ਤੇ ਹੁੰਦੇ ਹਨ। ਇਨ੍ਹ ਦੀ ਰੋਗਾਣੂਆਂ ਦੀ ਪਛਾਣ ਕਰਨ 'ਚ ਅਹਿਮ ਭੂਮਿਕਾ ਹੁੰਦੀ ਹੈ। ਇਹ ਸਰੀਰ ਵਿਚ ਸਰਗਰਮ ਬੈਕਟੀਰੀਆ ਅਤੇ ਵਾਇਰਸ ਦੀ ਪਛਾਣ ਕਰ ਲੈਂਦੇ ਹਨ ਅਤੇ ਇਮਿਊਨ ਸਮਰੱਥਾ ਨੂੰ ਸਰਗਰਮ ਰੱਖਦੇ ਹਨ। ਟੀਐੱਲਆਰ7 ਤਾਂ ਇੰਟਰਫੇਰੋਨਸ ਨੂੰ ਸਰਗਰਮ ਕਰਦੇ ਹਨ ਜਿਨ੍ਹਾਂ ਨਾਲ ਵਾਇਰਸ ਇਨਫੈਕਸ਼ਨ ਨੂੰ ਪਛਾਣਨ ਲਈ ਪ੍ਰੋਟੀਨ ਨੂੰ ਸਰਗਰਮ ਕੀਤਾ ਜਾਂਦਾ ਹੈ।

ਸਹਿ ਖੋਜੀ ਅਲੈਗਜ਼ੈਂਡਰ ਹਿਊਸ਼ੇਨ ਨੇ ਦੱਸਿਆ ਕਿ ਇਸ ਤੋਂ ਪਹਿਲੇ ਕਦੇ ਵੀ ਟੀਐੱਲਆਰ7 ਨੂੰ ਜਨਮ ਪਿੱਛੋਂ ਇਮਿਊਨ ਸਮਰੱਥਾ 'ਚ ਹੋਈ ਗੜਬੜੀ ਨਾਲ ਲੜਨ ਲਈ ਇਸ ਦੀ ਭੂਮਿਕਾ ਬੇਹੱਦ ਅਹਿਮ ਹੈ ਕਿਉਂਕਿ ਟੀਐੱਲਆਰ7 ਦਾ ਕੰਮ ਸਰੀਰ 'ਚ ਕਿਸੇ ਘੁਸਪੈਠੀਏ ਦੀ ਪਛਾਣ ਕਰ ਕੇ ਉਸ ਤੋਂ ਬਚਾਅ ਕਰਨਾ ਹੈ ਜੋਕਿ ਇਨਫੈਕਸ਼ਨ ਪਿੱਛੋਂ ਨਹੀਂ ਹੋ ਸਕਦਾ ਹੈ। ਇਸੇ ਕਾਰਨ ਇਨ੍ਹਾਂ ਭਰਾਵਾਂ 'ਚ ਪਹਿਲੇ ਤੋਂ ਕੋਈ ਬਿਮਾਰੀ ਨਾ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਕੋਰੋਨਾ ਦਾ ਭਿਆਨਕ ਇਨਫੈਕਸ਼ਨ ਹੋਇਆ।