ਜੇਐੱਨਐੱਨ, ਲੰਡਨ : Cancer Fears : ਭਾਰਤੀ ਮੂਲ ਦੇ ਇਕ ਡਾਕਟਰ ਨੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਲਈ ਕੈਂਸਰ ਦੇ ਡਰ ਦਾ ਇਸਤੇਮਾਲ ਕੀਤਾ ਹੈ। ਉਸ ਨੇ ਔਰਤਾਂ ਨੂੰ ਕਿਹਾ ਕਿ ਜੇਕਰ ਉਹ ਕੈਂਸਰ ਤੋਂ ਬਚਣਾ ਚਾਹੁੰਦੀਆਂ ਹਨ ਤਾਂ ਇਸ ਦੀ ਪਹਿਲਾਂ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਡਰ ਤੇ ਆਪਣੇ ਅਹੁਦੇ ਦਾ ਇਸਤੇਮਾਲ ਕਰ ਕੇ ਡਾਕਟਰ ਮਨੀਸ਼ ਸ਼ਾਹ ਨੇ ਦਰਜਨਾਂ ਔਰਤਾਂ ਦਾ ਜਿਨਸ਼ੀ ਸ਼ੋਸ਼ਣ ਕੀਤਾ। ਯੂਕੇ ਦੀ ਇਕ ਅਦਾਲਤ ਨੇ ਡਾਕਟਰ ਮਨੀਸ਼ ਸ਼ਾਹ ਨੂੰ ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੰਦਿਆਂ ਉਸ ਦੀ ਸਜ਼ਾ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।

ਓਲਡ ਬੈਲੀ ਕੋਰਟ ਨੇ ਡਾਕਟਰ ਮਨੀਸ਼ ਸਾਹ ਨੂੰ 25 ਮਾਮਲਿਆਂ 'ਚ ਜਿਨਸੀ ਹਮਲੇ ਦਾ ਦੋਸ਼ੀ ਠਹਿਰਾਇਆ। ਮੁਕੱਦਮੇ ਦੌਰਾਨ ਅਦਾਲਤ ਨੇ ਦੱਸਿਆ ਕਿ ਸ਼ਾਹ ਨੇ ਕਿਵੇਂ ਬਾਲੀਵੁੱਡ ਸਟਾਰ ਐਂਜਲੀਨਾ ਜੌਲੀ ਦੇ ਕੈਂਸਰ ਦੀ ਖ਼ਬਰ ਦਾ ਇਸਤੇਮਾਲ ਕਰ ਕੇ ਇਕ ਔਰਤ ਨੂੰ ਡਰਾ ਕੇ ਕਿਹਾ ਉਸ ਨੂੰ ਆਪਣੀ ਬ੍ਰੈਸਟ ਦੀ ਜਾਂਚ ਕਰਵਾਉਣੀ ਪਵੇਗੀ।

ਇਸਤਗਾਸਾ ਕੇਟ ਬੇਕਸ ਨੇ ਜਿਊਰੀ ਨੂੰ ਦੱਸਿਆ ਕਿ ਉਸ ਨੇ ਆਪਣੇ ਅਹੁਦੇ ਦਾ ਇਸਤੇਮਾਲ ਕਰ ਕੇ ਔਰਤਾਂ ਨੂੰ ਪ੍ਰਾਈਵੇਟ ਪਾਰਟ ਦੀ ਜਾਂਚ ਲਈ ਰਾਜ਼ੀ ਕੀਤਾ ਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਦਕਿ ਅਜਿਹੀ ਜਾਂਚ ਦੀ ਕੋਈ ਜ਼ਰੂਰਤ ਨਹੀਂ ਸੀ। ਡਾਕਟਰ ਸ਼ਾਹ ਨੇ ਡਰ ਦਾ ਫਾਇਦਾ ਉਠਾਇਆ ਤੇ ਇਸ ਨੂੰ ਆਪਣੀ ਨਿੱਜੀ ਸੰਤੁਸ਼ਟੀ ਲਈ ਇਸਤੇਮਾਲ ਕੀਤਾ।

ਮਈ 2009 ਤੋਂ ਜੂਨ 2013 ਵਿਚਕਾਰ ਪੰਜ ਸਾਲ ਤੋਂ ਜ਼ਿਆਦਾ ਸਮੇਂ ਅੰਦਰ 50 ਸਾਲਾ ਮਨੀਸ਼ ਸ਼ਾਹ ਨੇ ਪੂਰਬੀ ਲੰਡਨ ਦੇ ਮਾਵਨੀ ਮੈਡੀਕਲ ਸੈਂਟਰ ਦੇ ਛੇ ਮਰੀਜ਼ਾਂ 'ਤੇ ਜਿਨਸੀ ਹਮਲਾ ਕੀਤਾ ਜਿਨ੍ਹਾਂ ਵਿਚੋਂ ਕੁਝ ਦੀ ਉਮਰ 11 ਸਾਲ ਸੀ। ਜਿਊਰੀ ਨੇ ਉਨ੍ਹਾਂ ਨੂੰ ਪੰਜ ਹੋਰ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਜਿਊਰੀ ਨੇ ਦੱਸਿਆ ਸੀ ਉਹ ਪਹਿਲਾਂ ਨਾਲੋਂ ਹੀ 17 ਹੋਰ ਔਰਤਾਂ ਨਾਲ ਸਬੰਧਤ ਅਜਿਹੇ ਦੋਸ਼ਾਂ ਦਾ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਨਾਲ ਸ਼ਾਹ ਦੀ ਸ਼ਿਕਾਰ ਬਣੀਆਂ ਔਰਤਾਂ ਦੀ ਕੁੱਲ ਗਿਣਤੀ 23 ਹੋ ਗਈ।

ਜੱਜ ਐਨੀ ਮੋਲੇਨੇਕਸ ਨੇ 7 ਫਰਵਰੀ 2020 ਤਕ ਨਵੇਂ ਅਪਰਾਧਾਂ ਲਈ ਸਜ਼ਾ ਮੁਤਲਵੀ ਕਰ ਦਿੱਤੀ। ਓਧਰ, ਸ਼ਾਹ ਨੇ ਕਿਸੇ ਵੀ ਗ਼ਲਤ ਕੰਮ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਦੇ ਵਕੀਲ ਜੋਏ ਜੌਨਸਨ ਨੇ ਦੱਸਿਆ ਕਿ ਉਹ ਇਕ ਚੌਕਸ, ਅਸੁਰੱਖਿਅਤ, ਸ਼ਾਇਦ ਅਸਮਰੱਥ ਮਾਹਿਰ ਸਨ। ਔਰਤਾਂ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਤੋਂ ਬਾਅਦ ਸ਼ਾਹ ਨੂੰ ਸਾਲ 2013 'ਚ ਮੈਡੀਕਲ ਪ੍ਰੈਕਟਿਵ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ਼ਹ ਖ਼ਿਲਾਫ਼ ਪੁਲਿਸ ਜਾਂਚ ਸ਼ੁਰੂ ਹੋਈ ਸੀ।

Posted By: Seema Anand