ਲੰਡਨ: ਫਾਰਮੂਲਾ ਵਨ ਰੇਸਿੰਗ ਦੇ ਸਾਬਕਾ ਮਹਾਰਥੀ ਬਰਨੀ ਐਕਲਸਟੋਨ 89 ਸਾਲ ਦੀ ਉਮਰ 'ਚ ਇਕ ਵਾਰ ਮੁੜ ਤੋਂ ਬਾਪ ਬਣ ਗਏ ਹਨ। ਉਨ੍ਹਾਂ ਦੀ ਪਤਨੀ ਫੈਬੀਆਨਾ ਫਲੋਸੀ (44) ਨੇ ਬੀਤੇ ਦਿਨੀਂ ਇਕ ਪੁੱਤਰ ਨੂੰ ਜਨਮ ਦਿੱਤਾ।ਇਸ ਤੋਂ ਪਹਿਲਾਂ ਵੀ ਉਸ ਦੇ ਤਿੰਨ ਧੀਆਂ ਹਨ ਜਿਨ੍ਹਾਂ ਦੀ ਉਮਰ ਕ੍ਰਮਵਾਰ 65 ਸਾਲ, 35 ਸਾਲ ਅਤੇ 31 ਸਾਲ ਹੈ। ਸੰਨ 2012 'ਚ ਉਸ ਦਾ ਫਲੋਸੀ ਨਾਲ ਵਿਆਹ ਹੋਇਆ ਸੀ।

Posted By: Jagjit Singh