ਲੰਡਨ, ਏਜੰਸੀਆਂ : ਦੇਸ਼ ’ਚ ਗਣਤੰਤਰ ਦਿਵਸ (26 ਜਨਵਰੀ) ਮੌਕੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਮੁੱਖ ਮਹਿਮਾਨ ਬਣਾਇਆ ਗਿਆ ਸੀ। ਉੱਥੇ, ਹੁਣ ਜਾਨਸਨ ਨੇ ਆਪਣੀ ਭਾਰਤ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਭਾਰਤ ਦੌਰਾ ਰੱਦ ਕਰਨ ਤੋਂ ਪਹਿਲਾਂ ਜਾਨਸਨ ਨੇ ਪੀਐੱਮ ਮੋਦੀ ਨਾਲ ਫੋਨ ’ਤੇ ਗੱਲ ਕੀਤੀ ਹੈ। ਗਣਤੰਤਰ ਦਿਵਸ ਮੌਕੇ ਭਾਰਤ ਨਾ ਆਉਣ ’ਤੇ ਉਨ੍ਹਾਂ ਨੇ ਪੀਐੱਮ ਮੋਦੀ ਕੋਲ ਖੇਦ ਪ੍ਰਗਟਾਇਆ ਹੈ।

ਬੋਰਿਸ ਜਾਨਸਨ ਨੇ ਕੋਰੋਨਾ ਦੇ ਨਵੇਂ ਸਟ੍ਰੇਨ ਅਤੇ ਬਰਤਾਨੀਆ ’ਚ ਲਗਾਏ ਗਏ ਲਾਕਡਾਊਨ ਕਾਰਨ ਇਹ ਫ਼ੈਸਲਾ ਲਿਆ ਹੈ।

Posted By: Jagjit Singh