ਲੰਡਨ, ਪੀਟੀਆਈ : ਬ੍ਰਿਟੇਨ ਦੇ ਮੀਡੀਆ ਵਾਚਡਾਗ ਨੇ ਬ੍ਰਿਟੇਨ 'ਚ ਖਾਲਸਾ ਟੈਲੀਵਿਜ਼ਨ ਲਿਮਟਿਡ (KTV) 'ਤੇ ਇਕ ਮਿਊਜ਼ਿਕ ਵੀਡੀਓ ਤੇ ਸਿੱਖ ਵੱਖਵਾਦੀਆਂ ਦੇ ਹਿੰਸਕ ਕੰਮਾਂ ਨੂੰ ਟੀਵੀ 'ਤੇ ਦਿਖਾਉਣ ਲਈ ਕੁੱਲ 50,000 ਪੌਂਡ ਯਾਨੀ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੱਸਿਆ ਗਿਆ ਕਿ ਉਹ ਬ੍ਰਿਟਿਸ਼ ਸਿੱਖਾਂ ਨੂੰ ਹਿੰਸਾ ਲਈ ਭੜਕਾ ਰਿਹਾ ਸੀ ਤੇ ਇਸ ਵਿਚ ਅੱਤਵਾਦੀ ਸੰਦਰਭ ਵੀ ਸੀ। ਬ੍ਰਿਟੇਨ ਸਰਕਾਰ ਵੱਲੋਂ ਮੀਡੀਆ 'ਤੇ ਨਿਗਰਾਨੀ ਰੱਖਣ ਲਈ ਬਣਾਈ ਗਈ ਸੰਸਥਾ ਆਫਕਾਮ ਨੇ ਸ਼ੁੱਕਰਵਾਰ ਨੂੰ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਜਾਂਚ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ।

ਆਦੇਸ਼ 'ਚ ਕੇਟੀਵੀ ਦੇ ਉਸ ਮਿਊਜ਼ਿਕ ਵੀਡੀਓ ਜਾਂ ਉਸ ਦੇ ਨਿਯਮਾਂ ਦੀ ਉਲੰਘਣਾ 'ਚ ਪਾਏ ਜਾਣ ਵਾਲੇ ਚਰਚਾ ਪ੍ਰੋਗਰਾਮ ਨੂੰ ਨਾ ਦੁਹਰਾਉਣ ਲਈ ਵੀ ਕਿਹਾ ਗਿਆ ਹੈ। ਆਫਕਾਮ ਨੇ ਕਿਹਾ, 'ਸਾਡੇ ਪ੍ਰਸਾਰਨ ਨਿਯਮਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਲਈ Ofcom ਨੇ KTV, ਖਾਲਸਾ ਟੈਲੀਵਿਜ਼ਨ ਲਿਮਟਿਡ 'ਤੇ 20,000 ਪੌਂਡ ਤੇ 30,000 ਪੌਂਡ ਦਾ ਵਿੱਤੀ ਜੁਰਮਾਨਾ ਲਗਾਇਆ ਹੈ। 20,000 ਪੌਂਡ ਦਾ ਜੁਰਮਾਨਾ ਮਿਊਜ਼ਿਕ ਵੀਡੀਓ ਨਾਲ ਸਬੰਧਤ ਹੈ। 30,000 ਪਾਉਂਡ ਦਾ ਜੁਰਮਾਨਾ ਇਕ ਚਰਚਾ ਪ੍ਰੋਗਰਾਮ ਨਾਲ ਸਬੰਧਤ ਹੈ।'

2018 'ਚ 4, 7 ਤੇ 9 ਜੁਲਾਈ ਨੂੰ, KTV ਨੇ 'ਬੱਗਾ ਐਂਡ ਸ਼ੇਰਾ' ਨਾਂ ਦਾ ਇਕ ਮਿਊਜ਼ਿਕ ਵੀਡੀਓ ਪ੍ਰਸਾਰਿਤ ਕੀਤਾ। ਆਪਣੀ ਜਾਂਚ ਤੋਂ ਬਾਅਦ, Ofcom ਨੇ ਪਾਇਆ ਕਿ ਉਸ ਮਿਊਜ਼ਿਕ ਵੀਡੀਓ 'ਚ ਬ੍ਰਿਟੇਨ 'ਚ ਰਹਿਣ ਵਾਲੇ ਸਿੱਖਾਂ ਨੂੰ ਹਿੰਸਾ ਲਈ ਕਿਹਾ ਜਾ ਰਿਹਾ ਸੀ, ਇੱਥੋਂ ਤਕ ਕਿ ਹੱਤਿਆ ਕਰਨ ਲਈ ਵੀ ਕਿਹਾ ਗਿਆ। ਉੱਥੇ ਹੀ ਇਕ ਚਰਚਾ ਪ੍ਰੋਗਰਾਮ, ਜਿਸ ਨੂੰ 30 ਮਾਰਚ, 2019 ਨੂੰ ਪ੍ਰਸਾਰਿਤ ਕੀਤਾ ਗਿਆ ਸੀ, ਉਸ ਦਾ ਨਾਂ ਪੰਥਕ ਮਸਲੇ ਸੀ, ਜਿਸ ਵਿਚ Ofcom ਨੇ ਪਾਇਆ ਕਿ ਉਸ ਵਿਚ ਵੀ ਖੁੱਲ੍ਹੇ ਤੌਰ 'ਤੇ ਨਾ ਸਹੀ, ਪਰ ਉਕਸਾਇਆ ਗਿਆ ਸੀ।

Posted By: Seema Anand