ਲੰਡਨ (ਪੀਟੀਆਈ) : ਬ੍ਰੈਕਜ਼ਿਟ ਤੋਂ ਬਾਅਦ ਆਪਣੀ ਕੌਮਾਂਤਰੀ ਹੈਸੀਅਤ ਨੂੰ ਵਿਕਸਤ ਕਰਨ ਦੀ ਨੀਯਤ ਨਾਲ ਬਰਤਾਨੀਆ ਹੁਣ ਕਈ ਨਵੇਂ ਕਦਮ ਉਠਾ ਰਿਹਾ ਹੈ। ਸਬੰਧਾਂ ਦੇ ਵਿਕਾਸ ਲਈ ਬਰਤਾਨੀਆ ਸਿੱਖਿਆ ਦੇ ਰਣਨੀਤਿਕ ਇਸਤੇਮਾਲ 'ਤੇ ਕੰਮ ਕਰਨ ਜਾ ਰਿਹਾ ਹੈ। ਇਸ ਤਹਿਤ ਤੇਜ਼ ਵਿਕਾਸ ਗਤੀ ਵਾਲੇ ਦੇਸ਼ਾਂ ਨਾਲ ਬਰਤਾਨੀਆ ਵਿਦਿਆਰਥੀਆਂ ਦੀ ਅਦਲਾ-ਬਦਲੀ ਕਰੇਗਾ, ਜਿਨ੍ਹਾਂ 'ਚ ਭਾਰਤ ਵੀ ਸ਼ਾਮਲ ਹੈ।

ਯੂਰਪੀ ਯੂਨੀਅਨ (ਈਯੂ) ਤੋਂ ਵੱਖ ਹੋਣ ਤੋਂ ਬਾਅਦ ਬਰਤਾਨੀਆ ਹੁਣ ਯੂਰਪੀ ਦੇਸ਼ਾਂ 'ਚ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਭੇਜੇਗਾ। ਬਰਤਾਨੀਆ ਦੇ ਸਿੱਖਿਆ ਵਿਭਾਗ ਨੇ ਇਸ ਸਬੰਧੀ ਸਿੱਖਿਆ ਸੰਸਥਾਵਾਂ ਜ਼ਰੀਏ 110 ਮਿਲੀਅਨ ਪੌਂਡ (ਲਗਪਗ ਇਕ ਹਜ਼ਾਰ ਕਰੋੜ ਰੁਪਏ) ਬਜਟ ਵਾਲੀ ਟੂਰਿੰਗ ਸਕੀਮ ਬਣਾਈ ਹੈ। ਇਸ ਸਕੀਮ ਦਾ ਲਾਭ ਦੇ ਕੇ ਬਰਤਾਨੀਆ ਦੇ ਵਿਦਿਆਰਥੀਆਂ ਨੂੰ ਵਿਦੇਸ਼ 'ਚ ਪੜ੍ਹਾਈ ਲਈ ਭੇਜਿਆ ਜਾਵੇਗਾ।

ਸਿੱਖਿਆ ਵਿਭਾਗ ਦੀ ਪੁਸ਼ਟੀ ਕੀਤੀ ਹੈ ਕਿ ਵਿਦਿਆਰਥੀਆਂ ਦੀ ਅਦਲਾ-ਬਦਲੀ ਵਾਲੀ ਇਸ ਯੋਜਨਾ 'ਚ ਭਾਰਤ ਨੂੰ ਪਹਿਲ ਦਿੱਤੀ ਜਾਵੇਗੀ। ਅਜਿਹਾ ਇਸ ਲਈ ਕਿਉਂਕਿ ਬਰਤਾਨੀਆ 'ਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕਈ ਸਾਲਾਂ ਤੋਂ ਸਭ ਤੋਂ ਵੱਧ ਹੈ। ਬਰਤਾਨੀਆ ਦੇ ਵਿਦਿਆਰਥੀਆਂ ਨੂੁੰ ਭਾਰਤ ਭੇਜਣ ਦਾ ਦਾ ਇਕ ਵੱਡਾ ਕਾਰਨ ਭਾਰਤ ਦਾ ਲੋਕਤੰਤਰਿਕ ਦੇਸ਼ ਹੋਣਾ, ਵੱਧਦੀ ਅਰਥਵਿਵਸਥਾ ਹੋਣਾ ਤੇ ਭਾਰਤ 'ਚ ਅੰਗਰੇਜੀ ਦਾ ਵਿਆਪਕ ਚਲਨ ਵੀ ਹੈ।