ਲੰਡਨ (ਪੀਟੀਆਈ) : ਮਹਾਰਾਣੀ ਐਲਿਜ਼ਾਬੈੱਥ-2 ਨੂੰ ਕੋਰੋਨਾ ਵਾਇਰਸ ਕਾਰਨ ਬਕਿੰਘਮ ਪੈਲੇਸ ਤੋਂ ਵਿੰਡਸਰ ਪੈਲੇਸ ਤਬਦੀਲ ਕਰ ਦਿੱਤਾ ਗਿਆ ਹੈ। ਦੇਸ਼ ਭਰ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ 21 ਮੌਤਾਂ ਹੋਣ ਅਤੇ 1,140 ਦੇ ਪ੍ਰਭਾਵਿਤ ਹੋਣ ਕਾਰਨ ਸਰਕਾਰ ਨੇ ਵੱਡੀ ਉਮਰ ਦੇ ਲੋਕਾਂ ਨੂੰ ਆਈਸੋਲੇਸ਼ਨ 'ਚ ਰੱਖਣ ਦਾ ਫ਼ੈਸਲਾ ਕੀਤਾ ਹੈ।

93 ਸਾਲਾ ਮਹਾਰਾਣੀ ਤੇ ਉਨ੍ਹਾਂ ਦੇ 98 ਸਾਲਾ ਪਤੀ ਪ੍ਰਿੰਸ ਫਿਲਿਪ ਨੂੰ ਨੋਰਫੋਕ ਦੀ ਰਾਇਲ ਸੈਂਡਰਿੰਘਮ ਅਸਟੇਟ ਵਿਚ ਆਈਸੋਲੇਸ਼ਨ ਵਿਚ ਰੱਖਿਆ ਜਾਵੇਗਾ। ਇਸ ਦੌਰਾਨ ਬ੍ਰਿਟੇਨ ਦੀਆਂ ਸੁਪਰ ਮਾਰਕੀਟਾਂ ਤੇ ਪ੍ਰਚੂਨ ਵਿਕਰੇਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੋਜ਼ਾਨਾ ਦੇ ਸਾਮਾਨ ਦੀ ਜ਼ਰੂਰੀ ਖ਼ਰੀਦਦਾਰੀ ਹੀ ਕਰਨ ਤਾਂਕਿ ਦੂਜੇ ਲੋਕਾਂ ਨੂੰ ਲੋੜੀਂਦਾ ਸਾਮਾਨ ਖ਼ਰੀਦਣ 'ਚ ਕੋਈ ਮੁਸ਼ਕਲ ਨਾ ਆਵੇ।

Posted By: Seema Anand