ਲੰਡਨ (ਪੀਟੀਆਈ) : ਬ੍ਰਿਟੇਨ ਅੱਤਵਾਦ ਨਾਲ ਲੰਬੀ ਲੜਾਈ ਦੀ ਯੋਜਨਾ ਨੂੰ ਅੰਜਾਮ ਦੇਣ ਵਿਚ ਲੱਗ ਗਿਆ ਹੈ। ਉਸ ਨੇ ਆਪਣੇ ਬਜਟ ਵਿਚ ਵੱਡੀ ਧਨ ਰਾਸ਼ੀ ਦੀ ਵੰਡ ਕਾਊਂਟਰ ਟੈਰੋਰਿਜ਼ਮ ਆਪਰੇਸ਼ਨ ਸੈਂਟਰ (ਸੀਟੀਓਸੀ) ਦੇ ਗਠਨ ਲਈ ਕੀਤੀ ਹੈ। ਇਹ ਸੈਂਟਰ ਅੱਤਵਾਦ ਖ਼ਿਲਾਫ਼ ਨਿਪਟਣ ਲਈ ਪੂਰੀ ਤਰ੍ਹਾਂ ਨਾਲ ਸਮਰੱਥ ਹੋਵੇਗਾ। ਇਸ ਦੇ ਨਾਲ ਹੀ 20 ਹਜ਼ਾਰ ਤੋਂ ਜ਼ਿਆਦਾ ਨਵੇਂ ਪੁਲਿਸ ਅਫਸਰਾਂ ਦੀ ਭਰਤੀ ਕੀਤੀ ਜਾਵੇਗੀ।

ਅਗਲੇ ਸਾਲ ਦੀ ਬਜਟ ਮੈਨੇਜਮੈਂਟ ਦਾ ਐਲਾਨ ਕਰਦੇ ਹੋਏ ਬੁੱਧਵਾਰ ਨੂੰ ਸੰਸਦ ਵਿਚ ਵਿੱਤ ਮੰਤਰੀ ਸੁਨਕ ਨੇ ਦੱਸਿਆ ਕਿ 2023 ਤਕ 20 ਹਜ਼ਾਰ ਪੁਲਿਸ ਮੁਲਾਜ਼ਮਾਂ ਦੀਆਂ ਨਵੀਆਂ ਭਰਤੀਆਂ ਲਈ 40 ਕਰੋੜ ਪੌਂਡ (ਕਰੀਬ 39 ਅਰਬ ਰੁਪਏ) ਦਿੱਤੇ ਗਏ ਹਨ। ਆਰਥਿਕ ਅਪਰਾਧਾਂ 'ਤੇ ਕਾਬੁ ਪਾਉਣ ਲਈ ਛੇ ਹਜ਼ਾਰ ਨਵੇਂ ਅਧਿਕਾਰੀਆਂ ਦੀ ਭਰਤੀ ਲਈ ਅਲੱਗ ਤੋਂ ਬਜਟ ਰਾਸ਼ੀ ਦਿੱਤੀ ਜਾ ਰਹੀ ਹੈ। ਅਪਰਾਧਿਕ ਮਾਮਲਿਆਂ ਦੀਆਂ ਅਦਾਲਤਾਂ ਨੂੰ ਮਜ਼ਬੂਤੀ ਦਿੱਤੇ ਜਾਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੀਟੀਓਸੀ ਅੱਤਵਾਦ ਦੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਸਮਰੱਥ ਹੋਵੇਗਾ। ਸਕਾਟਲੈਂਡ ਯਾਰਡ (ਬ੍ਰਿਟੇਨ ਦਾ ਪੁਲਿਸ ਸੰਗਠਨ) ਨੇ ਵਿੱਤ ਮੰਤਰੀ ਦਾ ਧੰਨਵਾਦ ਕਰਦੇ ਹੋਏ ਸੀਟੀਓਸੀ ਦੇ ਗਠਨ ਨੂੰ ਇਤਿਹਾਸਕ ਫ਼ੈਸਲਾ ਦੱਸਿਆ ਹੈ। ਪੁਲਿਸ ਅਨੁਸਾਰ ਇਹ ਫ਼ੈਸਲਾ ਹਾਲ ਹੀ ਵਿਚ ਯੂਰਪ ਵਿਚ ਕਈ ਅੱਤਵਾਦੀ ਘਟਨਾਵਾਂ ਨੂੰ ਦੇਖਦੇ ਹੋਏ ਬਹੁਤ ਹੀ ਮਹੱਤਵਪੂਰਣ ਹੈ। 2017 ਤੋਂ ਹੁਣ ਤਕ 27 ਅੱਤਵਾਦੀ ਘਟਨਾਵਾਂ ਹੋ ਚੁੱਕੀਆਂ ਹਨ। ਸੀਟੀਓਸੀ ਸਾਡੀ ਅੱਤਵਾਦ ਨਾਲ ਲੜਾਈ ਨੂੰ ਹੋਰ ਮਜ਼ਬੂਤ ਕਰੇਗਾ।

Posted By: Susheel Khanna