ਲੰਡਨ: ਯੂਰੋਪੀਅਨ ਸੰਘ ਤੋਂ ਬ੍ਰਿਟੇਨ ਦੇ ਅਲੱਗ ਹੋਣ ਦੀ ਪ੍ਰਕਿਰਿਆ ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਹੈ। ਅਲਹਿਦਗੀ ਦੀ ਤਾਰੀਕ ਨੇੜੇ ਆਈ ਜਾ ਰਹੀ ਹੈ ਅਤੇ ਬ੍ਰੈਗਜ਼ਿਟ ਸਮਝੌਤੇ 'ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇ ਸਰਕਾਰ ਅਤੇ ਵਿਰੋਧੀ ਦਲਾਂ ਦਰਮਿਆਨ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ ਹੈ।

ਬ੍ਰੈਗਜ਼ਿਟ ਨੂੰ ਪੱਕਾ ਕਰਨ ਲਈ ਸਰਕਾਰ ਨੇ ਵੀਰਵਾਰ ਨੂੰ ਸੰਸਦ ਮੈਂਬਰਾਂ ਦੀ ਫਰਵਰੀ ਦੀਆਂ ਛੁੱਟੀਆਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਸ ਦੀ ਆਗੂ Andrea Leadsom ਨੇ ਵੀਰਵਾਰ ਨੂੰ ਸੰਸਦ ਦੇ ਪੂਰੇ ਫਰਵਰੀ ਕੰਮ ਕਰਨ ਲਈ ਤਿਆਰ ਰਹਿਣ ਲਈ ਕਿਹਾ।

ਬ੍ਰਿਟੇਨ 46 ਸਾਲਾਂ ਬਾਅਦ ਈਯੂ ਤੋਂ ਹੋ ਰਿਹੈ ਅਲੱਗ

ਯੂਰੋਪੀਅਨ ਸੰਘ 'ਚ 46 ਸਾਲ ਰਹਿਣ ਮਗਰੋਂ ਬਿਟ੍ਰੇਨ ਉਸ ਤੋਂ ਅਲੱਗ ਹੋ ਰਿਹਾ ਹੈ। 29 ਮਾਰਚ ਅਲੱਗ ਰਸਮੀ ਤੌਰ 'ਤੇ ਅਲੱਗ ਹੋਣ ਦੀ ਤਾਰੀਕ ਹੈ। ਪਰ ਅਲਹਿਦਗੀ ਮਗਰੋਂ ਈਯੂ ਨਾਲ ਬ੍ਰਿਟੇਨ ਦੇ ਵਪਾਰਕ ਸਬੰਧਾਂ ਨੂੰ ਲੈ ਕੇ ਹਾਲੇ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕਿਆ।

2016 'ਚ ਕਰਵਾਈ ਗਈ ਰਾਏਸ਼ੁਮਾਰੀ 'ਚ ਬ੍ਰਿਟੇਨ ਦੇ ਲੋਕਾਂ ਨੇ ਅਗਹਿਦਗੀ ਦਾ ਸਮਰਥਨ ਕੀਤਾ। ਉਦੋਂ ਤੋਂ ਪੀਐੱਮ ਮੇ ਨੇ ਈਯੂ ਦੇ ਨਾਤਾਵਾਂ ਨਾਲ ਕਈ ਦੌਰ ਦੀਆਂ ਗੱਲਾਬਾਤਾਂ ਮਗਰੋਂ ਬ੍ਰੈਗਜ਼ਿਟ ਸਮਝੌਤਾ ਤਿਆਰ ਕੀਤਾ ਸੀ ਪਰ ਬ੍ਰਿਟਿਸ਼ ਸੰਸਦ ਨੇ ਆਪਣੇ ਇਤਿਹਾਸਕ ਫ਼ੈਸਲੇ ਨਾਲ ਉਸ ਨੂੰ ਖ਼ਾਰਿਜ ਕਰ ਦਿੱਤਾ ਸੀ।

Posted By: Susheel Khanna