ਲੰਡਨ (ਆਈਏਐੱਨਐੱਸ) : ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਮੰਨਿਆ ਹੈ ਕਿ 2016 'ਚ ਬ੍ਰੈਗਜ਼ਿਟ 'ਤੇ ਜਨਮਤ ਸੰਗ੍ਰਹਿਦੇ ਨਤੀਜਾ ਆਉਣ ਤੋਂ ਬਾਅਦ ਉਹ ਹਤਾਸ਼ਾ 'ਚ ਚਲੇ ਗਏ ਸਨ। ਮਹੀਨੇ ਭਰ ਦੇ ਅੰਦਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ। ਅਹੁਦਾ ਛੱਡਣ ਤੋਂ ਬਾਅਦ ਕੈਮਰਨ ਨੇ ਪਹਿਲੀ ਵਾਰੀ ਯੂਰਪੀ ਯੂਨੀਅਨ ਤੋਂ ਅਲੱਗ ਹੋਣ 'ਤੇ ਕੋਈ ਗੱਲ ਕਹੀ ਹੈ। ਇਸ ਜਨਮਤ ਸੰਗ੍ਹਿ 'ਚ ਯੂਰਪੀ ਯੂਨੀਅਨ ਛੱਡਣ ਦੇ ਹੱਕ 'ਚ 52-48 ਫ਼ੀਸਦੀ ਦੇ ਫਰਕ ਨਾਲ ਲੋਕਾਂ ਦੀ ਰਾਇ ਪ੍ਰਗਟ ਕੀਤੀ ਸੀ। ਉਸ ਤੋਂ ਬਾਅਦ ਤੋਂ ਬਰਤਾਨੀਆ ਬ੍ਰੈਗਜ਼ਿਟ ਨੂੰ ਲੈ ਕੇ ਉਲਿਝਆ ਹੋਇਆ ਹੈ। ਉਸ ਨੂੰ ਸਵੀਕਾਰ ਕਰਨ ਜਾਂ ਨਕਾਰਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਕੈਮਰਨ ਨੇ ਸਵੀਕਾਰ ਕੀਤਾ ਕਿ ਇਸ ਜਨਮਤ ਸੰਗ੍ਹਿ 'ਤੇ ਜ਼ਿਆਦਾ ਵਿਚਾਰ ਕਰਨ ਦੀ ਲੋੜ ਸੀ ਤੇ ਇਹ ਆਪਣੇ ਮਕਸਦ 'ਚ ਕਾਮਯਾਬ ਨਹੀਂ ਰਿਹਾ। ਯੂਰਪੀ ਯੂਨੀਅਨ ਛੱਡਣ ਦੇ ਸਵਾਲ 'ਤੇ ਕੁਝ ਲੋਕ ਬਹੁਤ ਜ਼ਿਆਦਾ ਨਾਰਾਜ਼ ਹਨ। ਕੈਮਰਨ ਨੇ ਸਵੀਕਾਰ ਕੀਤਾ ਕਿ ਉਹ ਖ਼ੁਦ ਵੀ ਯੂਰਪੀ ਯੂਨੀਅਨ ਛੱਡਣ ਦੇ ਹੱਕ 'ਚ ਨਹੀਂ ਹਨ। ਪਰ ਜਦੋਂ ਜਨਮਤ ਸੰਗ੍ਹਿ ਦਾ ਨਤੀਜਾ ਆ ਗਿਆ ਹੈ ਤਾਂ ਸਵੀਕਾਰ ਕਰਨਾ ਹੈ। ਪਰ ਜੋ ਹੋਣਾ ਚਾਹੀਦਾ ਹੈ, ਉਹ ਤੇਜ਼ੀ ਨਾਲ ਹੋਣਾ ਚਾਹੀਦਾ ਹੈ। ਹੁਣ ਜੋ ਕੁਝ ਹੋ ਰਿਹਾ ਹੈ, ਉਹ ਦੇਸ਼ ਲਈ ਦੁਖਦਾਈ ਹੈ ਅਤੇ ਇਸਨੂੰ ਦੇਖਣਾ ਵੀ ਦੁਖਦਾਈ ਹੈ। ਕੈਮਰਨ ਨੇ ਉਮੀਦ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਖਰ ਬ੍ਰੈਗਜ਼ਿਟ ਲਈ ਯੂਰਪੀ ਯੂਨੀਅਨ ਨਾਲ ਸਨਮਾਨਜਨਕ ਸਮਝੌਤਾ ਕਰਨ 'ਚ ਕਾਮਯਾਬ ਹੋਣਗੇ।