ਲੰਡਨ: ਬ੍ਰੈਗਜ਼ਿਟ ਮਾਮਲੇ 'ਤੇ ਬਰਤਾਨੀਆ ਦੀ ਸੰਸਦ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਵੱਡਾ ਝਟਕਾ ਦਿੱਤਾ ਹੈ। 15 ਅਕਤੂਬਰ ਨੂੰ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਬੋਰਿਸ ਜੌਨਸਨ ਦੀ ਮੰਗ ਨੂੰ ਸੰਸਦ ਨੇ ਰੱਦ ਕਰ ਦਿੱਤਾ ਹੈ।

ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਤੇ ਕੰਜ਼ਰਵੇਟਿਵ ਪਾਰਟੀ ਦੇ ਵਿਦਰੋਹੀਆਂ ਨੇ ਬਿਨਾਂ ਬ੍ਰੈਗਜ਼ਿਟ ਸਮਝੌਤੇ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ 'ਤੇ ਰੋਕ ਲਗਾਉਣ ਲਈ ਬਿੱਲ 'ਤੇ ਵੋਟਿੰਗ ਕਰਵਾਈ। ਇਹ ਬਿੱਲ 300 ਦੇ ਮੁਕਾਬਲੇ 329 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਇਸ ਦਾ ਸਿੱਧਾ ਮਤਲਬ ਇਹ ਹੋਇਆ ਕਿ ਜੇਕਰ ਅਕਤੂਬਰ ਮਹੀਨੇ ਤਕ ਬ੍ਰੈਗਜ਼ਿਟ ਸਮਝੌਤਾ ਨਹੀਂ ਹੁੰਦਾ ਤਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ 31 ਅਕਤੂਬਰ ਤਕ ਬ੍ਰੈਗਜ਼ਿਟ ਦੀ ਅੰਤਿਮ ਤਰੀਕ ਵਧਾਉਣ ਲਈ ਯੂਰਪੀ ਯੂਨੀਅਨ ਨੂੰ ਕਹਿਣ ਲਈ ਮਜਬੂਰ ਹੋਣਾ ਪਵੇਗਾ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੂੰ ਬਿਨਾਂ ਸ਼ਰਤ ਬ੍ਰੈਗਜ਼ਿਟ ਦੀ ਯੋਜਨਾ ਦੇ ਵਿਰੋਧ 'ਚ ਇਕਜੁਟ ਵਿਰੋਧੀ ਨੂੰ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ 21 ਸੰਸਦ ਮੈਂਬਰਾਂ ਦਾ ਸਮਰਥਨ ਮਿਲਣ ਕਾਰਨ ਸਰਕਾਰ ਬਹੁਮਤ ਗੁਆ ਬੈਠੀ ਹੈ। ਵਿਰੋਧੀ ਬਿਨਾਂ ਸ਼ਰਤ ਬ੍ਰੈਗਜ਼ਿਟ ਰੋਕਣ ਲਈ ਸੰਸਦ 'ਚ ਪ੍ਰਸਤਾਵ ਲਿਆਏ ਹਨ।

Posted By: Akash Deep