ਪੀਟੀਆਈ, ਲੰਦਨ : ਆਕਸਫੋਰਡ ਯੂਨੀਵਰਸਿਟੀ ਵਿਚ ਟੀਮਾਂ ਵੱਲੋਂ ਵਿਕਸਿਤ ਕੋਰੋਨਾ ਵਾਇਰਸ ਵੈਕਸੀਨ ਨਾਲ 56-69 ਉਮਰ ਵਰਗ ਦੇ ਸਿਹਤ ਕਰਮਚਾਰੀਆਂ ਅਤੇ 70 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿਚ ਇਕ ਮਜਬੂਤ ਰੱਖਿਆ ਪ੍ਰਤੀਕਿਰਿਆ ਭਾਵ ਮਜਬੂਤ ਇਮਊਨ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ। 560 ਸਿਹਤ ਨੌਜਵਾਨ ਵਲੰਟੀਅਰਜ਼ ਦੇ ਆਧਾਰ ’ਤੇ ਵੀਰਵਾਰ ਨੂੰ ‘ਲਾਂਸੇਟ’ ਵਿਚ ਪ੍ਰਕਾਸ਼ਿਤ ਸਿੱਟਿਆਂ ਤੋਂ ਪਤਾ ਲਗਦਾ ਹੈ ਕਿ ChAdOx1 nCoV-19 ਵੈਕਸੀਨ ‘ਸੁਰੱਖਿਅਤ ਅਤੇ ਚੰਗੀ ਤਰ੍ਹਾਂ ਨਾਲ ਸਹਿਣ ਕਰਨ ਦੇ ਯੋਗ ਹੈ।’ ਚੰਗੀ ਗੱਲ ਇਹ ਵੀ ਹੈ ਕਿ ਇਸ ਵਿਚ ਜ਼ਿਆਦਾ ਉਮਰ ਵਰਗ ਦੇ ਲੋਕਾਂ ਵਿਚ ਇਹ ਓਨੀ ਹੀ ਪ੍ਰਭਾਵੀ ਹੈ, ਜਿੰਨਾ ਕਿ ਘੱਟ ਉਮਰ ਦੇ ਲੋਕਾਂ ਵਿਚ। ਦੇਖਿਆ ਜਾਵੇ ਤਾਂ ਕੋਰੋਨਾ ਨੇ ਸਭ ੋਤੋਂ ਜ਼ਿਆਦਾ ਨੁਕਸਾਨ ਬਜ਼ੁਰਗਾਂ ਨੂੰ ਪਹੁੰਚਾਇਆ ਹੈ ਜਾਂ ਜਿਨ੍ਹਾਂ ਨੂੰ ਹੋਰ ਵੀ ਬਿਮਾਰੀਆਂ ਸਨ।

ਖੋਜਕਰਤਾਵਾਂ ਨੇ ਦੱਸਿਆ,‘ਇਹ ਸਿੱਟਾ ਉਤਸ਼ਾਹਜਨਕ ਹੈ ਕਿਉਂਕਿ ਬਜ਼ੁਰਗ ਕੋਵਿਡ 19 ਨਾਲ ਜ਼ਿਆਦਾ ਜੋਖਮ ’ਤੇ ਹੈ ਅਤੇ ਇਸ ਲਈ SARS-CoV-2 [COVID-19] ਖਿਲਾਫ਼ ਉਪਯੋਗ ਲਈ ਅਪਨਾਇਆ ਗਿਆ ਕੋਈ ਵੀ ਟੀਕਾ ਬਜ਼ੁਰਗਾਂ ਵਿਚ ਪ੍ਰਭਾਵੀ ਹੋਣਾ ਚਾਹੀਦਾ ਹੈ।’ ਟੀਮ ਇਹ ਵੀ ਪਰੀਖਣ ਕਰ ਰਹੀ ਹੈ ਕਿ ਕੀ ਇਹ ਵੈਕਸੀਨ ਫੇਜ਼ 3 ਦੇ ਟਰਾਈਲ ਵਿਚ ਵੀ ਏਨੀ ਹੀ ਪ੍ਰਭਾਵੀ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੇਜ਼ 3 ਟਰਾਈਲ ਦੇ ਨਤੀਜੇ ਵੀ ਜਲਦ ਜਨਤਕ ਕੀਤੇ ਜਾਣਗੇ। ਕੁਝ ਹਫ਼ਤਿਆਂ ਵਿਚ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ। ਆਕਸਫੋਰਡ ਵੈਕਸੀਨ ਗਰੁੱਪ ਦੀ ਇਕ ਇਨਵੈਸੀਗੇਟਰ ਡਾ. ਮਹੇਸ਼ੀ ਰਾਮਸਾਮੀ ਨੇ ਕਿਹਾ ਕਿ ਸਾਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਸਾਡੀ ਵੈਕਸੀਨ ਬਜ਼ੁਰਗਾਂ ਵਿਚ ਨਾ ਕੇਵਲ ਚੰਗੀ ਤਰ੍ਹਾਂ ਸਹਿਣ ਕਰ ਲਈ ਗਈ, ਬਲਕਿ ਯੁਵਾ ਵਲੰਟੀਅਰਜ਼ ਵਿਚ ਵੀ ਉਸੇ ਤਰ੍ਹਾਂ ਇਮਊਨ ਰਿਸਪਾਂਸ ਦੇਖਣ ਨੂੰ ਮਿਲਿਆ।

ਉਨ੍ਹਾਂ ਕਿਹਾ ਕਿ ਅਗਲਾ ਕਦਮ ਇਹ ਦੇਖਣਾ ਹੋਵੇਗਾ ਕਿ ਕੀ ਇਸ ਵੈਕਸੀਨ ਜ਼ਰੀਏ ਬੀਮਾਰੀ ਤੋਂ ਨਿਜਾਤ ਮਿਲ ਸਕਦੀ ਹੈ ਜਾਂ ਨਹੀਂ। ਉਥੇ ਦੇਖਿਆ ਜਾਵੇ ਤਾਂ ਆਕਸਫੋਰਡ ਦੀ ਇਸ ਵੈਕਸੀਨ ਤੋਂ ਚੰਗੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੁਣ ਕੁਲ ਚਾਰ ਵੈਕਸੀਨ ਅਜਿਹੀਆਂ ਹਨ ਜੋ ਜਲਦ ਬਾਜ਼ਾਰ ਵਿਚ ਆ ਸਕਦੀਆਂ ਹਨ। ਦੱਸ ਦੇਈਏ ਕਿ ਫਾਈਜ਼ਰ ਬਾਇਓਏਨਟੇਕ, ਸਪੁਤਨਿਕ ਅਤੇ ਮਾਡਰਨਾ ਵੈਕਸੀਅਨ ਵੱਲੋਂ ਸ਼ੁਰੂਆਤ ਵਿਚ ਚੰਗੇ ਨਤੀਜੇ ਸਾਹਮਣੇ ਆਏ ਹਨ। ਯੂਕੇ ਨੇ ਪਹਿਲਾਂ ਹੀ ਆਕਸਫੋਰਡ ਵੈਕਸੀਨ ਦੀ 100 ਮਿਲੀਅਨ ਖੁਰਾਕ ਦਾ ਆਦੇਸ਼ ਦਿੱਤਾ ਹੈ, ਜਿਸ ਨੂੰ ਫਾਰਮਾ ਪ੍ਰਮੁੱਖ ਐਸਟਰਾਜੇਨੇਕਾ ਵੱਲੋਂ ਬਣਾਇਆ ਜਾ ਰਿਹਾ ਹੈ। ਵੈਕਸੀਨ ਦਾ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਨਾਲ ਵੀ ਟਾਈਅਪ ਹੈ।

Posted By: Tejinder Thind