ਪੀਟੀਆਈ,ਲੰਡਨ : ਭਾਰਤੀ ਦੇ ਜੰਮੂ ਕਸ਼ਮੀਰ ਤੋਂ ਬਿਨਾ ਨਕਸ਼ਾ ਜਾਰੀ ਕਰਨ ਦੀ ਭੁੱਲ ’ਤੇ ਬੀਬੀਸੀ ਨੇ ਮਾਫੀ ਮੰਗੀ ਹੈ। ਇਸ ਅਧੂਰੇ ਨਕਸ਼ੇ ਦੀ ਗਲਤੀ ਨੂੰ ਸੁਧਾਰਦੇ ਹੋਏ ਬ੍ਰਿਟਿਸ਼ ਨਿਊਜ਼ ਚੈਨਲ ਨੇ ਉਦੋਂ ਮਾਫੀ ਮੰਗੀ ਜਦੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਸ਼ਿਕਾਇਤ ਦਰਜ ਕਰਾਈ। ਅਮਰੀਕਾ ਨੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੇ ਭਾਸ਼ਣ ਦੇ ਵੀਡੀਓ ਵਿਚ ਦੁਨੀਆ ਦੇ ਦੇਸ਼ ਬਾਇਡਨ ਤੋਂ ਕੀ ਚਾਹੁੰਦੇ ਹਨ, ਦੱਸਣ ਲਈ ਇਕ ਗ੍ਰਾਫਿਕ ਡਿਜ਼ਾਈਨ ਤਿਆਰ ਕੀਤਾ ਗਿਆ ਸੀ। ਇਸ ਦੀ ਪਿੱਠਭੂਮੀ ਵਿਚ ਲੱਗੇ ਭਾਰਤ ਦਾ ਨਕਸ਼ਾ ਅਧੂਰਾ ਸੀ। ਇਸ ਵਿਚ ਜੰਮੂ ਅਤੇ ਕਸ਼ਮੀਰ ਨੂੰ ਨਹੀਂ ਦਰਸਾਇਆ ਗਿਆ ਸੀ।

ਭਾਰਤ ਬ੍ਰਿਟੇਨ ਸਰਬਪਾਰਟੀ ਸੰਸਦੀ ਸਮੂਹ ਦੇ ਪ੍ਰਧਾਨ ਸ਼ਰਮਾ ਨੇ ਬੀਬੀਸੀ ਦੇ ਭਾਰਤ ਦਾ ਅਧੂੁਰਾ ਨਕਸ਼ਾ ਲਾਉਣ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਇਹ ਨਕਸ਼ਾ ਅਧੂਰੇ ਭਾਰਤ ਨੂੰ ਦਿਖਾਉਂਦਾ ਹੈ। ਉਸ ਨੇ ਬੀਬੀਸੀ ਨੂੰੂ ਉਹ ਨਕਸ਼ਾ ਹਟਾਉਣ ਲਈ ਕਿਹਾ ਅਤੇ ਅਜਿਹਾ ਮੁਡ਼ ਹੋਣ ਤੋਂ ਰੋਕਦੇ ਹੋਏ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

ਬੀਬੀਸੀ ਦੇ ਮਹਾਨਿਰਦੇਸ਼ਕ ਟੀਮ ਡੇਵੀ ਨੂੰ ਲਿਖੇ ਪੱਤਰ ਵਿਚ ਸ਼ਰਮਾ ਨੇ ਇਸ ਨੂੰ ਬੇਹੱਦ ਅਪਮਾਨਜਨਕ ਕਰਾਰ ਦਿੱਤਾ ਅਤੇ ਇਸ ਵਿਚ ਜਿਨ੍ਹਾਂ ਸੰਪਾਦਕੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ ਸੀ, ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਪੱਤਰ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਮੁੱਦੇ ’ਤੇ ਲੋਕਾਂ ਨੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਇਸ ਤੋਂ ਬਾਅਦ ਬੀਬੀਸੀ ਨੇ ਮਾਫੀ ਮੰਗੀ ਅਤੇ ਆਨਲਾਈਨ ਬ੍ਰਾਡਕਾਸਟ ਵਿਚ ਭਾਰਤ ਦੇ ਨਕਸ਼ੇ ਨੂੰ ਦਰੁੱਸਤ ਕੀਤਾ, ਜਿਸ ਵਿਚ ਜੰਮੂ ਕਸ਼ਮੀਰ ਦੀਆਂ ਸਰਹੱਦਾਂ ਬ੍ਰਿਟੇਨ ਵਿਚ ਨਿਊੁਜ਼ ਚੈਨਲਾਂ ਵੱਲੋਂ ਦਿਖਾਏ ਜਾਣ ਵਾਲੇ ਮਾਣਕ ਵਿਚ ਦਿਖਾਈ ਗਈ। ਬੀਬੀਸੀ ਦੇ ਇਕ ਬੁਲਾਰੇ ਨੇ ਕਿਹਾ,‘ਲੰਡਨ ਤੋਂ ਅਸੀਂ ਭਾਰਤ ਦਾ ਇਕ ਮੈਪ ਗਲਤ ਢੰਗ ਨਾਲ ਆਨਲਾਈਨ ਦਿਖਾਇਆ ਅਤੇ ਇਹ ਬੀਬੀਸੀ ਨਿਊਜ਼ ਵੱਲੋਂ ਇਸਤੇਮਾਲ ਕੀਤਾ ਜਾਣ ਵਾਲਾ ਸਹੀ ਨਕਸ਼ਾ ਨਹੀਂ ਹੈ। ਇਸ ਨੂੰ ਹੁਣ ਠੀਕ ਕਰ ਦਿੱਤਾ ਗਿਆ। ਅਸੀਂ ਗਲਤੀ ਲਈ ਮਾਫ਼ੀ ਮੰਗਦੇ ਹਾਂ।’

Posted By: Tejinder Thind