ਲੰਡਨ (ਪੀਟੀਆਈ) : ਬਿ੍ਟੇਨ ਵਿਚ ਪੜ੍ਹਾਈ ਪਿੱਛੋਂ ਕੰਮ ਕਰਨ ਲਈ ਮੌਕੇ ਉਪਲੱਬਧ ਕਰਾਉਣ ਲਈ ਨਵੀਂ ਕਿਸਮ ਦਾ ਵਰਕ ਵੀਜ਼ਾ ਭਾਰਤ ਵਰਗੇ ਦੇਸ਼ਾਂ ਦੇ ਵਿਦਿਆਰਥੀਆਂ ਲਈ ਜਾਰੀ ਕੀਤਾ ਜਾਵੇਗਾ। ਇਸ ਲਈ ਪਹਿਲੀ ਜੁਲਾਈ ਤੋਂ ਰਸਮੀ ਤੌਰ 'ਤੇ ਅਰਜ਼ੀ ਦਿੱਤੀ ਜਾ ਸਕਦੀ ਹੈ। ਇਹ ਜਾਣਕਾਰੀ ਬਿ੍ਟੇਨ ਦੇ ਗ੍ਹਿ ਵਿਭਾਗ ਨੇ ਦਿੱਤੀ ਹੈ।


ਬਿ੍ਟੇਨ ਦੀ ਗ੍ਹਿ ਮੰਤਰੀ ਪ੍ਰਰੀਤੀ ਪਟੇਲ ਵੱਲੋਂ ਪਿਛਲੇ ਸਾਲ ਐਲਾਨਿਆ ਗ੍ਰੈਜੂਏਟ ਰੂਟ ਵੀਜ਼ਾ ਪੋਸਟ-ਬ੍ਰੈਗਜ਼ਿਟ ਨੀਤੀ ਦਾ ਹਿੱਸਾ ਹੈ। ਇਸ ਹਫ਼ਤੇ ਸੰਸਦ ਵਿਚ ਪਰਵਾਸੀਆਂ ਲਈ ਬਣਾਏ ਨਿਯਮਾਂ ਤਹਿਤ ਇਸ ਦੀ ਪੁਸ਼ਟੀ ਕੀਤੀ ਗਈ ਹੈ। ਵਿਦੇਸ਼ੀ ਵਿਦਿਆਰਥੀਆਂ ਲਈ ਇਹ ਵਿੱਦਿਅਕ ਸੈਸ਼ਨ 2020-21 ਤੋਂ ਲਾਗੂ ਹੋਵੇਗਾ। ਮਨਿਸਟਰ ਫਾਰ ਫਿਊਚਰ ਬਾਰਡਰ ਅਤੇ ਇਮੀਗ੍ਰੇਸ਼ਨ ਮੰਤਰੀ ਕੇਵਿਨ ਪੋਸਟਰ ਨੇ ਕਿਹਾ ਕਿ ਕੋਰੋਨੋਾ ਪਿੱਛੋਂ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਜੋ ਹੁਸ਼ਿਆਰ ਵਿਦਿਆਰਥੀ ਬਿ੍ਟੇਨ ਵਿਚ ਰਹਿ ਕੇ ਕਾਰੋਬਾਰ, ਵਿਗਿਆਨ, ਕਲਾ ਅਤੇ ਤਕਨਾਲੋਜੀ ਦੇ ਉੱਚਤਮ ਪੱਧਰ 'ਤੇ ਕਰੀਅਰ ਬਣਾਉਣ ਦੀ ਇੱਛਾ ਰੱਖਦੇ ਹਨ ਉਨ੍ਹਾਂ ਨੂੰ ਬਿਹਤਰ ਮੌਕਾ ਮਿਲ ਸਕੇ।

Posted By: Rajnish Kaur