ਲੰਡਨ, ਪੀਟੀਆਈ। ਬਰਤਾਨੀਆ ਦੀ ਰਾਜਧਾਨੀ ਲੰਡਨ 'ਚ ਕਸ਼ਮੀਰ ਮੁੱਦੇ 'ਤੇ ਅਗਲੇ ਐਤਵਾਰ ਯਾਨੀ ਦੀਵਾਲੀ ਵਾਲੇ ਦਿਨ ਭਾਰਤ ਵਿਰੋਧੀ ਮਾਰਚ ਕੱਢੇ ਜਾਣ ਦੀ ਯੋਜਨਾ ਬਣਾਈ ਗਈ ਹੈ। ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਇਸ ਦੀ ਸਖ਼ਤ ਨਿੰਦਿਆ ਕੀਤੀ। ਪਾਕਿ ਮੂਲ ਦੇ ਖ਼ਾਨ ਨੇ ਕਿਹਾ ਕਿ ਇਸ ਨਾਲ ਲੰਡਨ 'ਚ ਵੰਡ ਹੋਰ ਤੇਜ਼ ਹੋਵੇਗੀ। ਇਸ ਦੇ ਨਾਲ ਉਨ੍ਹਾਂ ਪ੍ਰਬੰਧਕਾਂ ਤੇ ਇਸ 'ਚ ਸ਼ਾਮਲ ਹੋਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਵਿਰੋਧ ਮਾਰਚ ਰੱਦ ਕਰਨ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਵਿਰੋਧੀ ਮਾਰਚ 'ਚ ਮਕਬੂਜ਼ਾ ਕਸ਼ਮੀਰ ਦੇ ਕਥਿਤ ਰਾਸ਼ਟਰਪਤੀ ਸਰਦਾਰ ਮਸੂਦ ਖ਼ਾਨ ਤੇ ਪ੍ਰਧਾਨ ਮੰਤਰੀ ਰਾਜਾ ਮੁਹੰਮਦ ਫ਼ਾਰੂਕ ਹੈਦਰ ਖ਼ਾਨ ਵੀ ਸ਼ਾਮਲ ਹੋ ਸਕਦੇ ਹਨ। ਲੰਡਨ ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਇਸ ਮਾਰਚ ਲਈ ਇਜਾਜ਼ਤ ਮੰਗੀ ਗਈ ਹੈ ਤੇ ਇਸ 'ਚ 5,000 ਤੋਂ 10,000 ਲੋਕ ਸ਼ਾਮਲ ਹੋ ਸਕਦੇ ਹਨ।

ਮੇਅਰ ਕੋਲ ਕਾਰਵਾਈ ਦਾ ਅਧਿਕਾਰ ਨਹੀਂ

ਖ਼ਾਨ ਨੇ ਪੱਤਰ 'ਚ ਅੱਗੇ ਲਿਖਿਆ, 'ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਮਾਰਚ 'ਤੇ ਰੋਕ ਲਗਾਉਣ ਦਾ ਅਧਿਕਾਰ ਗ੍ਰਹਿ ਮੰਤਰੀ ਕੋਲ ਹੈ ਨਾ ਕਿ ਲੰਡਨ ਦੇ ਮੇਅਰ ਦੇ ਤੌਰ 'ਤੇ ਮੇਰੇ ਕੋਲ, ਇਸ ਲਈ ਮੈਂ ਤੁਹਾਨੂੰ ਇਸ ਪੱਤਰ ਦੀ ਇਕ ਕਾਪੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਤੇ ਮਹਾਨਗਰ ਪੁਲਿਸ ਕਮਿਸ਼ਨਰ ਨੂੰ ਭੇਜ ਰਿਹਾ ਹਾਂ ਤਾਂ ਕਿ ਉਹ ਮੇਰੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਇਸ 'ਤੇ ਵਿਚਾਰ ਕਰ ਸਕਣ।'

Posted By: Akash Deep