ਪੀਟੀਆਈ, ਲੰਡਨ : ਬਰਮਿੰਘਮ ਯੂਨੀਵਰਸਿਟੀ (University of Birmingham) ਦੇ ਖੋਜਾਰਥੀਆਂ ਨੇ ਕੋਵਿਡ 19 ਵਾਇਰਸ (Coronavirus) ਤੋਂ ਪ੍ਰਭਾਵੀ ਸੁਰੱਖਿਆ ਮੁਹੱਈਆ ਕਰਾਉਣ ਵਾਲਾ ਇਕ ਨੋਜ਼ਲ ਸਪ੍ਰੇਅ (Nasal Spray) ਤਿਆਰ ਕੀਤਾ ਹੈ। ਯੂਨੀਵਰਸਿਟੀ ਨੇ ਵੀਰਵਾਰ ਨੂੰ ਕਿਹਾ ਕਿ ਇਹ ਸਪ੍ਰੇਅ ਮਨੁੱਖਾਂ ਦੇ ਇਸਤੇਮਾਲ ਲਈ ਤਿਆਰ ਹੈ।

ਯੂਨੀਵਰਸਿਟੀ ਵਿਚ ਹੈਲਥਕੇਅਰ ਟੈਕਨਾਲੋਜੀ ਇੰਸਟੀਚਿਊਟ ਦੀ ਇਕ ਟੀਮ ਨੇ ਬ੍ਰਿਟੇਨ, ਯੂਰਪ ਅਤੇ ਅਮਰੀਕਾ ਵਿਚ ਵਿਆਪਕ ਰੂਪ ਵਿਚ ਸਵੀਕਾਰਤ ਕੰਪਾਉਂਡ ਦਾ ਇਸਤੇਮਾਲ ਕਰ ਸਪ੍ਰੇਅ ਤਿਆਰ ਕੀਤਾ ਹੈ। ਇਸ ਲਈ ਲੋੜੀਂਦੀ ਸਮੱਗਰੀ ਦਾ ਮੈਡੀਕਲ ਉਪਕਰਣਾਂ, ਦਵਾਈਆਂ ਅਤੇ ਇਥੋਂ ਤਕ ਕਿ ਖਾਧ ਪਦਾਰਥਾਂ ਵਿਚ ਵਰਤਿਆ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਦਾ ਬਾਜ਼ਾਰ ਵਿਚ ਆਉਣਾ ਆਸਾਨ ਹੋ ਗਿਆ ਹੈ। ਜਲਦੀ ਹੀ ਇਹ ਸਪ੍ਰੇਅ ਬਾਜ਼ਾਰ ਵਿਚ ਉਪਲਬਧ ਹੋਵੇਗਾ।

ਖੋਜ ਪੱਤਰ ਵਿਚ ਡਾ. ਰਿਚਰਡ ਮੋਆਕੇਸ ਨੇ ਕਿਹਾ,' ਇਹ ਸਪਰੇਅ ਆਸਾਨੀ ਨਾਲ ਉਪਲਬਧ ਉਤਪਾਦਾਂ ਤੋਂ ਤਿਆਰ ਕੀਤਾ ਗਿਆ ਹੈ। ਇਹ ਉਤਪਾਦ ਪਹਿਲਾਂ ਤੋਂ ਹੀ ਖਾਧ ਉਤਪਾਦਾਂ ਅਤੇ ਦਵਾਈਆਂ ਵਿਚ ਇਸਤੇਮਾਲ ਕੀਤੇ ਜਾਂਦੇ ਹਨ। ਅਸੀਂ ਸੋਚ ਸਮਝ ਕੇ ਆਪਣੀ ਡਿਜ਼ਾਈਨ ਪਰਕਿਰਿਆ ਵਿਚ ਇਸ ਨੂੰ ਤਿਆਰ ਕੀਤਾ ਹੈ। ਇਸ ਦਾ ਅਰਥ ਇਹ ਹੈ ਕਿ ਸਹੀ ਸਾਂਝੇਦਾਰ ਦੇ ਨਾਲ ਅਸੀਂ ਕੁਝ ਹਫ਼ਤਿਆਂ ਵਿਚ ਇਸ ਦਾ ਵਿਆਪਕ ਉਦਪਾਦਨ ਸ਼ੁਰੂ ਕਰ ਸਕਦੇ ਹਾਂ।

ਦੱਸ ਦੇਈਏ ਕਿ ਇਹ ਸਪ੍ਰੇਅ ਦੋ ਮੁੱਢਲੇ ਤਰੀਕਿਆਂ ਨਾਲ ਕੰਮ ਕਰਦਾ ਹੈ। ਸਭ ਤੋਂ ਪਹਿਲਾਂ ਇਹ ਨੱਕ ਅੰਦਰਲੇ ਵਾਇਰਸ ਨੂੰ ਫੜਦਾ ਹੈ, ਜਿਥੋਂ ਇਸ ਨੂੰ ਆਸਾਨੀ ਨਾਲ ਸਮਾਪਤ ਕੀਤਾ ਜਾ ਸਕਦਾ ਹੈ। ਦੂਜਾ ਇਹ ਸਪ੍ਰੇਅ ਚਿਪਚਿਪੇ ਕੋਟਿੰਗ ਵਿਚ ਲਿਪਟਿਆ ਹੁੰਦਾ ਹੈ, ਇਸ ਲਈ ਇਹ ਵਾਇਰਸ ਨੂੰ ਸਰੀਰ ਵਿਚ ਅੰਦਰ ਜਾਣੋਂ ਰੋਕਦਾ ਹੈ।

ਇਸ ਦਾ ਮਤਲਬ ਹੈ ਕਿ ਇਹ ਸਪ੍ਰੇਅ ਸਰੀਰ ਵਿਚ ਵਾਇਰਲ ਲੋਡ ਨੂੰ ਘੱਟ ਕਰਨ ਵਿਚ ਮਦਦ ਕਰੇਗਾ। ਜੇ ਵਾਇਰਸ ਦੇ ਕਣ ਕਿਸੇ ਹੋਰ ਵਿਅਕਤੀ ਤਕ ਛਿੱਕ ਜਾਂ ਖਾਂਸੀ ਜ਼ਰੀਏ ਪਹੁੰਚਦੇ ਹਨ ਤਾਂ ਉਸ ਵਿਅਕਤੀ ਨੂੰ ਸਰਗਰਮ ਵਾਇਰਸ ਕਣਾਂ ਤੋਂ ਸੰਕ੍ਰਮਿਤ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।

Posted By: Tejinder Thind