ਖੇਤੀ ਕਾਨੂੰਨ ਵਿਰੋਧੀ ਪ੍ਰਦਰਸ਼ਨ ਭਾਰਤ ਦਾ ਅੰਦਰੂਨੀ ਮਾਮਲਾ : ਬਿ੍ਟੇਨ
Publish Date:Fri, 05 Mar 2021 08:18 PM (IST)
ਨਵੀਂ ਦਿੱਲੀ (ਪੀਟੀਆਈ) : ਖੇਤੀ ਕਾਨੂੰਨ ਵਿਰੋਧੀ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਦੇ ਮਾਮਲੇ 'ਤੇ ਸੋਮਵਾਰ ਨੂੰ ਬਿ੍ਟੇਨ ਦੀ ਸੰਸਦ ਵਿਚ ਹੋਣ ਵਾਲੀ ਚਰਚਾ ਤੋਂ ਪਹਿਲੇ ਬਿ੍ਟੇਨ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਜੋ ਕੁਝ ਹੁੰਦਾ ਹੈ ਉਸ ਦਾ ਬਿ੍ਟੇਨ ਵਿਚ ਵੀ ਅਸਰ ਹੁੰਦਾ ਹੈ ਅਤੇ ਉਸ 'ਤੇ ਚਰਚਾ ਹੁੰਦੀ ਹੈ ਕਿਉਂਕਿ ਉੱਥੇ ਵੱਡੀ ਗਿਣਤੀ ਵਿਚ ਭਾਰਤੀ ਲੋਕ ਰਹਿੰਦੇ ਹਨ। ਇਸ ਦੇ ਨਾਲ ਹੀ ਬਿ੍ਟਿਸ਼ ਸਰਕਾਰ ਨੇ ਸਾਫ਼ ਕੀਤਾ ਕਿ ਖੇਤੀ ਕਾਨੂੰਨ ਵਿਰੋਧੀ ਵਿਰੋਧ ਪ੍ਰਦਰਸ਼ਨ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਉਸ ਨੇ ਹੀ ਇਸ ਦਾ ਹੱਲ ਕਰਨਾ ਹੈ।
ਇਕ ਈ-ਪਟੀਸ਼ਨ ਦੇ ਜਵਾਬ ਵਿਚ ਬਿ੍ਟਿਸ਼ ਸੰਸਦ ਸੋਮਵਾਰ ਨੂੰ ਭਾਰਤ ਵਿਚ ਪ੍ਰਰੈੱਸ ਦੀ ਆਜ਼ਾਦੀ ਅਤੇ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਦੇ ਮਾਮਲੇ 'ਤੇ ਚਰਚਾ ਕਰਨਗੇ ਕਿਉਂਕਿ ਪਟੀਸ਼ਨ 'ਤੇ ਅਜਿਹੀ ਚਰਚਾ ਲਈ ਜ਼ਰੂਰੀ ਇਕ ਲੱਖ ਤੋਂ ਜ਼ਿਆਦਾ ਦਸਤਖ਼ਤ ਹੋ ਚੁੱਕੇ ਹਨ। ਫਰਵਰੀ ਵਿਚ ਭਾਰਤ ਵਿਚ ਬਿ੍ਟਿਸ਼ ਹਾਈ ਕਮਿਸ਼ਨਰ ਵਜੋਂ ਕੰਮਕਾਜ ਸੰਭਾਲਣ ਵਾਲੇ ਅਲੈਕਸ ਐਲਿਸ ਤੋਂ ਜਦੋਂ ਇਸ ਬਾਰੇ ਵਿਚ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਟੀਸ਼ਨ ਦੀ ਪ੍ਰਕਿਰਿਆ ਦੀ ਵਜ੍ਹਾ ਨਾਲ ਇਨ੍ਹਾਂ ਚੀਜ਼ਾਂ 'ਤੇ ਚਰਚਾ ਹੁੰਦੀ ਹੈ। ਜੇਕਰ ਲੋੜੀਂਦੀ ਗਿਣਤੀ ਵਿਚ ਦਸਤਖ਼ਤ ਹਨ ਤਾਂ ਇਸ ਮੁੱਦੇ 'ਤੇ ਸੰਸਦ ਵਿਚ ਚਰਚਾ ਹੋ ਸਕਦੀ ਹੈ ਅਤੇ ਭਾਰਤ ਨਾਲ ਜੁੜੇ ਮੁੱਦਿਆਂ 'ਤੇ ਤਾਂ ਆਮ ਕਰਕੇ ਚਰਚਾ ਹੁੰਦੀ ਰਹਿੰਦੀ ਹੈ।
Posted By: Susheel Khanna