ਲੰਡਨ: ਬ੍ਰਿਟੇਨ ਦਾ ਇਕ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 49 ਸਾਲਾ ਸਾਬਕਾ ਸਵਿਮਸੂਟ ਮਾਡਲ ਐਲਿਜ਼ਾਬੈੱਥ ਹੋਡ ਨੇ ਆਪਣੇ ਕੁੱਤੇ ਨਾਲ ਹੀ ਵਿਆਹ ਕਰਵਾ ਲਿਆ ਹੈ ਜਿਸ ਦੀ ਉਮਰ ਛੇ ਸਾਲ ਹੈ। ਖ਼ਾਸ ਗੱਲ ਇਹ ਹੈ ਕਿ ਟੀਵੀ 'ਤੇ ਪ੍ਰਸਾਰਿਤ ਇਸ ਵਿਆਹ ਨੂੰ ਦੁਨੀਆ ਭਰ ਦੇ ਲੋਕਾਂ ਨੇ ਦੇਖਿਆ।

ਐਲਿਜ਼ਾਬੈੱਥ ਨੇ ਪਿਛਲੇ ਕੁਝ ਸਾਲਾ 'ਚ 200 ਤੋਂ ਵੀ ਜ਼ਿਆਦਾ ਲੋਕਾਂ ਨੂੰ ਡੇਟ ਕੀਤਾ, ਪਰ ਉਨ੍ਹਾਂ ਨੂੰ ਮਨਪਸੰਦ ਸਾਥੀ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕੁੱਤੇ ਨੂੰ ਹੀ ਆਪਣਾ ਹਮਸਫ਼ਰ ਬਣਾ ਲਿਆ। ਮਾਡਲ ਐਲਿਜ਼ਾਬੈੱਥ ਦਾ ਇਕ 25 ਸਾਲ ਦਾ ਬੇਟਾ ਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਕਿਸੇ ਮਰਦ ਦੀ ਜ਼ਰੂਰਤ ਨਹੀਂ ਹੈ ਹੁਣ ਉਹ ਆਪਣੀ ਪੂਰੀ ਜ਼ਿੰਦਗੀ ਆਪਣੇ ਕੁੱਤੇ ਲੋਗਨ ਨਾਲ ਹੀ ਬਿਤਾਏਗੀ।

ਐਲਿਜ਼ਾਬੈੱਥ ਨੇ ਕਈ ਡੇਟਿੰਗ ਵੈੱਬਸਾਈਟ ਖੰਗਾਲੀਆਂ, 200 ਤੋਂ ਜ਼ਿਆਦਾ ਲੋਕਾਂ ਨਾਲ ਡੇਟ 'ਤੇ ਵੀ ਗਈ, ਪਰ ਉਸ ਦਾ ਕਿਸੇ ਨਾਲ ਮਨ ਨਾਲ ਮਿਲਿਆ। ਫਿਰ ਇਕ ਦਿਨ ਆਪਣੇ ਪਾਲਤੂ ਕੁੱਤੇ ਲੋਗਨ ਨਾਲ ਹੀ ਵਿਆਹ ਕਰਨ ਦਾ ਮਨ ਬਣਾ ਲਿਆ ਕਿਉਂਕਿ ਉਸ ਨੂੰ ਉਸ ਦੇ ਬਿਨਾਂ ਸ਼ਰਤ ਪਿਆਰ 'ਚ ਹੀ ਸੁਕੂਨ ਦਿਖਾਈ ਦਿੱਤਾ।


6 ਸਾਲ ਦਾ ਲੋਗਨ ਗੋਲਡਨ ਰਿਟ੍ਰੀਵਰ ਪ੍ਰਜਾਤੀ ਦਾ ਕੁੱਤਾ ਹੈ। ਐਲਿਜ਼ਾਬੈੱਥ ਨੇ ਲੋਗਨ ਨਾਲ ਵਿਆਰ ਕਰਵਾ ਲਿਆ। ਵਿਆਹ ਸਮਾਗਮ 'ਚ ਲੋਗਨ ਨੇ ਰਿਸਟਬੈਂਡ ਪਾਇਆ ਹੋਇਆ ਸੀ ਤੇ ਐਲਿਜ਼ਾਬੈੱਥ ਆਪਣੀ ਵੇਡਿੰਗ ਰਿੰਗ ਪਹਿਨੀ ਹੋਈ ਸੀ।

ਇਸ ਅਨੋਖੇ ਵਿਆਹ 'ਚ ਸ਼ਾਮਲ ਹੋਣ ਲਈ ਐਲਿਜ਼ਾਬੈੱਥ ਨੇ ਸ਼ਾਮਲ ਹੋਣ ਲਈ 20 ਲੋਕਾਂ ਨੂੰ ਸੱਦਾ ਭੇਜਿਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਦੋਵੇਂ ਹਨੀਮੂਨ 'ਤੇ ਵੀ ਜਾਣ ਵਾਲੇ ਹਨ। ਇਸ ਦੇ ਲਈ ਡਾਗ ਫ੍ਰੇਂਡਲੀ ਹੋਟਲ ਦੀ ਬੂਕਿੰਗ ਕਰਵਾਈ ਜਾਵੇਗੀ। ਵਿਆਹ ਦੇ ਪਿਛਲੀਆਂ ਦੋ ਕੋਸ਼ਿਸ਼ਾਂ 'ਚ ਐਲਿਜ਼ਾਬੈੱਥ ਨੂੰ ਸਿਰਫ਼ ਨਿਰਾਸ਼ਾ ਹੀ ਹੱਥ ਲੱਗੀ ਸੀ। ਕਿਸੇ ਨੇ ਕਿਸੇ ਕਾਰਨ ਮੰਗਣੀ ਤੋਂ ਬਾਅਦ ਹੀ ਰਿਸ਼ਤਾ ਟੁੱਟ ਜਾਂਦਾ ਸੀ। ਹਰ ਪਾਸੇਓ ਨਿਰਾਸ਼ ਹੋ ਕੇ ਐਲਿਜ਼ਾਬੈੱਥ ਨੇ ਇਹ ਫ਼ੈਸਲਾ ਲਿਆ।

ਲੋਗਨ ਨਾਲ ਵਿਆਹ ਕਰਨ ਤੋਂ ਬਾਅਦ ਐਲਿਜ਼ਾਬੈੱਥ ਕਹਿੰਦੀ ਹੈ ਕਿ ਅਸੀਂ ਦੋਵੇਂ ਇਸ ਦੂਸਰੇ ਨੂੰ ਪਿਆਰ ਕਰਦੇ ਹਾਂ ਤੇ ਉਹ ਉਸ ਤੋਂ ਕਦੀ ਦੂਰ ਨਹੀਂ ਜਾਂਦਾ। ਉਨ੍ਹਾਂ ਅੱਗੇ ਕਿਹਾ ਕਿ ਲੋਕ ਉਸ ਨੂੰ ਪਾਗਲ ਕਹਿੰਦੇ ਹਨ ਪਰ ਇਹ ਸਹੀ ਹੈ। ਇਹ ਉਸ ਦਾ ਤਰੀਕਾ ਹੈ, ਜਤਾਉਣ ਦਾ ਕਿ ਉਹ ਸਦਾ ਸਾਥ ਰਹਿਣਗੇ।

Posted By: Akash Deep