ਲੰਡਨ : ਬ੍ਰਿਟੇਨ ’ਚ ਪਸ਼ਿਚਮ ਲੰਡਨ ਦੇ ਇਕ ਹਸਪਤਾਲ ’ਚ ਇਕ ਸਿੱਖ ਵਿਅਕਤੀ ਦੀ ਦਾੜੀ ਤੇ ਮੁੱਛ ਬਿਨਾਂ ਇਜਾਜ਼ਤ ਦੇ ਕੱਟ ਦਿੱਤੀ। ਜਿਸ ਤੋਂ ਬਾਅਦ ਬਵਾਲ ਮਚ ਗਿਆ। ਇਲਿੰਗ ਦੇ ਸਿੱਖ ਨੂੰ ਹਿਲਿੰਗਡਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਇੱਥੇ ਉਨ੍ਹਾਂ ਦੀ ਜਾਂ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੀ ਦਾੜੀ ਕੱਟ ਦਿੱਤੀ। ਗਰਅਸਲ ਸਟ੍ਰੋਕ ਤੋਂ ਪੀੜਤ ਬਜ਼ੁਰਗ ਸਿੱਖ ਦੌਰਾ ਪੈਣ ਤੋਂ ਬਾਅਦ ਬੋਲ ਨਹੀਂ ਸਕਦੇ ਸੀ।

ਪਰਿਵਾਰ ਦਾ ਦਾਅਵਾ ਹੈ ਕਿ ਹਿਲਿੰਗਡਨ ਹਸਪਤਾਲ ਦੇ ਮੁਲਾਜ਼ਮਾਂ ਨੂੰ ਸਿੱਖ ਧਰਮ ’ਚ ਦਾੜੀ ਰੱਖਣ ਦੇ ਮਹੱਤਵ ਦੇ ਬਾਰੇ ’ਚ ਪਤਾ ਸੀ। ਪਰਿਵਾਰ ਦਾ ਮੰਨਣਾ ਹੈ ਕਿ ਵੀਡੀਓ ਕਾਲ ਦੌਰਾਨ ਸਟਾਫ ਨੇ ਪੀੜਤ ਦੇ ਚਿਹਰੇ ’ਤੇ ਮਾਸਕ ਲਗਾ ਕੇ ਤੇ ਠੋਡੀ ਨੂੰ ਢੱਕ ਕੇ ਆਪਣੀ ਗਲਤੀ ਨੂੰ ਚੁਕਾਉਣ ਦੀ ਕੋਸ਼ਿਸ਼ ਕੀਤੀ। ਜਦ ਉਸ ਦੀ ਬੇਟੀ ਨੇ ਪਿਛਲੇ ਹਫ਼ਤੇ ਵੀਡੀਓ ਕਾਲ ਕੀਤੀ ਤਾਂ ਉਸ ਦੇ ਪਿਤਾ ਦਾ ਫੇਸ ਕਵਰ ਕੀਤਾ ਹੋਇਆ ਸੀ। ਉਸ ਨੂੰ ਦੱਸਿਆ ਗਿਆ ਕਿ ਇਹ ਕੋਵਿਡ ਦੇ ਕਾਰਨ ਹਨ। ਅਗਲੇ ਦਿਨ ਵਾਰਡ ਮੈਨੇਜਰ ਨੂੰ ਸ਼ਿਕਾਇਤ ਕੀਤੀ ਗਈ ਤੇ ਉਸ ਦਾ ਪੂਰਾ ਚਿਹਰਾ ਦਿਖਾਉਂਦੇ ਹੋਏ ਇਕ ਵੀਡੀਓ ਕਾਲ ਦੀ ਮਨਜ਼ੂਰੀ ਦਿੱਤੀ। ਉਸ ਦੇ ਪਰਿਵਾਰ ਦੇ ਮੈਂਬਰ ਇਹ ਦੇਖ ਕੇ ਹੈਰਾਨ ਹੋ ਗਏ ਕਿ ਉਸ ਦੇ ਪਿਤਾ ਦੀ ਦਾੜੀ ਤੇ ਪੁੱਛ ਮੁਲਾਜ਼ਮਾਂ ਦੁਆਰਾ ਕੱਟ ਦਿੱਤੀ ਗਈ ਸੀ ਤੇ ਉਨ੍ਹਾਂ ਦੇ ਚਿਹਰੇ ਦੇ ਵਾਲ ਕੱਟਣ ਦਾ ਕੋਈ ਜ਼ਰੂਰੀ ਕਾਰਨ ਵੀ ਨਹੀਂ ਦੱਸਿਆ।

Posted By: Sarabjeet Kaur