ਲੰਡਨ (ਆਈਏਐੱਨਐੱਸ) : ਕੇਂਦਰੀ ਲੰਡਨ ਵਿਚ ਕੋਰੋਨਾ ਮਹਾਮਾਰੀ ਕਾਰਨ ਲਗਾਏ ਗਏ ਲਾਕਡਾਊਨ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਕਾਰਵਾਈ ਕੀਤੀ ਜਿਸ ਵਿਚ 36 ਪ੍ਰਦਰਸ਼ਨਕਾਰੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਗਿ੍ਫ਼ਤਾਰ ਕੀਤੇ ਗਏ ਲੋਕ ਕੋਵਿਡ-19 ਦੇ ਨਿਯਮਾਂ ਦਾ ਉਲੰਘਣ ਕਰ ਰਹੇ ਸਨ। 'ਈਵਨਿੰਗ ਸਟੈਂਡਰਡ ਨਿਊਜ਼ਪੇਪਰ' ਅਨੁਸਾਰ ਹਜ਼ਾਰਾਂ ਲੋਕਾਂ ਨੇ ਹਾਈਡ ਪਾਰਕ ਤੋਂ ਸੇਂਟ ਪਾਲ ਕੈਥੇਡਰਲ ਤਕ ਲਾਕਡਾਊਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਲੰਡਨ ਵਿਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਪਹਿਲੀ ਵਾਰ ਲਾਕਡਾਊਨ 23 ਮਾਰਚ, 2020 ਨੂੰ ਲਾਗੂ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਬਿ੍ਟੇਨ ਵਿਚ ਲਗਪਗ ਪੂਰਾ ਪਿਛਲਾ ਸਾਲ ਲਾਕਡਾਊਨ ਵਿਚ ਹੀ ਨਿਕਲ ਗਿਆ ਜਿਸ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ।