ਲੰਡਨ (ਏਜੰਸੀਆਂ) : ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਸਖ਼ਤ ਉਪਾਵਾਂ ਦਾ ਬਚਾਅ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਪਾਬੰਦੀਆਂ ਵਿਚ ਲ ਦਿੱਤੀ ਗਈ ਤਾਂ ਮਹਾਮਾਰੀ ਫਿਰ ਬੇਕਾਬੂ ਹੋ ਜਾਵੇਗੀ। ਨਤੀਜਨ ਨਵੇਂ ਸਾਲ 'ਤੇ ਰਾਸ਼ਟਰੀ ਪੱਧਰ 'ਤੇ ਲਾਕਡਾਊਨ ਲਗਾਉਣਾ ਪੈ ਸਕਦਾ ਹੈ। ਇਸ ਦੌਰਾਨ, ਬਿ੍ਟੇਨ ਵਿਚ 17 ਹਜ਼ਾਰ 555 ਨਵੇਂ ਕੋਰੋਨਾ ਦੇ ਮਰੀਜ਼ ਮਿਲੇ ਹਨ। ਇਸ ਨਾਲ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 15 ਲੱਖ 74 ਹਜ਼ਾਰ ਤੋਂ ਜ਼ਿਆਦਾ ਹੋ ਗਈ। ਇਨ੍ਹਾਂ ਵਿੱਚੋਂ 57 ਹਜ਼ਾਰ 301 ਮਰੀਜ਼ਾਂ ਦੀ ਮੌਤ ਹੋ ਗਈ।

ਦੂਜੇ ਦੌਰ ਦੀ ਮਹਾਮਾਰੀ ਦੀ ਲਪੇਟ ਵਿਚ ਆਏ ਬਿ੍ਟੇਨ ਵਿਚ ਤੇਜ਼ੀ ਨਾਲ ਮਾਮਲੇ ਵੱਧ ਰਹੇ ਹਨ। ਇਸ 'ਤੇ ਰੋਕ ਲਗਾਉਣ ਲਈ ਇੰਗਲੈਂਡ ਵਿਚ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਕਦਮਾਂ ਦਾ ਜੌਨਸਨ ਦੀ ਪਾਰਟੀ ਵਿਚ ਵੀ ਵਿਰੋਧ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਖ਼ੁਦ ਵੀ ਕਿਸੇ ਕੋਰੋਨਾ ਪ੍ਰਭਾਵਿਤ ਐੱਮਪੀ ਦੇ ਸੰਪਰਕ ਵਿਚ ਆ ਗਏ ਸਨ। ਇਸ ਕਾਰਨ ਉਨ੍ਹਾਂ ਨੂੰ ਕੁਆਰੰਟਾਈਨ ਵਿਚ ਜਾਣਾ ਪਿਆ ਸੀ। ਕੁਆਰੰਟਾਈਨ ਤੋਂ ਨਿਕਲਣ ਪਿੱਛੋਂ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਅਸੀਂ ਿਢੱਲ ਦਿੰਦੇ ਹਾਂ ਤਾਂ ਵਾਇਰਸ ਦਾ ਖ਼ਤਰਾ ਵੱਧ ਜਾਵੇਗਾ। ਇਸ ਕਾਰਨ ਸਾਨੂੰ ਨਵੇਂ ਸਾਲ 'ਤੇ ਲਾਕਡਾਊਨ ਵੱਲ ਪਰਤਣਾ ਪੈ ਜਾਵੇਗਾ।

ਬ੍ਰਾਜ਼ੀਲ 'ਚ ਮਿਲੇ 37 ਹਜ਼ਾਰ ਨਵੇਂ ਮਾਮਲੇ

ਬ੍ਰਾਜ਼ੀਲ ਵਿਚ ਕੋਰੋਨਾ ਮਹਾਮਾਰੀ ਮੁੜ ਵਧਣ ਲੱਗੀ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਬੀਤੇ 24 ਘੰਟਿਆਂ ਵਿਚ 37 ਹਜ਼ਾਰ 614 ਨਵੇਂ ਮਾਮਲੇ ਮਿਲੇ ਹਨ। ਇਸ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 62 ਲੱਖ ਤੋਂ ਪਾਰ ਪੁੱਜ ਗਈ ਹੈ। ਇਸ ਲਾਤੀਨੀ ਅਮਰੀਕੀ ਦੇਸ਼ ਵਿਚ ਹੁਣ ਤਕ ਕੁਲ ਇਕ ਲੱਖ 71 ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਹੋਈ ਹੈ।

ਰੂਸ : ਸ਼ੁੱਕਰਵਾਰ ਨੂੰ 27 ਹਜ਼ਾਰ 543 ਨਵੇਂ ਪਾਜ਼ੇਟਿਵ ਕੇਸ ਮਿਲਣ ਨਾਲ ਮਰੀਜ਼ਾਂ ਦੀ ਗਿਣਤੀ 22 ਲੱਖ 15 ਹਜ਼ਾਰ ਤੋਂ ਜ਼ਿਆਦਾ ਹੋ ਗਈ। ਕੁਲ 38 ਹਜ਼ਾਰ ਮੌਤਾਂ ਹੋਈਆਂ ਹਨ।

ਜਰਮਨੀ : ਇਸ ਦੇਸ਼ ਵਿਚ 22 ਹਜ਼ਾਰ 806 ਨਵੇਂ ਮਾਮਲੇ ਮਿਲਣ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 10 ਲੱਖ ਦੇ ਪਾਰ ਪੁੱਜ ਗਈ ਹੈ। ਇੱਥੇ ਕੁਲ 15 ਹਜ਼ਾਰ ਦੀ ਜਾਨ ਗਈ ਹੈ।

ਸਪੇਨ : ਪਿਛਲੇ 24 ਘੰਟਿਆਂ ਵਿਚ 12 ਹਜ਼ਾਰ 289 ਪਾਜ਼ੇਟਿਵ ਕੇਸ ਮਿਲਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 16 ਲੱਖ ਤੋਂ ਜ਼ਿਆਦਾ ਹੋ ਗਈ। ਕੁਲ 44 ਹਜ਼ਾਰ ਪੀੜਤਾਂ ਦੀ ਮੌਤ ਹੋਈ ਹੈ।