ਲੰਡਨ : ਭਾਰਤੀ ਮੂਲ ਦੀ 11 ਸਾਲਾ ਕੁੜੀ ਨੇ ਬਿ੍ਟਿਸ਼ ਮੈਨਸਾ ਟੈਸਟ 'ਚ ਸਭ ਤੋਂ ਵੱਧ ਅੰਕ ਹਾਸਲ ਕੀਤੇ ਹਨ। ਉਸ ਨੂੰ ਬੱਚਿਆਂ ਦੇ ਮੈਨਸਾ ਮੈਂਬਰਸ਼ਿਪ ਕਲੱਬ 'ਚ ਸੱਦਾ ਦਿੱਤਾ ਗਿਆ ਹੈ। ਹੁਣੇ ਜਿਹੇ ਕੈਟੇਲ 3 ਪੇਪਰ 'ਚ ਜਿਆ ਵਾਡੁਚਾ ਨੇ ਸਭ ਤੋਂ ਵੱਧ ਸੰਭਵ 162 ਅੰਕ ਹਾਸਲ ਕੀਤੇ ਹਨ। ਪੇਸ਼ੇ ਤੋਂ ਅਕਾਉਂਟੈਂਟ ਜਯਾ ਦੀ ਮਾਂ ਬੀਜਲ ਆਪਣੇ ਪਤੀ ਜਿਗਨੇਸ਼ ਨਾਲ ਸਾਫਟਵੇਅਰ ਕੰਸਲਟੈਂਸੀ ਸਕਨੇਲ ਸਲਿਊਸ਼ਨ ਲਿਮਟਡ ਚਲਾਉਂਦੀ ਹੈ। ਉਨ੍ਹਾਂ ਦਾ ਪੂਰਾ ਪਰਿਵਾਰ ਮੁੰਬਈ 'ਚ ਰਹਿੰਦਾ ਹੈ।

ਬੀਜਲ ਨੇ ਕਿਹਾ ਕਿ ਮਾਤਾ ਪਿਤਾ ਦੇ ਰੂਪ 'ਚ ਜਯਾ ਦੀ ਪ੍ਰਰਾਪਤੀ 'ਤੇ ਸਾਨੂੰ ਮਾਣ ਹੈ। ਬਹੁਤ ਛੋਟੀ ਉਮਰ 'ਚ 162 ਅੰਕ ਹਾਸਲ ਕਰ ਕੇ ਪ੍ਰਤਿਭਾ ਦਿਖਾਈ ਹੈ। ਉਸ ਨੇ ਸਾਨੂੰ ਪੂਰੀ ਤਰ੍ਹਾਂ ਹੈਰਾਨੀ 'ਚ ਪਾ ਦਿੱਤਾ ਹੈ। ਹੁਣ ਸਾਡੇ ਲਈ ਉਸ ਨੂੰ ਉੱਥੇ ਚੰਗੇ ਮੌਕੇ ਦਿਵਾਉਣ ਦੀ ਅਸਲੀ ਪ੍ਰਰੀਖਿਆ ਸ਼ੁਰੂ ਹੁੰਦੀ ਹੈ ਜਿੱਥੇ ਉਹ ਆਪਣੀ ਪੂਰੀ ਸਮਰੱਥਾ ਦਾ ਇਸਤੇਮਾਲ ਕਰਨ 'ਚ ਸਮਰੱਥ ਹੋ ਸਕਣ।

ਇਸ ਮਹੀਨੇ ਦੇ ਸ਼ੁਰੂ 'ਚ ਜਦੋਂ ਨਤੀਜੇ ਸਾਹਮਣੇ ਆਏ ਤਾਂ ਜਯਾ ਇਕ ਮਿਨੀ ਸੈਲੇਬਿ੍ਟੀ 'ਚ ਬਦਲ ਗਈ। ਪਰਿਵਾਰ ਤੇ ਮਿੱਤਰਾਂ ਨੇ ਵਧਾਈ ਦਿੱਤੀ। ਇੱਥੋਂ ਤੱਕ ਕਿ ਉਸ ਖ਼ਿਲਾਫ਼ ਸਹਿਪਾਠੀਆਂ ਨੇ ਉਸ ਦੇ ਆਟੋਗ੍ਰਾਫ ਲਏ।